Breaking News
Home / ਭਾਰਤ / ਇਮਰਾਨ ਖਾਨ ਨੇ ਪੁਲਵਾਮਾ ਵਰਗੇ ਹਮਲਿਆਂ ਦੀ ਦਿੱਤੀ ਧਮਕੀ

ਇਮਰਾਨ ਖਾਨ ਨੇ ਪੁਲਵਾਮਾ ਵਰਗੇ ਹਮਲਿਆਂ ਦੀ ਦਿੱਤੀ ਧਮਕੀ

ਇਸਲਾਮਾਬਾਦ : ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਹੋਣ ਤੋਂ ਬਾਅਦ ਪੁਲਵਾਮਾ ਵਰਗੇ ਹਮਲੇ ਦੀ ਸੰਭਾਵਨਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਪਾਕਿਸਤਾਨ ਅਤੇ ਭਾਰਤ ਵਿਚਾਲੇ ਜੰਗ ਸ਼ੁਰੂ ਹੋ ਸਕਦੀ ਹੈ। ਇਮਰਾਨ ਖ਼ਾਨ ਨੇ ਕਿਹਾ ”ਅਸੀਂ ਹਰ ਮੁਹਾਜ਼ ‘ਤੇ ਲੜਾਈ ਲੜਾਂਗੇ੩ ਅਸੀਂ ਸੋਚ ਰਹੇ ਹਾਂ ਕਿ ਇਸ ਨੂੰ ਕੌਮਾਂਤਰੀ ਅਦਾਲਤ ਅਤੇ ਯੂ.ਐਨ. ਸਲਾਮਤੀ ਕੌਂਸਲ ਵਿਚ ਕਿਵੇਂ ਉਠਾ ਸਕਦੇ ਹਾਂ।” ਉਹ (ਭਾਰਤ) ਮੁੜ ਸਾਡੇ ‘ਤੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕਰਨਗੇ। ਉਹ ਮੁੜ ਸਾਡੇ ‘ਤੇ ਹਮਲਾ ਕਰ ਸਕਦੇ ਹਨ ਪਰ ਅਸੀਂ ਵੀ ਉਨ੍ਹਾਂ ਨੂੰ ਮੋੜਵਾਂ ਜਵਾਬ ਦੇਵਾਂਗੇ।” ਉਨ੍ਹਾਂ ਕਿਹਾ ਕਿ ਜੇਕਰ ਜੰਗ ਲਹੂ ਦੇ ਆਖਰੀ ਕਤਰੇ ਤੱਕ ਜਾਰੀ ਰਹੀ ਤਾਂ ਉਸ ਨੂੰ ਜਿੱਤੇਗਾ ਕੌਣ? ‘ਕੋਈ ਵੀ ਜੰਗ ਨਹੀਂ ਜਿੱਤੇਗਾ ਪਰ ਇਸ ਦੇ ਪੂਰੀ ਦੁਨੀਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।

Check Also

ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …