Breaking News
Home / ਕੈਨੇਡਾ / ਠੱਗ ਲਾੜੇ-ਲਾੜੀਆਂ ਨੂੰ ਫੜਨ ਦਾ ਕੰਮ ਜਾਰੀ ਰਹੇਗਾ : ਮਕੈਲਮ

ਠੱਗ ਲਾੜੇ-ਲਾੜੀਆਂ ਨੂੰ ਫੜਨ ਦਾ ਕੰਮ ਜਾਰੀ ਰਹੇਗਾ : ਮਕੈਲਮ

logo-2-1-300x105-3-300x105ਮਾਪਿਆਂ ਨੂੰ ਅਪਲਾਈ ਲਈ ਵੈਬ ਫਾਰਮ ਸਿਸਟਮ 02 ਫਰਵਰੀ 2017 ਤੱਕ ਖੁਲ੍ਹਾ
ਬਰੈਂਪਟਨ/ਸਤਪਾਲ ਜੌਹਲ : ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਪਰਿਵਾਰਕ ਇਮੀਗ੍ਰੇਸ਼ਨ ਨੀਤੀ ਅੰਦਰ ਕੁਝ ਬਦਲਾਅ ਕੀਤੇ ਗਏ ਹਨ ਜਿਸ ਤਹਿਤ ਪੇਰੈਂਟਸ ਅਤੇ ਗਰੈਂਡ ਪੇਰੈਂਟਸ ਲਈ ਅਪਲਾਈ ਕਰਨ ਦਾ ਸਿਸਟਮ ਬਦਲ ਦਿੱਤਾ ਗਿਆ ਹੈ। 3 ਜਨਵਰੀ 2017 ਤੋਂ ਮਾਪਿਆਂ ਨੂੰ ਅਪਲਾਈ ਕਰਨਾ ਸੰਭਵ ਹੈ ਅਤੇ 02 ਫਰਵਰੀ 2017 ਤੱਕ ਵੈਬ ਫਾਰਮ ਸਿਸਟਮ ਖੁਲ੍ਹ ਰਹੇਗਾ। 9 ਜਨਵਰੀ ਨੂੰ ਐਪਲੀਕੇਸ਼ਨ ਪੈਕੇਜ ਉਪਲੱਬਧ ਹੋ ਜਾਵੇਗਾ। 2 ਫਰਵਰੀ ਤੋਂ ਕੁਝ ਦਿਨਾਂ ਬਾਅਦ ਡਰਾਅ ਕੱਢਿਆ ਜਾਵੇਗਾ ਅਤੇ ਵਿਭਾਗ ਵਲੋਂ 10000 ਲੋਕਾਂ ਨੂੰ ਅਪਲਾਈ ਕਰਨ ਦਾ ਸੱਦਾ ਭੇਜਿਆ ਜਾਵੇਗਾ ਅਤੇ ਐੰਲੀਕੇਸ਼ਨ ਤਿਆਰ ੫ਰਕੇ ਭੇਜਣ ਲਈ 90 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ। ਜਿਨ੍ਹਾਂ ਲੋਕਾਂ ਨੂੰ 2017 ਦੇ ਡਰਾਅ ਵਿੱਚ ਅਪਲਾਈ ਕਰਨ ਦਾ ਮੌਕਾ ਨਹੀਂ ਮਿਲੇਗਾ ਉਹ 2018 ਵਿੱਚ ਦੁਬਾਰਾ ਅਪਲਾਈ ਕਰ ਸਕਣਗੇ। ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਜ੍ਹੌਨ ਮਕੈਲਮ ਨੇ ਬੀਤੇ ਦਿਨ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਸੀ ਕਿ ਵਿਆਹ ਮਗਰੋਂ ਵਿਦੇਸ਼ ਤੋਂ ਪਤੀ/ਪਤਨੀ ਅਤੇ ਨਿਰਭਰ ਬੱਚਿਆਂ ਨੂੰ ਸਪਾਂਸਰ ਕਰਨ ਦਾ ਸਮਾਂ ਘੱਟ ਕਰਨ ਦਿੱਤਾ ਗਿਆ ਹੈ ਅਤੇ ਐਪਲੀਕੇਸ਼ਨ ਸਿਸਟਮ ਸੌਖਾ ਕੀਤਾ ਗਿਆ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪਰਿਵਾਰਾਂ (ਪਤੀ/ਪਤਨੀ) ਨੂੰ ਕੈਨੇਡਾ ਵਿੱਚ ਇਕੱਠੇ ਕਰਨ ਲਈ ਅਰਜ਼ੀ ਦੇ ਨਿਪਟਾਰੇ ਨੂੰ ਲੱਗਦੇ ਦੋ ਸਾਲਾਂ ਦੇ ਸਮੇਂ ਨੂੰ ਘਟਾ ਕੇ ਇਕ ਸਾਲ ਕੀਤਾ ਜਾ ਰਿਹਾ ਹੈ ਪਰ ਮੈਰਿਜ ਦੇ ਸਹਾਰੇ ਠੱਗ ਲਾੜੇ ਅਤੇ ਲਾੜੀਆਂ ਚਕਮੇ ਨਾਲ ਕੈਨੇਡਾ ਵਿੱਚ ਨਾ ਵੜ ਸਕਣ, ਏਸ ਨੁਕਤੇ ਦਾ ਵੀ ਖਾਸ ਖਿਆਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਅਤੇ ਸੌਖੇ ਕੇਸਾਂ ਦੇ ਇੰਤਜ਼ਾਰ ਦਾ ਸਮਾਂ ਘੱਟ ਕਰਨ ਲਈ ਮਹਿਕਮੇ ਵਿੱਚ ਨਵਾਂ ਸਟਾਫ ਭਰਤੀ ਕੀਤਾ ਗਿਆ ਹੈ। 15 ਦਸੰਬਰ 2016 ਨੂੰ ਨਵੀਂ ਐਪਲੀਕੇਸ਼ਨ ਕਿੱਟ ਜਾਰੀ ਕਰ ਦਿੱਤੀ ਗਈ ਸੀ। ਮੰਤਰੀ ਮਕੈਲਮ ਨੇ ਦਾਅਵਾ ਕੀਤਾ ਹੈ ਕਿ ਨਵੀਂ ਐਪਲੀਕੇਸ਼ਨ ਕਿੱਟ ਅਸਾਨ ਅੰਗਰੇਜ਼ੀ ਵਿੱਚ ਹੈ ਜਿਸ ਦੀ ਮਦਦ ਨਾਲ ਫਾਰਮ ਭਰਨਾ ‘ਖੱਬੇ ਹੱਥ ਦਾ ਕੰਮ’ ਹੋਵੇਗਾ ਅਤੇ ਫਾਰਮ ਆਨਲਾਈਨ ਭਰੇ ਜਾਣਗੇ। ਮੰਤਰੀ ਮਕੈਲਮ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਫਸਟ-ਕਮ-ਫਸਟ ਸਰਵ ਦੇ ਅਧਾਰ ‘ਤੇ ਕੰਮ ਕਰਦਾ ਹੈ ਜਿਸ ਕਰਕੇ ਪਹਿਲਾਂ ਤੋਂ ਅਪਲਾਈ ਕੇਸਾਂ ਨੂੰ ਜਲਦੀ ਨਿਬੇੜਨ ਲਈ ਕੰਮ ਜਾਰੀ ਹੈ। ਸਪਾਂਸਰ ਕੀਤੇ ਗਏ ਵਿਦੇਸ਼ੀ ਪਤੀ/ਪਤਨੀ ਨੂੰ ਮਿਲਦੀ ਪਰਮਾਨੈਂਟ ਰੈਜ਼ੀਡੈਂਸੀ ਤੋਂ ਦੋ ਸਾਲ ਦੀ ਕੰਡੀਸ਼ਨ ਖਤਮ ਕਰਨ ਦਾ ਐਲਾਨ ਵੀ ਮੰਤਰੀ ਮਕੈਲਮ ਨੇ ਮੌਕੇ ‘ਤੇ ਕੀਤਾ। ਹੁਣ ਸਪਾਂਸਰ ਕੀਤੇ ਪਤੀ/ਪਤਨੀ ਨੂੰ ਲੈਂਡ ਕਰਦੇ ਸਮੇਂ ਪੱਕੀ ਇਮੀਗ੍ਰੇਸ਼ਨ ਮਿਲਿਆ ਕਰੇਗੀ। ਮੁਲਾਕਾਤ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਨਾਲ ਠੱਗ ਲਾੜੇ ਅਤੇ ਲਾੜੀਆਂ ਦਾ ਤਹਿਲਕਾ ਦੁਬਾਰਾ ਤਾਂ ਨਹੀਂ ਵੱਧ ਜਾਵੇਗਾ ਤਾਂ ਉਨ੍ਹਾਂ ਆਖਿਆ ਕਿ ਜਾਅਲਸਾਜ਼ੀ ਨੱਥਣ ਲਈ ਉਨ੍ਹਾਂ ਦੇ ਡਿਪਾਰਟਮੈਂਟ ਕੋਲ ਚੋਖੇ ਸਾਧਨ ਹਨ ਜਿਨ੍ਹਾਂ ਨਾਲ ਇਮੀਗ੍ਰੇਸ਼ਨ ਲਈ ਜਾਅਲੀ ਵਿਆਹ ਕਰਨ ਵਾਲੇ ਠੱਗ ਲਾੜੇ ਅਤੇ ਲਾੜੀਆਂ ਨੂੰ ਫੜਨ ਦਾ ਕੰਮ ਜਾਰੀ ਰੱਖਿਆ ਜਾਵੇਗਾ। ਮਾਪਿਆਂ ਨਾਲ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਲਈ ਬੱਚਿਆਂ ਦੀ ਉਮਰ 19 ਤੋਂ ਵਧਾ ਕੇ 22 ਸਾਲ ਕਰਨ ਦੇ ਚੋਣ ਵਾਅਦੇ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਨੇ ਆਖਿਆ ਕਿ ਕੁਝ ਮਹੀਨਿਆਂ ਵਿੱਚ ਸਾਰੀ ਕਾਰਵਾਈ ਮੁਕੰਮਲ ਹੋ ਜਾਵੇਗੀ। ਪੇਰੈਂਟਸ ਕਲਾਸ ਬਾਰੇ ਬੋਲਦਿਆਂ ਮੰਤਰੀ ਨੇ ਦੱਸਿਆ ਕਿ ਲਿਬਰਲ ਪਾਰਟੀ ਦੀ ਸਰਕਾਰ ਆਉਂਦੇ ਸਾਰੇ ਉਨ੍ਹਾਂ ਨੇ ਅਰਜ਼ੀਆਂ ਦੀ ਗਿਣਤੀ 5000 ਤੋਂ ਵਧਾ ਕੇ 10000 ਕਰ ਦਿੱਤੀ ਸੀ ਅਤੇ ਇਸ ਸਾਲ ਸਿਸਟਮ ਅਸਾਨ ਕੀਤਾ ਗਿਆ ਹੈ। 10 ਸਾਲਾਂ ਦੀ ਮਿਆਦ ਵਾਲੇ ਸੁਪਰ ਵੀਜ਼ਾ ਦੀ ਉਨ੍ਹਾਂ ਭਰਵੀਂ ਸ਼ਲਾਘਾ ਕੀਤੀ ਅਤੇ ਕਿਹਾ ਕਿ ਏਸ ਨਾਲ ਬਹੁਤ ਸਾਰੇ ਪਰਿਵਾਰਾਂ ਨੂੰ ਇਕੱਠੇ ਰਹਿਣ ਵਿੱਚ ਮਦਦ ਮਿਲ ਰਹੀ ਹੈ। ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਚੋਣਾਂ ਸਮੇਂ ਲਿਬਰਲ ਪਾਰਟੀ ਦੇ ਕੁਝ ਉਮੀਦਵਾਰ ਸੁਪਰ ਵੀਜ਼ਾ ਦੀ ਆਲੋਚਨਾ ਕਰਦੇ ਸਨ ਤਾਂ ਉਨ੍ਹਾਂ ਆਖਿਆ ਕਿ ਕੁਝ ਉਮੀਦਵਾਰਾਂ ਨੇ ਆਲੋਚਨਾ ਕੀਤੀ ਹੋਵੇਗੀ ਪਰ ਲਿਬਰਲ ਪਾਰਟੀ ਨੇ ਅਜਿਹਾ ਨਹੀਂ ਕੀਤਾ ਅਤੇ ਨਾ ਹੀ ਉਹ ਆਪ ਸੁਪਰ ਵੀਜ਼ਾ ਦੇ ਉਲਟ ਹਨ। ਸੋ, ਕੈਨੇਡਾ ਦੀ ਸੁਪਰ ਵੀਜ਼ਾ ਨੀਤੀ ਜਾਰੀ ਰਹੇਗੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …