4.7 C
Toronto
Tuesday, November 18, 2025
spot_img
Homeਕੈਨੇਡਾਫੈਡਰਲ ਚੋਣਾਂ ਦੇ ਮੱਦੇਨਜ਼ਰ ਐਮ. ਪੀ. ਰਮੇਸ਼ ਸੰਘਾ ਨੇ ਆਪਣੇ ਚੋਣ ਦਫ਼ਤਰ...

ਫੈਡਰਲ ਚੋਣਾਂ ਦੇ ਮੱਦੇਨਜ਼ਰ ਐਮ. ਪੀ. ਰਮੇਸ਼ ਸੰਘਾ ਨੇ ਆਪਣੇ ਚੋਣ ਦਫ਼ਤਰ ਦਾ ਕੀਤਾ ਉਦਘਾਟਨ

ਬਰੈਂਪਟਨ : ਫੈਡਰਲ ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਸਾਰੀਆਂ ਹੀ ਧਿਰਾਂ ਦੇ ਆਗੂਆਂ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ।ઠਲਿਬਰਲ ਪਾਰਟੀ ਦੇ ਬਰੈਂਪਟਨ ਸੈਂਟਰ ਤੋਂ ਉਮੀਦਵਾਰ ਮੌਜੂਦਾ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਵਲੋਂ 1000 ਸਟੀਲਜ਼ ਰੋਡ ਬਰੈਂਪਟਨ ‘ਤੇ ਸੈਂਕੜੇ ਸਮਰਥਕਾਂ ਦੀ ਹਾਜ਼ਰੀ ਵਿੱਚ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਅਤੇ ਸਭ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ઠਸੰਘਾ ਨੇ ਫੈਡਰਲ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ ਕਿ ਇੱਕ ਵਾਰ ਮੁੜ ਕੈਨੇਡਾ ਅਤੇ ਬਰੈਂਪਟਨ ਦੇ ਲੋਕ ਲਿਬਰਲ ਪਾਰਟੀ ਵਿੱਚ ਭਰੋਸਾ ਜਤਾਉਣਗੇ। ઠਹਾਲਾਂਕਿ ਇਸ ਵਾਰ ਫੈਡਰਲ ਚੋਣਾਂ 2019 ਦੌਰਾਨ ਮੁਕਾਬਲਾ ਬਰੈਂਪਟਨ ਸਮੇਤ ਪੂਰੇ ਕੈਨੇਡਾ ਵਿੱਚ ਕਾਫੀ ਸਖ਼ਤ ਲੱਗ ਰਿਹਾ ਹੈ। ਇਸ ਮੌਕੇ ਬੋਲਦਿਆਂ ਰਮੇਸ਼ ਸੰਘਾ ਨੇ ਆਖਿਆ ਕਿ ਮੁਕਾਬਲਾ ਸਖ਼ਤ ਹੀ ਵਧੀਆ ਲੱਗਦਾ ਹੈ ਪਰ ਉਹ ਹਾਂ-ਪੱਖੀ ਹਨ ਕਿ ਵੋਟਰ ਉਨ੍ਹਾਂ ਦਾ ਸਾਥ ਦੇਣਗੇ। ਫੈਡਰਲ ਚੋਣਾਂ ਤੋਂ ਪਹਿਲਾਂ ਆ ਰਹੇ ਸਰਵੇਖਣਾਂ ਵਿੱਚ ਕੰਸਰਵੇਟਿਵ ਪਾਰਟੀ ਅਤੇ ਲਿਬਰਲ ਪਾਰਟੀ ਦਰਮਿਆਨ ਮੁਕਾਬਲਾ ਕਾਫੀ ਸਖ਼ਤ ਜਾਪ ਰਿਹਾ ਹੈ।

RELATED ARTICLES
POPULAR POSTS