Breaking News
Home / ਕੈਨੇਡਾ / ਬਰਨਾਲਾ ਫੈਮਲੀਜ਼ ਪਿਕਨਿਕ ਵਿੱਚ ਭਰਪੂਰ ਮਨੋਰੰਜਨ ਅਤੇ ਪਰਿਵਾਰਾਂ ਦਾ ਮਿਲਾਪ

ਬਰਨਾਲਾ ਫੈਮਲੀਜ਼ ਪਿਕਨਿਕ ਵਿੱਚ ਭਰਪੂਰ ਮਨੋਰੰਜਨ ਅਤੇ ਪਰਿਵਾਰਾਂ ਦਾ ਮਿਲਾਪ

ਬਰੈਂਪਟਨ/ਬਿਊਰੋ ਨਿਊਜ਼ : ਐਤਵਾਰ 24 ਸਤੰਬਰ ਨੂੰ ਡਿਸਟਰਿਕਟ ਬਰਨਾਲਾ ਫੈਮਲੀਜ ਐਸੋਸੀਏਸ਼ਨ ਦੀ ਪਲੇਠੀ ਪਿਕਨਿਕ ਮਾਲਟਨ ਦੇ ਵਾਈਲਡ ਵੁੱਡ ਪਾਰਕ ਵਿੱਚ ਹੋਈ। ਇੱਸ ਪਿਕਨਿਕ ਵਿੱਚ ਸਬੰਧਤ ਪਰਿਵਾਰਾਂ ਦੀਆਂ ਰੌਣਕਾਂ 12 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 6 ਵਜੇ ਤੱਕ ਲੱਗੀਆਂ ਰਹੀਂਆਂ। ਪ੍ਰਬੰਧਕਾਂ ਵਲੋਂ ਆਉਣ ਵਾਲੇ ਪਰਿਵਾਰਾਂ ਦੇ ਸਵਾਗਤ ਤੋਂ ਬਾਅਦ ਵਧੀਆ ਸਨੈਕਸ ਅਤੇ ਚਾਹ ਪਾਣੀ ਨਾਲ ਸੇਵਾ ਚਲਦੀ ਰਹੀ। ਮੈਂਬਰ ਪਰਿਵਾਰਾਂ ਦੇ ਮੁਖੀਆਂ ਦੁਆਰਾ ਆਪਣੇ ਆਪਣੇ ਪਰਿਵਾਰ ਦੀ ਜਾਣਕਾਰੀ ਦੂਜਿਆਂ ਨਾਲ ਸਾਂਝੀ ਕੀਤੀ ਗਈ। ਇਸ ਨਾਲ ਬਹੁਤ ਸਾਰੇ ਪਰਿਵਾਰਾਂ ਨੂੰ ਲੰਬੇ ਸਮੇਂ ਬਾਅਦ ਇੱਕ ਦੂਜੇ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਜੰਗੀਰ ਸਿੰਘ ਸੈਂਭੀ, ਬੇਅੰਤ ਸਿੰਘ ਮਾਨ ਅਤੇ ਪਰਮਜੀਤ ਬੜਿੰਗ ਦੀ ਅਗਵਾਈ ਵਿੱਚ ਹਰਪ੍ਰੀਤ ਢਿੱਲੋਂ, ਨਿਕੇਸ਼ ਗਰਗ, ਭਵਨਪ੍ਰੀਤ, ਪਰਮਵੀਰ ਸਿੱਧੂ, ਸੁਰਜੀਤ ੰਿਸੰਘ ਘੁੰਮਣ, ਬਲਦੇਵ ਸਿੰਘ ਅਸ਼ਟ, ਬਲਜੀਤ ਬੜਿੰਗ ਅਤੇ ਹੋਰਨਾਂ ਨੇ ਪਿਕਨਿਕ ਨੂੰ ਸਫਲ ਕਰਨ ਲਈ ਪੂਰਾ ਯੋਗਦਾਨ ਪਾਇਆ।
ਜਿੱਥੇ ਪਰਿਵਾਰਾਂ ਦੇ ਮੇਲ-ਜੋਲ ਦਾ ਮੌਕਾ, ਬਿਹਤਰ ਚਾਹ-ਪਾਣੀ ਅਤੇ ਸੁਆਦਲੇ ਲੰਚ ਦਾ ਵਧੀਆ ਪਰਬੰਧ ਸੀ ਉੱਥੇ ਮਨੋਰੰਜਨ ਲਈ ਭੁਪੰਿਦਰ ਸਿੰਘ ਰਤਨ ਦੀਆਂ ਗਜਲਾਂ, ਰੁਪਿੰਦਰ ਰਿੰਪੀ, ਮੁਣਸ਼ੀ ਖਾਨ ਅਤੇ ਸੁਖਦੇਵ ਦੇ ਗੀਤਾਂ ਤੋਂ ਬਿਨਾਂ ਨਿਕੇਸ਼ ਗਰਗ, ਤ੍ਰਿਪਤਾ ਗੋਇਲ ਅਤੇ ਹਰਚੰਦ ਬਾਸੀ ਦੀਆਂ ਕਵਿਤਾਵਾਂ ਨੇ ਚੰਗਾ ਰੰਗ ਬੰਨ੍ਹਿਆ। ਬੱਚਿਆਂ ਦੇ ਸਪੋਰਟਸ ਮੁਕਾਬਲੇ ਕਰਵਾਏ ਅਤੇ ਉਹਨਾਂ ਨੂੰ ਇਨਾਮ ਦਿੱਤੇ ਗਏ। ਭੋਲੇ ਭਾਲੇ ਬੱਚੇ ਵਿਨ ਕਰ ਕੇ ਚਾਂਭੜਾਂ ਪਾ ਰਹੇ ਸਨ। ਅਖੀਰ ਪਿਕਨਿਕ ਤੋਂ ਖੁਸ਼ੀਆਂ ਪਰਾਪਤ ਕਰ ਕੇ ਇੱਕ ਦੂਜੇ ਤੋਂ ਵਿਦਾਇਗੀ ਲਈ। ਪ੍ਰਬੰਧਕਾਂ ਵਲੋਂ ਆਏ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਬਿਨਾਂ ਸਾਬਕਾਂ ਕੌਂਸਲਰ ਵਿੱਕੀ ਢਿੱਲੋਂ, ਸੀਨੀਅਰਜ਼ ਐਸੋ: ਦੇ ਬਲਵਿੰਦਰ ਸਿੰਘ ਬਰਾੜ ਅਤੇ ਕਈ ਹੋਰ ਅਹਿਮ ਸਖਸ਼ੀਅਤਾਂ ਹਾਜ਼ਰ ਸਨ। ਵਧੇਰੇ ਜਾਣਕਾਰੀ ਲਈ ਜੰਗੀਰ ਸਿੰਘ ਸੈਂਭੀ 416-409-0126, ਬੇਅੰਤ ਸਿੰਘ ਮਾਨ 647-763-3960 ਜਾਂ ਪਰਮਜੀਤ ਬੜਿੰਗ 647-963-0331 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …