Breaking News
Home / ਕੈਨੇਡਾ / ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਅਨੁਸਾਰ ਜੁਲਾਈ ਮਹੀਨੇ ਦੌਰਾਨ 54 ਹਜ਼ਾਰ ਨੌਕਰੀਆਂ ਦਾ ਵਾਧਾ ਹੋਇਆ

ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਅਨੁਸਾਰ ਜੁਲਾਈ ਮਹੀਨੇ ਦੌਰਾਨ 54 ਹਜ਼ਾਰ ਨੌਕਰੀਆਂ ਦਾ ਵਾਧਾ ਹੋਇਆ

ਬਰੈਂਪਟਨ/ਬਿਊਰੋ ਨਿਊਜ਼ : ਸਟੈਟਿਸਟਿਕਸ ਕੈਨੇਡਾ ਵੱਲੋਂ ‘ਲੇਬਰ ਫ਼ੋਰਸ ਸਰਵੇ’ ਦੇ ਜੁਲਾਈ 2018 ਦੇ ਅੰਕੜੇ ਰੀਲੀਜ਼ ਕੀਤੇ ਗਏ ਹਨ ਜਿਨ੍ਹਾਂ ਮੁਤਾਬਿਕ ਇਸ ਮਹੀਨੇ ਵਿਚ 54,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ ਅਤੇ ਇਸ ਦੇ ਨਾਲ ਕੌਮੀ ਪੱਧਰ ‘ਤੇ ਬੇਰੋਜ਼ਗਾਰੀ ਦੀ ਦਰ ਵਿਚ 0.2% ਦੀ ਪੁਆਇੰਟ ਡਰੌਪ ਦਰਜ ਕੀਤੀ ਗਈ ਹੈ।
ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦੱਸਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ,”ਸਾਡੀ ਸਰਕਾਰ ਦੇਸ਼ ਦੇ ਅਰਥਚਾਰੇ ਨੂੰ ਹੋਰ ਵਿਕਸਤ ਕਰਨ ਲਈ ਕੈਨੇਡਾ-ਵਾਸੀਆਂ ਲਈ ਪੂੰਜੀ ਨਿਵੇਸ਼ ਕਰਨ ਦੇ ਪਲੇਟਫ਼ਾਰਮ ਨੂੰ ਲੋਕਾਂ ਵਿਚ ਲਿਜਾ ਕੇ ਚੁਣੀ ਗਈ ਸੀ ਅਤੇ ਇਹ ਅੱਗੋਂ ਵੀ ਕੈਨੇਡੀਅਨਾਂ ਲਈ ਹੋਰ ਨਿਵੇਸ਼ ਨੂੰ ਜਾਰੀ ਰੱਖੇਗੀ ਕਿਉਂਕਿ ਅਸੀਂ ਮਿਡਲ ਕਲਾਸ ਨੂੰ ਹੋਰ ਮਜ਼ਬੂਤ ਕਰਨਾ ਹੈ ਅਤੇ ਸਖ਼ਤ ਮਿਹਨਤ ਕਰਕੇ ਇਸ ਵਿਚ ਸ਼ਾਮਲ ਹੋਣ ਵਾਲਿਆਂ ਦੀ ਮਦਦ ਕਰਨੀ ਹੈ।” ਸਟੈਟਿਸਟਿਕਸ ਕੈਨੇਡਾ ਦੇ ਜੁਲਾਈ 2018 ਤੱਕ ਪਿਛਲੇ 12 ਮਹੀਨਿਆਂ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਰੋਜ਼ਗਾਰਾਂ ਵਿਚ 246,000 ਦਾ ਵਾਧਾ ਹੋਇਆ ਹੈ ਅਤੇ ਇਨ੍ਹਾਂ ਵਿਚ ਬਹੁਤੇ ਪੂਰੇ ਸਮੇਂ ਵਾਲੇ ਰੋਜ਼ਗਾਰ ਹਨ। ਓਨਟਾਰੀਓ ਵਿਚ ਬੇਰੋਜ਼ਗਾਰੀ ਦੀ ਦਰ 5.4% ਉੱਪਰ ਹੀ ਖੜੀ ਹੈ ਜੋ ਕਿ ਪਿਛਲੇ 8 ਸਾਲਾਂ ਭਾਵ ਜੁਲਾਈ 2000 ਤੋਂ ਹੁਣ ਤੱਕ ਸੱਭ ਤੋਂ ਹੇਠਾਂ ਹੈ ਅਤੇ ਇਸ ਨੂੰ ਬੇਰੋਜ਼ਗਾਰੀ ਦਾ ਰਿਕਾਰਡ ਮੰਨਿਆ ਜਾ ਰਿਹਾ ਹੈ। ਫ਼ੈੱਡਰਲ ਸਰਕਾਰ ਕੈਨੇਡਾ ਦੇ ‘ਸੱਭ ਤੋਂ ਵੱਡੇ ਸੋਮੇ’ ਇਸ ਦੇ ਲੋਕਾਂ ਵਿਚ ਪੂੰਜੀ ਨਿਵੇਸ਼ ਕਰ ਰਹੀ ਹੈ ਅਤੇ ਇਸ ਨਾਲ ਦੇਸ਼ ਦੀ ਤਰੱਕੀ ਹੋ ਰਹੀ ਹੈ ਜੋ ਸਾਡੇ ਸਾਰਿਆਂ ਲਈ ਬਹੁਤ ਵਧੀਆ ਗੱਲ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …