ਬਰੈਂਪਟਨ : ਮੈਟਰੋ ਪੰਜਾਬੀ ਸਪੋਰਟਸ ਕਲੱਬ ਵਲੋਂ 4 ਜੂਨ ਦਿਨ ਸ਼ਨਿਚਰਵਾਰ ਨੂੰ 23ਵਾਂ ਉਨਟਾਰੀਓ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਐਤਵਾਰ ਨੂੰ ਬਰੈਂਪਟਨ ਵਿੱਚ ਸ਼ਹੀਦੀ ਨਗਰ ਕੀਰਤਨ ਹੋ ਰਿਹਾ ਹੈ, ਜਿਸ ਨੂੰ ਮੱਦੇ ਨਜ਼ਰ ਰੱਖਦਿਆਂ ਉਨਟਾਰੀਓ ਕਬੱਡੀ ਕੱਪ ਪਾਵਰੇਡ ਦੀਆਂ ਗਰਾਊਂਡਾਂ ਵਿੱਚ ਸ਼ਨਿਚਰਵਾਰ 4 ਜੂਨ ਨੂੰ ਕਰਵਾਇਆ ਜਾਵੇਗਾ। ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਜਨਰਲ ਸਕੱਤਰ ਗੋਗਾ ਗਹੂਨੀਆ ਨੇ ਦੱਸਿਆ ਕਿ ਇਹ ਕੱਪ ਪਿਛਲੇ ਸਾਲ ਦੀ ਤਰ੍ਹਾਂ 1984 ਦੇ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ।
ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਰਹਿ ਚੁੱਕੇ ਖਿਡਾਰੀ ਅਤੇ ਕੋਚ ਨਰਿੰਦਰ ਸਿੰਘ ਗਰਚਾ (ਗੋਪ), ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਦੀ ਮਿੱਠੀ ਯਾਦ ਨੂੰ ਮਨਾਉਂਦਿਆਂ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਵਾਏ ਗਏ ਜਿਥੇ ਗੋਪ ਨੂੰ ਸ਼ਰਧਾਂਜ਼ਲੀ ਦਿੱਤੀ ਗਈ। 4 ਜੂਨ ਦਿਨ ਸ਼ਨਿਚਰਵਾਰ ਨੂੰ ਉਨਟਾਰੀਓ ਕਬੱਡੀ ਕੱਪ ਤੇ ਵੀ ਗੋਪ ਨੂੰ ਵਿਸ਼ੇਸ਼ ਸ਼ਰਧਾਂਜ਼ਲੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਿਛਲੇ ਦਿਨੀਂ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਪ੍ਰਬੰਧਕ ਕਮੇਟੀ ਦੀ ਸਰਬ ਸੰਮਤੀ ਨਾਲ ਨਿਯੁਕਤੀ ਕੀਤੀ ਗਈ। ਇਸ ਵਿੱਚ ਅਰਵਿੰਦਰ ਸਿੰਘ (ਕਾਲਾ ਹਾਂਸ) ਪ੍ਰਧਾਨ, ਸੁਖਚੈਨ (ਚੈਨੀ) ਧਾਲੀਵਾਲ ਉਪ ਪ੍ਰਧਾਨ, ਗੋਗਾ ਗਹੂਨੀਆ ਜਨਰਲ ਸਕੱਤਰ, ਬਲਰਾਜ ਸਿੰਘ ਚੀਮਾ ਖਜਾਨਚੀ ਅਤੇ ਅਮਰੀਕ ਸਿੰਘ, ਭੁਪਿੰਦਰ ਸਿੰਘ ਚੀਮਾ, ਹਰਮੇਲ ਸਿੰਘ ਸੇਖੋਂ ਅਤੇ ਰੇਸ਼ਮ ਸਿੰਘ ਡਾਇਰੈਕਟਰ ਹੋਣਗੇ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …