11 C
Toronto
Saturday, October 18, 2025
spot_img
Homeਕੈਨੇਡਾਸ਼੍ਰੀਮਤੀ ਬਲਬੀਰ ਕੌਰ ਬੜਿੰਗ ਨੂੰ ਅੰਤਮ ਵਿਦਾਇਗੀ ਅਤੇ ਸ਼ਰਧਾਂਜਲੀਆਂ ਭੇਂਟ

ਸ਼੍ਰੀਮਤੀ ਬਲਬੀਰ ਕੌਰ ਬੜਿੰਗ ਨੂੰ ਅੰਤਮ ਵਿਦਾਇਗੀ ਅਤੇ ਸ਼ਰਧਾਂਜਲੀਆਂ ਭੇਂਟ

ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਵਿੱਚ ਪਿਛਲੇ ਕਾਫੀ ਸਮੇਂ ਤੋਂ ਰਹਿ ਰਹੇ ਪਰਮਜੀਤ ਬੜਿੰਗ ਦੀ ਜੀਵਨ ਸਾਥਣ ਬਲਬੀਰ ਕੌਰ ਬੜਿੰਗ ਦੇ ਲੰਬੀ ਬਿਮਾਰੀ ਬਾਅਦ 15 ਅਗਸਤ 2019 ਨੂੰ ਸਦੀਵੀ ਵਿਛੋੜੇ ਉਪਰੰਤ ਉਹਨਾਂ ਦਾ ਲੋਟਸ ਫਿਊਨਲ ਵਿੱਚ ਅੰਤਮ ਸੰਸਕਾਰ ਕਰਨ ਤੋਂ ਬਾਦ ਸਿੱਖ ਸਪਿਰਚੂਅਲ ਸੈਂਟਰ ਟੋਰਾਂਟੋ ਵਿਖੇ ਅੰਤਿਮ ਅਰਦਾਸ ਕੀਤੀ ਗਈ। ਫਿਉਨਰਲ ਅਤੇ ਅੰਤਿਮ ਅਰਦਾਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਵਿੱਚ 30 ਮਾਰਚ 1948 ਨੂੰ ਪੈਦਾ ਹੋਏ ਸ੍ਰੀਮਤੀ ਬਲਬੀਰ ਕੌਰ ਅਧਿਆਪਨ ਕਿੱਤੇ ਨਾਲ ਸਬੰਧਤ ਸਨ। ਪਰਮਜੀਤ ਬੜਿੰਗ ਨਾਲ ਸ਼ਾਦੀ ਉਪਰੰਤ ਬਰਨਾਲਾ ਲਾਗਲੇ ਪਿੰਡ ਸੰਘੇੜਾ ਦੇ ਪਰਿਵਾਰਿਕ ਮੈਂਬਰ ਬਣੇ। ਪਰਮਜੀਤ ਬੜਿੰਗ ਭੈਣ ਭਰਾਵਾਂ ਵਿੱਚ ਸਭ ਤੋਂ ਵੱਡਾ ਹੋਣ ਕਾਰਣ ਉਸ ਨਾਲ ਮਿਲ ਕੇ ਪਰਿਵਾਰ ਦੀ ਤਰੱਕੀ ਲਈ ਬਾਕੀ ਭੈਣ ਭਰਾਵਾਂ ਨੂੰ ਵੱਧ ਤੋਂ ਵੱਧ ਵਿਦਿੱਆ ਪ੍ਰਾਪਤ ਕਰਨ ਅਤੇ ਉਹਨਾਂ ਦੀ ਚੰਗੀ ਪਾਲਣਾ ਪੋਸ਼ਣਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਪੇਕੇ ਪਰਿਵਾਰ ਦਾ ਅਗਾਂਹ ਵਧੂ ਪਿਛੋਕੜ ਅਤੇ ਪਰਮਜੀਤ ਬੜਿੰਗ ਦੇ ਸਾਥ ਕਰਕੇ ਸਮਾਜਕ ਅਤੇ ਜਥੇਬੰਦਕ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਰਹੇ। ਘਰ ਵਿੱਚ ਅਕਸਰ ਆਉਂਦੇ ਜਥੇਬੰਦੀ ਦੇ ਆਗੂਆਂ ਅਤੇ ਮੈਂਬਰਾਂ ਦੀ ਸੇਵਾ ਵਿੱਚ ਤਤਪਰ ਰਹਿਣ ਵਾਲੀ ਬਲਬੀਰ ਨੇ ਆਪਣੇ ਪੁੱਤਰਾਂ ਬਲਜੀਤ ਅਤੇ ਕੁਲਵਿੰਦਰ ਦੀ ਸਿੱਖਿਆ ਵੱਲ ਵੀ ਪੂਰਾ ਧਿਆਨ ਦਿੱਤਾ। ਅੱਤ ਦੇ ਰੁਝੇਵਿਆਂ ਭਰੀ ਜਿੰਦਗੀ ਜਿਉਣ ਵਾਲੀ ਬਲਬੀਰ ਬਹੁਤ ਹੀ ਨੇਕ, ਸੁਹਿਰਦ ਅਤੇ ਮਿੱਠ-ਬੋਲੜੀ, ਸੇਵਾ ਭਾਵ ਅਤੇ ਨਿਮਰ ਸੁਭਾਅ ਦੀ ਮਾਲਕ ਸੀ। ਤਰਕਸ਼ੀਲ਼ ਵਿਚਾਰਾਂ ਦੀ ਧਾਰਨੀ ਹੋਣ ਕਾਰਣ ਉਸ ਨੇ ਆਪਣੀ ਬੌਡੀ ਦਾਨ ਕੀਤੀ ਹੋਈ ਸੀ ਪਰੰਤੂ ਤਕਨੀਕੀ ਅਤੇ ਡਾਕਟਰੀ ਕਾਰਨਾਂ ਕਾਰਨ ਟੋਰਾਂਟੋ ਯੂਨੀਵਰਸਿਟੀ ਵਲੋਂ ਉਸ ਦੀ ਬੌਡੀ ਪ੍ਰਾਪਤ ਨਾ ਕੀਤੀ ਗਈ।
ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰ ਲੋਕਾਂ ਵਿੱਚ ਰਮੇਸ਼ਵਰ ਸੰਘਾਂ ਐਮ ਪੀ, ਗੁਰਪ੍ਰੀਤ ਢਿੱਲੋਂ ਰੀਜਨਲ ਕੌਂਸਲਰ, ਹਰਕੀਰਤ ਸਿੰਘ ਕੌਂਸਲਰ, ਬਲਬੀਰ ਸੋਹੀ ਸਕੂਲ ਟਰੱਸਟੀ,ਨੌਰਥ ਅਮੈਰਕਿਨ ਸੁਸਾਇਟੀ ਦੇ ਬਲਦੇਵ ਰਹਿਪਾ, ਡਾ: ਬਲਜਿੰਦਰ ਸੇਖੌਂ , ਬਲਵਿੰਦਰ ਬਰਨਾਲਾ, ਨਿਰਮਲ ਸੰਧੂ, ਸੋਹਣ ਢੀਂਡਸਾ, ਅੰਮ੍ਰਿਤ ਢਿੱਲੋ, ਕੁਲਦੀਪ ਚਾਹਲ, ਸੁਖਮੰਦਰ ਰਾਮਪੁਰੀ,ਹਰਬੰਸ ਸਿੰਘ ਸਰੋਕਾਰ, ਚਰਨਜੀਤ ਬਰਾੜ, ਸੀਨੀਅਰਜ਼ ਐਸੋਸੀਏਸ਼ਨ ਦੀ ਐਗਜੈਕਟਿਵ ਕਮੇਟੀ ਅਤੇ ਸਮੂਹ ਮੈਂਬਰ, ਪਰਮਜੀਤ ਗਿੱਲ ਐਨ ਡੀ ਪੀ, ਸੱਤਪਾਲ ਜੌਹਲ, ਨਾਹਰ ਔਜਲਾ, ਜਗ ਔਜਲਾ, ਹਰਜੀਤ ਦਿਓਲ ਤੋਂ ਬਿਨਾਂ ਵੱਖ ਵੱਖ ਸੀਨੀਅਰਜ਼ ਕਲੱਬਾਂ ਦੇ ਪ੍ਰਧਾਨ, ਅਹੁਦੇਦਾਰ ਅਤੇ ਮੈਂਬਰ ਹਾਜਰ ਹੋਏ। ਬਾਹਰਲੇ ਕਈ ਦੇਸ਼ਾਂ ਵਿੱਚੋਂ ਬਹੁਤ ਸਾਰੀਆਂ ਜਥੇਬੰਦੀਆਂ ਅਤੇ ਪਰਮੁੱਖ ਵਿਅਕਤੀਆਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾਂ ਕਰਦਿਆਂ ਸ਼ੋਕ ਸੰਦੇਸ਼ ਭੇਜੇ ਗਏ। ਪਰਿਵਾਰ ਵਲੋਂ ਦੁੱਖ ਸਾਂਝਾਂ ਕਰਨ ਅਤੇ ਦੁੱਖ ਦੀ ਘੜੀ ਵਿੱਚ ਹਮਦਰਦੀ ਪਰਗਟ ਕਰਨ ਲਈ ਸਭ ਦਾ ਧੰਨਵਾਦ ਕੀਤਾ ਗਿਆ।

RELATED ARTICLES

ਗ਼ਜ਼ਲ

POPULAR POSTS