21.3 C
Toronto
Wednesday, September 30, 2026
spot_img
Homeਭਾਰਤਚਾਰ ਮਹੀਨਿਆਂ ਬਾਅਦ ਸੱਚਾਈ ਆਈ ਸਾਹਮਣੇ, ਦੋਸ਼ੀ ਬੇਟੇ ਨੇ ਜੁਰਮ ਕਬੂਲਿਆ

ਚਾਰ ਮਹੀਨਿਆਂ ਬਾਅਦ ਸੱਚਾਈ ਆਈ ਸਾਹਮਣੇ, ਦੋਸ਼ੀ ਬੇਟੇ ਨੇ ਜੁਰਮ ਕਬੂਲਿਆ

ਚਾਰ ਮਹੀਨਿਆਂ ਬਾਅਦ ਸੱਚਾਈ ਆਈ ਸਾਹਮਣੇ, ਦੋਸ਼ੀ ਬੇਟੇ ਨੇ ਜੁਰਮ ਕਬੂਲਿਆਰਾਜਕੋਟ/ਬਿਊਰੋ ਨਿਊਜ਼
ਗੁਜਰਾਤ ਦੇ ਰਾਜਕੋਟ ਵਿਚ ਇਕ ਬਜ਼ੁਰਗ ਮਹਿਲਾ ਦੀ ਮੌਤ ਦੇ ਮਾਮਲੇ ਵਿਚ ਸਨਸਨੀਖੇਜ ਖ਼ੁਲਾਸਾ ਹੋਇਆ ਹੈ। ਪੁਲਿਸ ਮੁਤਾਬਿਕ ਬਰੇਨ ਹੈਮਰੇਜ ਦੀ ਸ਼ਿਕਾਰ ਸੇਵਾ ਮੁਕਤ ਟੀਚਰ ਜੈ ਸ੍ਰੀ ਬੇਨ ਨਥਵਾਨੀ ਨੂੰ ਉਸ ਦੇ ਹੀ ਬੇਟੇ ਨੇ ਚੌਥੀ ਮੰਜ਼ਲ ਤੋਂ ਥੱਲੇ ਸੁੱਟ ਕੇ ਮਾਰ ਸੁੱਟਿਆ। ਇਹ ਮਾਮਲਾ ਪਿਛਲੇ ਸਾਲ ਸਤੰਬਰ ਦਾ ਹੈ, ਪੁਲਿਸ ਨੇ ਇਸ ਨੂੰ ਖ਼ੁਦਕੁਸ਼ੀ ਮੰਨ ਕੇ ਫਾਈਲ ਬੰਦ ਕਰ ਦਿੱਤੀ ਸੀ। ਹੁਣ ਪੁਲਿਸ ਨੂੰ ਇਕ ਗੁਮਨਾਮ ਚਿੱਠੀ ਮਿਲੀ, ਜਿਸ ਤੋਂ ਬਾਅਦ ਪੁਲਿਸ ਨੇ ਕੇਸ ਦੀ ਜਾਂਚ ਦੁਬਾਰਾ ਕੀਤੀ ਤੇ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਘਟਨਾ ਦੀ ਅਸਲੀਅਤ ਸਾਹਮਣੇ ਆਈ। ਦੋਸ਼ੀ ਬੇਟੇ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ।

RELATED ARTICLES
POPULAR POSTS