Breaking News
Home / ਕੈਨੇਡਾ / ਛੋਟੇ ਕਾਰੋਬਾਰੀ ਅਦਾਰਿਆਂ ਲਈ ਸਰਕਾਰੀ ਸੇਵਾਵਾਂ ਨੂੰ ਮਜ਼ਬੂਤ ਕਰਨ ਬਾਰੇ ਸੋਨੀਆ ਸਿੱਧੂ ਨੇ ਕਮਲ ਖਹਿਰਾ ਨਾਲ ਮੰਚ ਕੀਤਾ ਸਾਂਝਾ

ਛੋਟੇ ਕਾਰੋਬਾਰੀ ਅਦਾਰਿਆਂ ਲਈ ਸਰਕਾਰੀ ਸੇਵਾਵਾਂ ਨੂੰ ਮਜ਼ਬੂਤ ਕਰਨ ਬਾਰੇ ਸੋਨੀਆ ਸਿੱਧੂ ਨੇ ਕਮਲ ਖਹਿਰਾ ਨਾਲ ਮੰਚ ਕੀਤਾ ਸਾਂਝਾ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੀ ਸਰਕਾਰ ਛੋਟੇ ਕਾਰੋਬਾਰਾਂ ਨੂੰ ਮਹੱਤਤਾ ਨੂੰ ਭਲੀ-ਭਾਂਤ ਸਮਝਦੀ ਹੈ ਕਿਉਂਕਿ ਇਹ ਸਿੱਧੇ ਤੌਰ ‘ਤੇ ਸਾਡੀਆਂ ਕਮਿਊਨਿਟੀਆਂ ਦੇ ਵਿਕਾਸ ਅਤੇ ਦੇਸ਼ ਦੀ ਮੱਧ-ਸ਼੍ਰੇਣੀ ਲਈ ਨੌਕਰੀਆਂ ਪੈਦਾ ਕਰਨ ਵਿਚ ਮਹੱਤਵ-ਪੂਰਨ ਯੋਗਦਾਨ ਪਾਉਂਦੇ ਹਨ।
ਬੀਤੇ ਦਿਨੀਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਰੈਂਪਟਨ ਵੈੱਸਟ ਦੀ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਨਾਲ ਮੰਚ ਸਾਂਝਾ ਕੀਤਾ ਜਿੱਥੇ ਸ਼੍ਰੀਮਤੀ ਖਹਿਰਾ ਨੇ ਮਾਣਯੋਗ ਮਨਿਸਟਰ ਆਫ਼ ਨੈਸ਼ਨਲ ਰੈਵੀਨਿਊ ਡਿਆਨੇ ਲੇਬੋਥਿਲੀਅਰ ਦੀ ਤਰਫ਼ੋਂ ਲਾਇਜ਼ਨ ਅਫ਼ਸਰ ਸੇਵਾ ਦੇ ਕੌਮੀ-ਪੱਧਰ ‘ਤੇ ਫ਼ੈਲਾਅ ਸਬੰਧੀ ਬਿਆਨ ਜਾਰੀ ਕੀਤਾ। ਇਸ ਸੇਵਾ ਅਧੀਨ ਵਿੱਦਿਅਕ-ਪੱਖੀ ਪਹੁੰਚ ਅਪਣਾਈ ਜਾਂਦੀ ਹੈ ਜਿਸ ਵਿਚ ਕੈਨੇਡਾ ਵਿਚ ਛੋਟੇ ਕਾਰੋਬਾਰੀਆਂ ਨੂੰ ਉਨ੍ਹਾਂ ਦੇ ਕਾਰੋਬਾਰਾਂ ਲਈ ਟੈਕਸ ਸਬੰਧੀ ਸਹੂਲਤਾਂ ਦੀ ਮਹੱਤਵ-ਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ।
ਛੋਟੇ ਕਾਰਬਾਰੀ ਅਦਾਰੇ ਹੁਣ ਕੈਨੇਡਾ ਰੈਵੀਨਿਊ ਏਜੰਸੀ (ਸੀ.ਆਰ.ਏ.) ਦੇ ਲਾਇਜ਼ਨ ਅਫ਼ਸਰ ਦੇ ਸਹਿਯੋਗ ਨਾਲ ਮੁਫ਼ਤ ਵਿਅੱਕਤੀਗ਼ਤ-ਸੇਵਾਵਾਂ ਲੈ ਸਕਣਗੇ। ਇਸ ਸੇਵਾ ਦੀ ਰੂਪ-ਰੇਖਾ ਛੋਟੇ ਕਾਰੋਬਾਰਾਂ ਨੂੰ ਟੈਕਸ ਸਬੰਧੀ ਸੇਵਾਵਾਂ ਦੇਣ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ ਤਾਂ ਜੋ ਉਹ ਸ਼ੁਰੂ ਤੋਂ ਹੀ ਦੇਸ਼ ਦੇ ਅਰਥਚਾਰੇ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣ ਅਤੇ ਮੱਧ ਸ਼੍ਰੇਣੀ ਨੂੰ ਆਰਥਕ ਪੱਖੋਂ ਮਜ਼ਬੂਤ ਕਰਨ ਲਈ ਤਿਆਰ ਹੋ ਸਕਣ। ਮਾਣਯੋਗ ਮੰਤਰੀ ਡਿਆਨੇ ਲੇਬੋਥਿਲੀਅਰ ਵੱਲੋਂ ਕਾਰੋਬਾਰੀ ਅਦਾਰਿਆਂ ਨੂੰ ਇਹ ਸਹੂਲਤ ਦੇਣ ਦੇ ਪੱਕੇ ਇਰਾਦੇ ਨੂੰ ਮੁੱਖ ਰੱਖਦਿਆਂ ਹੋਇਆਂ ਸੀ.ਆਰ.ਏ. ਹੁਣ ਕੈਨੇਡਾ-ਭਰ ਵਿੱਚੋਂ ਯੂਨੀ-ਇਨਕਾਰਪੋਰੇਟਿਡ ਬਿਜ਼ਨੈੱਸ ਅਦਾਰਿਆਂ ਕੋਲੋਂ ਲਾਇਜ਼ਨ ਅਫ਼ਸਰ ਦੀਆਂ ਸੇਵਾਵਾਂ ਲੈਣ ਲਈ ਆਈਆਂ ਹੋਈਆਂ ਅਰਜ਼ੀਆਂ ਪ੍ਰਵਾਨ ਕਰੇਗੀ। ਇਸ ਤੋਂ ਪਹਿਲਾਂ ਇਨ੍ਹਾਂ ਅਦਾਰਿਆਂ ਤੱਕ ਪਹੁੰਚਣ ਲਈ ਸੀ.ਆਰ.ਏ. ਆਪ ਪਹਿਲ ਕਰਦੀ ਸੀ। ਛੋਟੇ ਕਾਰੋਬਾਰੀ ਗਰੁੱਪ ਅਤੇ ਐਸੋਸੀਏਸ਼ਨਾਂ ਵੀ ਸੀ.ਆਰ.ਏ. ਲਾਇਜ਼ਨ ਅਫ਼ਸਰ ਦੇ ਸਹਿਯੋਗ ਨਾਲ ਸੈਮੀਨਾਰ ਦੀਆਂ ਸਹੂਲਤਾਂ ਪ੍ਰਾਪਤ ਕਰ ਸਕਦੀਆਂ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …