Breaking News
Home / ਕੈਨੇਡਾ / ‘ਜੀਪ ਲਵਰਜ਼ ਕਲੱਬ ਟੋਰਾਂਟੋ’ ਵੱਲੋਂ ਸ਼ਾਨਦਾਰ ਪਿਕਨਿਕ ਦਾ ਆਯੋਜਨ

‘ਜੀਪ ਲਵਰਜ਼ ਕਲੱਬ ਟੋਰਾਂਟੋ’ ਵੱਲੋਂ ਸ਼ਾਨਦਾਰ ਪਿਕਨਿਕ ਦਾ ਆਯੋਜਨ

ਰੰਗ-ਬਰੰਗੀਆਂ 40 ਜੀਪਾਂ ਦਾ ਹੋਇਆ ਸਫਲ ਪ੍ਰਦਰਸ਼ਨ
ਹੈਮਿਲਟਨ/ਡਾ. ਝੰਡ : ਲੰਘੇ ਸ਼ਨੀਵਾਰ 1 ਅਕਤੂਬਰ ਨੂੰ ‘ਜੀਪ ਲਵਰਜ਼ ਕਲੱਬ ਟੋਰਾਂਟੋ’ ਵੱਲੋਂ ਹੈਮਿਲਟਨ ਦੇ ਕਨਫ਼ੈੱਡਰੇਸ਼ਨ ਪਾਰਕ ਵਿਖੇ ਸ਼ਾਨਦਾਰ ਪਿਕਨਿਕ ਦਾ ਆਯੋਜਨ ਕੀਤਾ ਗਿਆ। 40 ਰੰਗ-ਬਰੰਗੀਆਂ ਜੀਪਾਂ ਦਾ ਕਾਫ਼ਲਾ ਪੂਰਾ ਸੱਜ-ਧੱਜ ਕੇ ਹੈਮਿਲਟਨ ਦੀਆਂ ਸੜਕਾਂ ਤੋਂ ਗੁਜ਼ਰਦਾ ਹੋਇਆ ਸ਼ਹਿਰ ਨਿਵਾਸੀਆਂ ਦੀ ਖਿੱਚ ਦਾ ਕੇਂਦਰ ਬਣਿਆ। ਇਨ੍ਹਾਂ ਕੀਮਤੀ ਜੀਪਾਂ ਦੀ ਨੁਮਾਇਸ਼ ਵੇਖਣ ਲਈ ਹੈਮਿਲਟਨ ਅਤੇ ਇਸ ਦੇ ਨਾਲ ਲੱਗਦੇ ਸ਼ਹਿਰਾਂ ਬਰਲਿੰਗਟਨ, ਸਟੋਨੀਕਰੀਕ ਅਤੇ ਬਰੈਂਟਫੋਰਟ ਦੇ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਜੀਪਾਂ ਦਾ ਇਹ ਕਾਫਲਾ ਜਦੋਂ ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਸੜਕਾਂ ਤੋਂ ਹਾਰਨ ਵਜਾਉਂਦਾ ਹੋਇਆ ਗੁਜ਼ਰ ਰਿਹਾ ਸੀ ਤਾਂ ਗੋਰੇ-ਗੋਰੀਆਂ ਤੇ ਹੋਰ ਕਮਿਊਨਿਟੀਆਂ ਦੇ ਲੋਕ ਹੱਥ ਹਿਲਾ ਕੇ ਖ਼ੁਸ਼ੀ ਦਾ ਇਜ਼ਹਾਰ ਕਰ ਰਹੇ ਸਨ। ਕਨਫੈੱਡਰੇਸ਼ਨ ਪਾਰਕ ਵਿਚ ਸ਼ਾਨਦਾਰ ਜੀਪਾਂ ਦਾ ਅਲੌਕਿਕ ਨਜ਼ਾਰਾ ਵੇਖਣ ਲਈ ਦਰਸ਼ਕਾਂ ਦੀ ਭੀੜ ਪੂਰਾ ਦਿਨ ਜੁਟੀ ਰਹੀ ਅਤੇ ਕੈਨੇਡੀਅਨ ਗੋਰੇ-ਗੋਰੀਆਂ ਨੇ ਜੀਪਾਂ ਕੋਲ ਖੜੋ ਕੇ ਤਸਵੀਰਾਂ ਖਿਚਵਾ ਕੇ ਇਸ ਅਲੌਕਿਕ ਨਜ਼ਾਰੇ ਦਾ ਖੂਬ ਆਨੰਦ ਮਾਣਿਆ।
ਦੂਰੋਂ-ਨੇੜਿਉਂ ਚੱਲ ਕੇ ਆਏ ਮਹਿਮਾਨਾਂ ਲਈ ਪ੍ਰਬੰਧਕਾਂ ਵੱਲੋਂ ਚਾਹ-ਪਕੌੜਿਆਂ ਆਦਿ ਦਾ ਲੰਗਰ ਸਵੇਰ ਤੋਂ ਸ਼ਾਮ ਤਕ ਨਿਰੰਤਰ ਚੱਲਦਾ ਰਿਹਾ। ਜੀਪ ਲਵਰਜ਼ ਕਲੱਬ ਵਲੋਂ ਪਰੋਸੇ ਗਏ ਸਵਾਦਲੇ ਭੋਜਨ ਪਕਵਾਨਾਂ ਦੀ ਹਰ ਪਾਸਿਉਂ ਤਾਰੀਫ ਹੋ ਰਹੀ ਸੀ। ਇਸ ਪਿਕਨਿਕ ਵਿਚ ਸ਼ਾਮਲ ਹੋਣ ‘ਸਿੱਖ ਮੋਟਰਸਾਈਕਲ ਕਲੱਬ ਟੋਰਾਂਟੋ’ ਵੱਲੋਂ ਬਿੱਟੂ ਜੀ ਉਚੇਚੇ ਤੌਰ ‘ઑਤੇ ਪਹੁੰਚੇ। ਇਸ ਦੌਰਾਨ ਜੀਪ ਲਵਰਜ਼ ਕਲੱਬ ਦੇ ਮੈਂਬਰਾਂ ਵੱਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਵੱਖ-ਵੱਖ ਖ਼ੇਤਰਾਂ ਵਿਚ ਸਮਾਜ ਭਲਾਈ ਦੇ ਕੰਮਾਂ ਬਾਰੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਅਤੇ ਆਪਸੀ ਭਾਈਚਾਰੇ ਵਿઑਚ ਪ੍ਰੇਮ-ਪਿਆਰ ਅਤੇ ਸ਼ਾਂਤੀ ਕਾਇਮ ਰੱਖਣ ਬਾਰੇ ਚਰਚਾ ਹੋਈ। ਖਾਣ-ਪੀਣ ਅਤੇ ਪੰਜਾਬੀ ਗੀਤ, ਬੋਲੀਆਂ, ਚੁਟਕਲੇ ਤੇ ਗੀਤ-ਸੰਗੀਤ ਰਾਹੀਂ ਮਨੋਰੰਜਨ ਦਾ ਸਿਲਸਿਲਾ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਨਿਰੰਤਰ ਚੱਲਦਾ ਰਿਹਾ।
ਖ਼ੁਸ਼ਗਵਾਰ ਮੌਸਮ ਹੋਣ ਕਾਰਨ ਹਰ ਕੋਈ ਇਸ ਪ੍ਰੋਗਰਾਮ ਦਾ ਭਰਪੂਰ ਲੁੱਤਫ਼ ਲੈ ਰਿਹਾ ਸੀ। ਇਸ ਪਿਕਨਿਕ ਨੂੰ ਯਾਦਗਾਰੀ ਪਿਕਨਿਕ ਬਣਾਉਣ ਦਾ ਸਿਹਰਾ ਬੂਟਾ ਸਿੰਘ ਜੌਹਲ (ਪ੍ਰਧਾਨ) ਹੋਰਾਂ ਦੇ ਸਿਰ ‘ઑਤੇ ਹੈ। ਇਸ ਦੇ ਨਾਲ ਹੀ ਜਿੰਦਰ ਦਿਉਲ, ਕਰਮਜੀਤ ਸਿੰਘ ਨਾਗਰਾ, ਗੁਰਪ੍ਰੀਤ ਸਿੰਘ ਅਟਵਾਲ, ਬਲਵੀਰ ਸਿੰਘ ਰੰਧਾਵਾ, ਜਗਤਾਰ ਸਿੰਘ ਸਿੱਧੂ, ਜੱਸ ਦਿਉਲ, ਦਵਿੰਦਰ ਸਿੰਘ ਬਾਜਵਾ, ਬਲਜਿੰਦਰ ਸਿੰਘ, ਜੌਲੀ, ਹਰਬੰਸ ਸਿੰਘ ਢਿਲੋਂ ਅਤੇ ਉਸਤਾਦ ਜੀ ਦਾ ਵੀ ਇਸ ਪਿਕਨਿਕ ਨੂੰ ਕਾਮਯਾਬ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਰਿਹਾ।

 

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …