Breaking News
Home / ਕੈਨੇਡਾ / ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵੱਲੋਂ ਮਾਰਚ ਬਰੇਕ ‘ਚ ਕੈਂਪ ਲਗਾਇਆ ਗਿਆ

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵੱਲੋਂ ਮਾਰਚ ਬਰੇਕ ‘ਚ ਕੈਂਪ ਲਗਾਇਆ ਗਿਆ

ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵੱਲੋਂ ਮਾਰਚ ਬਰੇਕ ਦੀਆਂ ਛੁੱਟੀਆਂ ਵਿੱਚ 12 ਮਾਰਚ ਤੋਂ 23 ਮਾਰਚ ਤੱਕ ਜੇ.ਕੇ. ਤੋਂ ਗ੍ਰੇਡ 8 ਤੱਕ ਦੇ ਵਿਦਿਆਰਥੀਆਂ ਲਈ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਖਾਲਸਾ ਕਮਿਊਨਿਟੀ ਸਕੂਲ ਤੋਂ ਇਲਾਵਾ ਦੂਸਰੇ ਸਕੂਲਾਂ ਦੇ ਬੱਚਿਆਂ ਨੇ ਵੀ ਭਾਗ ਲਿਆ। ਕੈਂਪ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਮੌਰਨਿੰਗ ਅਸੈਂਬਲੀ ਤੋਂ ਬਾਅਦ ਬੱਚਿਆਂ ਲਈ ਆਰਟ ਕਰਾਫ਼ਟ ਅਤੇ ਕਸਰਤ ਦੀਆਂ ਕਲਾਸਾਂ ਤੋਂ ਇਲਾਵਾ ਗੁਰਮਤ ਅਤੇ ਕੀਰਤਨ ਦੀਆਂ ਕਲਾਸਾਂ ਵੀ ਲਗਾਈਆਂ ਗਈਆਂ। ਬੱਚਿਆਂ ਨੇ ਜਿਮ ਕਲਾਸਾਂ ਵਿੱਚ ਵੱਖ 2 ਖੇਡਾਂ ਵਿੱਚ ਵੀ ਭਾਗ ਲਿਆ। ਬੱਚਿਆਂ ਨੂੰ ਆਊਟ ਡੋਰ ਟਰਿੱਪਸ – ਮੈਪਲ ਸਿਰਪ, ਫੈਨਟੈਸੀ ਫੇਅਰ, ਵੁੱਡ-ਵਾਈਨ ਸੈਂਟਰ ਤੇ ਵੀ ਲਿਜਾਇਆ ਗਿਆ ਜਿਸ ਦਾ ਬੱਚਿਆਂ ਨੇ ਬਹੁਤ ਅਨੰਦ ਮਾਣਿਆ। ਇਸ ਤੋਂ ਇਲਾਵਾ ਸਕੂਲ ਵਿੱਚ ਇਕ ਹਫਤੇ ਦਾ ਬਾਸਕਟ ਬਾਲ ਕੈਂਪ ਵੀ ਲਗਾਇਆ ਗਿਆ। ਇਸ ਕੈਂਪ ਵਿੱਚ ਬਾਸਕਟਬਾਲ ਖੇਡਣ ਦੇ ਹੁਨਰ ਸਿਖਾਏ ਗਏ ਅਤੇ ਸ਼ੁੱਕਰਵਾਰ ਨੂੰ ਵੱਖ 2 ਟੀਮਾਂ ਵਿੱਚ ਟੂਰਨਾਮੈਂਟ ਕਰਵਾਏ ਗਏ। ਖਾਲਸਾ ਕਮਿਊਨਿਟੀ ਸਕੂਲ ਵਿਖੇ ਹਰ ਸਾਲ ਦਸੰਬਰ, ਮਾਰਚ ਅਤੇ ਜੁਲਾਈ-ਅਗਸਤ ਦੀਆਂ ਛੁੱਟੀਆਂ ਵਿੱਚ ਕੈਂਪ ਆਯੋਜਤ ਕੀਤੇ ਜਾਂਦੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …