300,000 ਡਾਲਰ ਦੀ ਭਾਈਵਾਲੀ ਦਾ ਨਿਵੇਸ਼ ਕਰਨ ਦਾ ਐਲਾਨ
ਬਰੈਂਪਟਨ/ਬਿਊਰੋ ਨਿਊਜ਼ : ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਅਥਾਰਿਟੀ ਅਤੇ ਮੇਬਲੀਆਰਟਸ ਵੱਲੋਂ ਇੱਥੇ ਤਿੰਨ ਸਾਲਾਂ ਲਈ 300,000 ਡਾਲਰ ਦੀ ਭਾਈਵਾਲੀ ਨਾਲ ਨਿਵੇਸ਼ ਕਰਨ ਦਾ ਐਲਾਨ ਕੀਤਾ ਗਿਆ। ਇਸ ਨਾਲ ਇਟੌਬੀਕੋਕ ਦੇ ਨਿਵਾਸੀਆਂ ਨੂੰ ਕਮਿਊਨਿਟੀ ਲੀਡਰਸ਼ਿਪ ਪ੍ਰੋਗਰਾਮ, ਹੁਨਰ ਵਿਕਾਸ ਅਤੇ ਹੋਰ ਵੱਖ-ਵੱਖ ਗਤੀਵਿਧੀਆਂ ਮੁਹੱਈਆ ਕਰਾਈਆਂ ਜਾਣਗੀਆਂ। ਇਸ ਨਿਵੇਸ਼ ਨਾਲ 1500 ਸਥਾਨਕ ਨੌਜਵਾਨਾਂ ਨੂੰ ਸਲਾਹ, ਅਗਵਾਈ ਅਤੇ ਹੁਨਰ ਸਿਖਲਾਈ ਦਾ ਮੌਕਾ ਮਿਲੇਗਾ ਜਿਸ ਨਾਲ ਉਨ੍ਹਾਂ ਨੂੰ ਵਧੀਆ ਰੁਜ਼ਗਾਰ ਅਤੇ ਆਰਥਿਕ ਮੌਕੇ ਪ੍ਰਾਪਤ ਕਰਨ ਵਿੱਚ ਮਾਰਗ ਦਰਸ਼ਨ ਮਿਲੇਗਾ।
ਗ੍ਰੇਟਰ ਏਅਰਪੋਰਟ ਅਥਾਰਿਟੀ ਦੇ ਉੱਪ ਪ੍ਰਧਾਨ ਹਿਲਰੀ ਮਾਰਸ਼ਲ ਨੇ ਕਿਹਾ ਕਿ ਉਹ ਕਮਿਊਨਿਟੀ ਨਿਵੇਸ਼ ਪ੍ਰੋਗਰਾਮ ਰਾਹੀਂ ਮੇਬਲੀਆਰਟਸ ਵਰਗੇ ਸਥਾਨਕ ਸੰਗਠਨਾਂ ਦੀ ਮਦਦ ਕਰਦੇ ਹਨ ਜੋ ਪ੍ਰਤਿਭਾ ਨੂੰ ਨਿਖਾਰਦੇ ਹਨ ਅਤੇ ਉਨ੍ਹਾਂ ਨੂੰ ਅਗਵਾਈ ਅਤੇ ਹੁਨਰ ਸਿਖਲਾਈ ਦੇ ਮੌਕਿਆਂ ਨਾਲ ਜੋੜਦੇ ਹਨ।
ਮੇਬਲੀਆਰਟਸ ਦੇ ਆਰਟਿਸਟਿਕ ਡਾਇਰੈਕਟਰ ਲੇਹ ਹਿਊਸਟਨ ਨੇ ਕਿਹਾ ਕਿ ਉਨ੍ਹਾਂ ਦੀ ਕੋਈ ਪਰੰਪਰਾਗਤ ਰੁਜ਼ਗਾਰ ਏਜੰਸੀ ਨਹੀਂ ਹੈ, ਬਲਕਿ ਉਹ ਕਲਾ ਦਾ ਉਪਯੋਗ ਕਰਦੇ ਹੋਏ ਸ਼ਹਿਰੀ ਨਿਰਮਾਣ ਅਤੇ ਆਰਥਿਕ ਵਿਕਾਸ ਨੂੰ ਪ੍ਰੋਤਸਾਹਨ ਦੇਣ ਲਈ ਇੱਕ ਉਪਕਰਨ ਵਜੋਂ ਕਾਰਜ ਕਰਦੇ ਹਨ। ਉਹ ਨਵੇਂ ਆਏ ਲੋਕਾਂ ਲਈ ਜ਼ੁਰੂਰੀ ਸੇਵਾਵਾਂ ਪ੍ਰਦਾਨ ਕਰਦੇ ਹਨ ਤਾਂ ਕਿ ਉਹ ਸਰੋਤਾਂ ਤੱਕ ਪਹੁੰਚ ਬਣਾਉਂਦੇ ਹੋਏ ਆਪਣਾ ਨੈੱਟਵਰਕ ਸਥਾਪਿਤ ਕਰ ਸਕਣ ਜੋ ਕਿ ਰੁਜ਼ਗਾਰ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …