2 C
Toronto
Friday, November 13, 2026
spot_img
Homeਨਜ਼ਰੀਆਪ੍ਰਿੰਸੀਪਲ ਗਿਆਨ ਸਿੰਘ ਘਈ ਦੀ ਪੁਸਤਕ 'ਸ਼ਹੀਦੀ ਰੰਗ' ਵਿਚ ਸ਼ਹਾਦਤ ਦੇ ਵੱਖ-ਵੱਖ...

ਪ੍ਰਿੰਸੀਪਲ ਗਿਆਨ ਸਿੰਘ ਘਈ ਦੀ ਪੁਸਤਕ ‘ਸ਼ਹੀਦੀ ਰੰਗ’ ਵਿਚ ਸ਼ਹਾਦਤ ਦੇ ਵੱਖ-ਵੱਖ ਰੰਗ

ਪ੍ਰਿੰਸੀਪਲ ਗਿਆਨ ਸਿੰਘ ਘਈ ਦੀ ਪੁਸਤਕ ‘ਸ਼ਹੀਦੀ ਰੰਗ’ ਵਿਚ ਸ਼ਹਾਦਤ ਦੇ ਵੱਖ-ਵੱਖ ਰੰਗਡਾ. ਸੁਖਦੇਵ ਸਿੰਘ ਝੰਡ
ਪ੍ਰਿੰਸੀਪਲ ਗਿਆਨ ਸਿੰਘ ਘਈ ਮੁੱਢਲੇ ਤੌਰ ‘ਤੇ ਕਵੀ ਹਨ। ਉਹ ਜ਼ਿਆਦਾਤਰ ਧਾਰਮਿਕ ਤੇ ਇਤਿਹਾਸਕ ਰੰਗਤ ਵਿਚ ਰੰਗੀਆਂ ਕਵਿਤਾਵਾਂ ਲਿਖਦੇ ਹਨ ਅਤੇ ਕਵੀ-ਦਰਬਾਰਾਂ ਵਿੱਚ ਇਹ ਕਵਿਤਾਵਾਂ ਆਪਣੇ ਵੱਖਰੇ ਅੰਦਾਜ਼ ‘ਚ ਪੇਸ਼ ਕਰਦੇ ਹਨ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੰਜੀ ਸਾਹਿਬ ਦੇ ਵਿਸ਼ਾਲ ਹਾਲ ਵਿੱਚ ਕਰਵਾਏ ਜਾਂਦੇ ਕਵੀ-ਦਰਬਾਰਾਂ ਵਿੱਚ ਵੀ ਸ਼ਿਰਕਤ ਕਰਦੇ ਹਨ ਅਤੇ ਇਨ÷ ਾਂ ਵਿੱਚ ਉਨ÷ ਾਂ ਦੀਆਂ ਕਵਿਤਾਵਾਂ ਨੂੰ ਭਾਰੀ ਦਾਦ ਮਿਲਦੀ ਹੈ। ਇਨ÷ ਾਂ ਦੀਆਂ ਕਈ ਕਵਿਤਾਵਾਂ ਵੱਖ-ਵੱਖ ਸਮਾਜਿਕ ਪਹਿਲੂਆਂ ਨੂੰ ਵੀ ਬਾਖ਼ੂਬੀ ਉਜਾਗਰ ਕਰਦੀਆਂ ਪ੍ਰਿੰਸੀਪਲ ਘਈ ਦੀਆਂ ਕਾਵਿ-ਪੁਸਤਕਾਂ ‘ਅਣਖੀਲੇ ਜੋਧੇ’ (1992), ‘ਸ਼ਹੀਦੀ ਰੰਗ’ (1993)। ‘ਸਮੇਂ ਦੇ ਰੰਗ’ (1995), ‘ਗੁਰੂ ਨਾਨਕ ਰੰਗ’ (1999, 2002), ‘ਅਨੇਕ ਰੰਗ’ (2014) ਅਤੇ ‘ਕਲਯੁਗ ਦੇ ਰਹਿਬਰ – ਗੁਰੂ ਨਾਨਕ’ (2021) ਛਪੀਆਂ ਹਨ। ਇਸ ਦੇ ਨਾਲ ਹੀ ਇਨ÷ ਾਂ ਨੇ ਵਾਰਤਕ ਵਿੱਚ ਵੀ ਹੱਥ ਅਜ਼ਮਾਇਆ ਹੈ। 2021 ਵਿੱਚ ਛਪੀ ਇਨ÷ ਾਂ ਦੀ ਪੁਸਤਕ ‘ਕਲਯੁਗ ਦੇ ਰਹਿਬਰ’ ਵਿੱਚ ਵਾਰਤਕ ਤੇ ਕਵਿਤਾ ਦੋਹਾਂ ਦਾ ਰਲ਼ਵਾਂ-ਮਿਲ਼ਵਾਂ ਰੰਗ ਮਾਣਿਆਂ ਜਾ ਸਕਦਾ ਹੈ।
ਸਿੱਖ ਇਤਿਹਾਸ ਵਿੱਚ ਸ਼ਹਾਦਤ ਦਾ ਵਿਸ਼ੇਸ਼ ਸਥਾਨ ਹੈ ਅਤੇ ਇਹ ਸਿੱਖਾਂ ਵੱਲੋਂ ਸਮੇਂ-ਸਮੇਂ ਕੀਤੀਆਂ ਗਈਆਂ ਕੁਰਬਾਨੀਆਂ ਨਾਲ ਭਰਪੂਰ ਹੈ। ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ, ਜਿਨ÷ ਾਂ ਨੇ ਬਲਦੀ ਅੱਗ ਨਾਲ ਲਾਲ ਹੋਈ ਤਵੀ ਉੱਪਰ ਚੌਂਕੜਾ ਮਾਰ ਕੇ ਸਿਰ ਉੱਪਰ ਤੱਤੀ ਰੇਤ ਪਵਾ ਕੇ ਬਿਲਕੁਲ ਸ਼ਾਂਤ-ਚਿੱਤ ਰਹਿੰਦਿਆਂ ਹੋਇਆਂ ਅਲੌਕਿਕ ਸ਼ਹੀਦੀ ਪਾਈ, ਨੂੰ ਇਤਿਹਾਸ ਵਿੱਚ ‘ਸ਼ਹੀਦਾਂ ਦੇ ਸਿਰਤਾਜ’ ਹੋਣ ਦਾ ਦਰਜਾ ਹਾਸਲ ਹੈ। ਉਨ÷ ਾਂ ਤੋਂ ਬਾਅਦ ਨੌਵੇਂ ਗੁਰੂ ਤੇਗ਼ ਬਹਾਦਰ ਜੀ ਨੇ ਕੇਵਲ ‘ਹਿੰਦ ਦੀ ਚਾਦਰ’ ਹੀ ਨਹੀਂ, ਸਗੋਂ ‘ਸ੍ਰਿਸ਼ਟੀ ਦੀ ਚਾਦਰ’ ਬਣ ਕੇ ਹਿੰਦੂ ਧਰਮ ਦੀ ਰੱਖਿਆ ਕਰਦਿਆਂ ਹੋਇਆਂ ਆਪਣੇ ਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਨਾਲ ਦਿੱਲੀ ਦੇ ਚਾਂਦਨੀ ਚੌਕ ਵਿੱਖੇ ਅਦੁੱਤੀ ਬਲੀਦਾਨ ਦਿੱਤਾ। ਸ਼ਹਾਦਤ ਦੀ ਇਸ ਅਨੋਖੀ ‘ਪ੍ਰੰਪਰਾ’ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰ ਕੇ ਜਿਸ ਤਰ÷ ਾਂ ਅੱਗੇ ਵਧਾਇਆ, ਉਹ ਇਤਿਹਾਸ ਦੇ ਪੰਨਿਆਂ ਉੱਪਰ ਖ਼ੂਨੀ ਅੱਖਰਾਂ ਵਿੱਚ ਅੰਕਿਤ ਹੈ। ਸਿੱਖ ਇਤਿਹਾਸ ਵਿੱਚ ਸ਼ਹਾਦਤਾਂ ਦੀ ਇਹ ਲੜੀ ਅੱਗੇ ਤੁਰਦੀ ਗਈ ਅਤੇ ਸ਼ਹਾਦਤ ਦਾ ਇਹ ਰੰਗ ਹੋਰ ਗੂੜ÷ ਾ ਹੁੰਦਾ ਗਿਆ। ‘ਗ਼ਦਰ ਲਹਿਰ’, ‘ਨਨਕਾਣਾ ਸਾਹਿਬ ਦਾ ਖ਼ੂਨੀ ਸਾਕਾ’, ‘ਪੰਜਾ ਸਾਹਿਬ ਦਾ ਸਾਕਾ’, ‘ਗੁਰੂ ਕੇ ਬਾਗ਼ ਦਾ ਮੋਰਚਾ’, ‘ਬੱਬਰ ਅਕਾਲੀ ਲਹਿਰ’, ‘ਅਕਾਲੀਆਂ ਦੇ ਮੋਰਚੇ’, ਆਦਿ ਦੇ ਇਤਿਹਾਸਕ ਵਰਤਾਰੇ ਹੁੰਦੇ ਰਹੇ ਅਤੇ ਅੱਗੋਂ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਸਿੱਖਾਂ ਤੇ ਕਈ ਹੋਰ ਪੰਜਾਬੀਆਂ ਵੱਲੋਂ ਵੱਖ-ਵੱਖ ਸਮੇਂ 80 ਫ਼ੀਸਦੀ ਤੋਂ ਵੀ ਵਧੇਰੇ ਕੁਰਬਾਨੀਆਂ ਦਿੱਤੀਆਂ ਗਈਆਂ। ਸਿੱਖ ਇਤਿਹਾਸ ਅਤੇ ਭਾਰਤ ਦੇ ਇਤਿਹਾਸ ਦੇ ਪੰਨੇ ਇਸ ਦੀ ਭਰਪੂਰ ਗਵਾਹੀ ਭਰਦੇ ਹਨ।
ਪ੍ਰਿੰਸੀਪਲ ਗਿਆਨ ਸਿੰਘ ਘਈ ਦੀ ਹੱਥਲੀ ਪੁਸਤਕ ‘ਸ਼ਹੀਦੀ ਰੰਗ’ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਇਹ ਸਮੁੱਚਾ ਸ਼ਹੀਦੀ ਇਤਿਹਾਸ ਇਸਦੇ 422 ਪੰਨਿਆਂ ਵਿੱਚ ਇੱਕ ਹੀ ‘ਪਲੇਟਫ਼ਾਰਮ’ ਉੱਪਰ ਵੇਖਿਆ ਪਰਖਿਆ ਜਾ ਸਕਦਾ ਹੈ। ਇਸ ਵਿੱਚ 107 ਸ਼ਹੀਦਾਂ ਦੀਆਂ ਜੀਵਨੀਆਂ ਦਾ ਵੇਰਵਾ ਸੰਖੇਪ ਰੂਪ ਵਿੱਚ ਦੋ ਤੋਂ ਚਾਰ-ਪੰਜ ਪੰਨਿਆਂ ਵਿੱਚ ਅੰਕਿਤ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ‘ਸ਼ਹੀਦਾਂ ਦੇ ਸਿਰਤਾਜ’ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਤੋਂ ਕੀਤੀ ਗਈ ਹੈ। ਇਸ ਤੋਂ ਅਗਲੇ ਹੀ ਲੇਖ ਵਿੱਚ ਸਿੱਖਾਂ ਦੇ ਪਹਿਲੇ ਸ਼ਹੀਦ ਭਾਈ ਤਾਰਾ ਸਿੰਘ ਦੀ ਜੀਵਨੀ ਦਰਜ ਕੀਤੀ ਗਈ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਜੀਵਨ-ਕਾਲ ਸਮੇਂ ਲਾਹੌਰ ਵਿੱਚ ਸ਼ਹੀਦ ਹੋਇਆ। ਲਾਹੌਰ ਵਿੱਚ ਉਸ ਵੇਲੇ ਲੋਧੀ ਖ਼ਾਨ ਦਾ ਰਾਜ ਸੀ। ਬਾਬਰ ਦੇ ਹੁਕਮ ਨਾਲ ਉਸ ਦੀਆਂ ਫ਼ੌਜਾਂ ਵੱਲੋਂ ਲਾਹੌਰ ਵਿੱਚ ਲੋਕਾਂ ਦੇ ਘਰਾਂ ਨੂੰ ਲੁੱਟਣ ਤੋਂ ਬਾਅਦ ਅੱਗ ਲਾਏ ਜਾਣ ‘ਤੇ ਜਦੋਂ ਭਾਈ ਤਾਰਾ ਸਿੰਘ ਆਪਣੇ ਘਰੋਂ ਪਾਣੀ ਦੀ ਮਸ਼ਕ ਲੈ ਕੇ ਅੱਗ ਬੁਝਾਉਣ ਗਿਆ ਤਾਂ ਬਾਬਰ ਦੇ ਸਿਪਾਹੀਆਂ ਵੱਲੋਂ ਉਸ ਨੂੰ ਅੱਗ ਵਿੱਚ ਸੁੱਟ ਦਿੱਤਾ ਗਿਆ ਅਤੇ ਉਹ ਉਸੇ ਵੇਲੇ ਉੱਥੇ ਸ਼ਹੀਦ ਹੋ ਗਿਆ।
ਇਸ ਤੋਂ ਬਾਅਦ ਪੁਸਤਕ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਮੁਗ਼ਲਾਂ ਨਾਲ ਲੜੀਆਂ ਗਈ ਚਾਰ ਲੜਾਈਆਂ ਵਿੱਚ ਹੋਏ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਿੰਘਾਂ ਦਾ ਜ਼ਿਕਰ ਆਉਂਦਾ ਹੈ। ਫਿਰ ਨੌਵੇਂ ਗੁਰੂ ਤੇਗ਼ ਬਹਾਦਰ ਜੀ ਸ਼ਹੀਦੀ ਤੋਂ ਪਹਿਲਾਂ ਉਨ÷ ਾਂ ਦੇ ਸਾਹਮਣੇ ਸ਼ਹੀਦ ਕੀਤੇ ਗਏ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਜੀ ਦੀਆਂ ਅਤੀ ਦਿਲ ਦਹਿਲਾਉਣ ਵਾਲੀਆਂ ਸ਼ਹੀਦੀਆਂ ਦਾ ਵਰਨਣ ਹੈ ਅਤੇ ਇਸ ਤੋਂ ਬਾਅਦ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਜਲਾਦ ਵੱਲੋਂ ਗੁਰੂ ਸਾਹਿਬ ਦੇ ਸੀਸ ਕੱਟੇ ਜਾਣ ਨਾਲ ਹੋਈ ਮਹਾਨ ਇਤਿਹਾਸਕ ਸ਼ਹੀਦੀ ਦਾ ਜ਼ਿਕਰ ਕੀਤਾ ਗਿਆ ਹੈ। ਅੱਗੋਂ ਇਸ ਪੁਸਤਕ ਵਿੱਚ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭੰਗਾਣੀ ਦੇ ਯੁੱਧ ਵਿੱਚ ਹੋਏ ਸ਼ਹੀਦਾਂ ਦਾ ਵਿਸਤ੍ਰਿਤ ਬ੍ਰਿਤਾਂਤ ਹੈ, ਜਿਨ÷ ਾਂ ਵਿੱਚ ਪੀਰ ਬੁੱਧੂ ਸ਼ਾਹ ਦੇ ਬੇਟੇ ਵੀ ਸ਼ਾਮਲ ਸਨ। ਭਾਈ ਜੀਵਨ ਜੀ, ਉਰਫ਼ ‘ਜੀਵਣ ਸਿੰਘ ਰੰਗਰੇਟਾ’ ਜੋ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸਨ, ਦਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਸਮੇਂ ਸਰਸਾ ਨਦੀ ਪਾਰ ਕਰਕੇ ਮੁਗ਼ਲਾਂ ਨਾਲ ਲੜਦਿਆਂ ਹੋਇਆਂ ਜ਼ਖ਼ਮੀ ਹੋ ਜਾਣ ਤੋਂ ਬਾਅਦ ਕੋਟਲਾ ਨਿਹੰਗ ਸਿੰਘ ਵਿਖੇ ਹੋਈ ਸ਼ਹੀਦੀ ਬਾਰੇ ਦੱਸਿਆ ਗਿਆ ਹੈ।
ਚਮਕੌਰ ਦੀ ‘ਸੱਭ ਤੋਂ ਅਸਾਵੀਂ ਜੰਗ’ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਪੰਜਾਂ ਪਿਆਰਿਆਂ ਵਿੱਚੋਂ ਤਿੰਨਾਂ ਪਿਆਰਿਆਂ ਅਤੇ ਹੋਰ ਕਈ ਸਿੰਘਾਂ ਦੀਆਂ ਸ਼ਹੀਦੀਆਂ ਸਮੇਤ ਹੋਈਆਂ 40 ਸ਼ਹੀਦੀਆਂ, ਖਾਲਸਾ ਪੰਥ ਦਾ ਹੁਕਮ ਮੰਨ ਕੇ ਗੁਰੂ ਸਾਹਿਬ ਦਾ ਇੱਥੋਂ ਮੁਗ਼ਲਾਂ ਦੀਆਂ ਫ਼ੌਜਾਂ ਵਿੱਚੋਂ ਨਿਕਲ ਕੇ ਮਾਛੀਵਾੜੇ ਦੇ ਜੰਗਲ ਵਿਚ ਜਾਣਾ ਅਤੇ ਫਿਰ ਆਲਮਗੀਰ, ਰਾਏਕੋਟ, ਦੀਨਾ ਕਾਂਗੜ ਹੁੰਦੇ ਹੋਏ ਤਲਵੰਡੀ ਸਾਬੋ ਪਹੁੰਚਣਾ, ਪੁਸਤਕ ਦੇ ਵੱਖ-ਵੱਖ ਅਧਿਆਵਾਂ ਵਿੱਚ ਬਾਖ਼ੂਬੀ ਦਰਸਾਇਆ ਗਿਆ ਹੈ। ਇਸ ਦੇ ਨਾਲ ਹੀ ਤਲਵੰਡੀ ਸਾਬੋ ਜੋ ਇਸ ਸਮੇਂ ‘ਤਖ਼ਤ ਦਮਦਮਾ ਸਾਹਿਬ’ ਅਖਵਾਉਂਦਾ ਹੈ, ਵਿਖੇ ‘ਆਦਿ ਗੁਰੂ ਗ੍ਰੰਥ ਸਾਹਿਬ’ ਵਿੱਚ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਨੂੰ ਸ਼ਾਮਲ ਕਰਕੇ ਉਸ ਨੂੰ ਭਾਈ ਮਨੀ ਸਿੰਘ ਜੀ ਤੋਂ ਮੁੜ ਤੋਂ ਲਿਖਵਾਉਣਾ, ਗੁਰੂ ਸਾਹਿਬ ਵੱਲੋਂ ਨਾਂਦੇੜ (ਹੁਣ, ਸ੍ਰੀ ਹਜ਼ੂਰ ਸਾਹਿਬ) ਪਹੁੰਚ ਕੇ ਬਾਬਾ ਬੰਦਾ ਬਹਾਦਰ ਨੂੰ ਅੰਮ੍ਰਿਤ ਛਕਾ ਕੇ ਭਾਈ ਗੁਰਬਖ਼ਸ਼ ਸਿੰਘ ਵਜੋਂ ਪੰਜਾਬ ਭੇਜ ਕੇ ਸਰਹੰਦ ਦੇ ਨਵਾਬ ਕੋਲੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਦੀਆਂ ਸ਼ਹੀਦੀਆਂ ਦਾ ਬਦਲਾ ਲੈਣਾ, ਆਦਿ ਪੁਸਤਕ ਦੇ ਬੜੇ ਰੌਚਕ ਅਤੇ ਗੌਰਵਮਈ ਅਧਿਆਇ ਹਨ। ਭਾਈ ਮਨੀ ਸਿੰਘ ਜੀ, ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਦੇ ਕਾਰਨਾਮਿਆਂ ਤੇ ਉਨ÷ ਾਂ ਦੀਆਂ ਸ਼ਹੀਦੀਆਂ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਭਾਈ ਤਾਰੂ ਸਿੰਘ, ਭਾਈ ਸ਼ਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਵੀ ਆਪਣੀਆਂ ਸ਼ਹਾਦਤਾਂ ਦੇਣ ਵਿੱਚ ਕਿਸੇ ਗੱਲੋਂ ਪਿੱਛੇ ਨਹੀਂ ਰਹੇ। ਸ਼ਹੀਦ ਬਾਬਾ ਦੀਪ ਸਿੰਘ ਜੀ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀਵਾਲਾ ਦੀਆਂ ਜੰਗ ਦੇ ਮੈਦਾਨਾਂ ‘ਚ ਖੰਡਿਆਂ ਤੇ ਤਲਵਾਰਾਂ ਦੇ ਨਾਲ ਦੁਸ਼ਮਣਾਂ ਦੇ ਆਹੂ ਲਾਹੁੰਦਿਆਂ ਹੋਇਆਂ ਪਾਈਆਂ ਗਈਆਂ ਸ਼ਹੀਦੀਆਂ ਕਿਵੇਂ ਭੁਲਾਈਆਂ ਜਾ ਸਕਦੀਆਂ ਹਨ? ਇਹ ਸੱਭ ਇਸ ਪੁਸਤਕ ਵਿੱਚ ਬਹੁਤ ਵਧੀਆ ਤਰ÷ ਾਂ ਪੇਸ਼ ਕੀਤੀਆਂ ਗਈਆਂ ਹਨ।
‘ਗ਼ਦਰ ਲਹਿਰ’ ਅਮਰੀਕਾ ਵਿੱਚ 1912 ਵਿੱਚ ਸ਼ੁਰੂ ਹੋਈ ਅਤੇ ਕੈਨੇਡਾ, ਹਾਂਗਕਾਂਗ, ਸਿੰਘਾਪੁਰ ਤੇ ਮਲਾਇਆ ਪਹੁੰਚੀ। ਇਸਦੇ ਬਾਨੀ ਪ੍ਰਧਾਨ ਸੋਹਣ ਸਿੰਘ ਭਕਨਾ ਅਤੇ ਸੈਕਟਰੀ ਲਾਲਾ ਹਰਦਿਆਲ ਸਨ। ਨੌਜੁਆਨ ਕਰਤਾਰ ਸਿੰਘ ਸਰਾਭਾ ਇਸ ਦੇ ਮੁੱਖ-ਸਰਗਣੇ ਸਨ, ਜਿਨ÷ ਾਂ ਦਾ ਕੰਮ ਸਟਾਕਟਨ ਦੇ ‘ਯੁਗਾਂਤਰ ਆਸ਼ਰਮ’ ਵਿੱਚ ‘ਗ਼ਦਰ’ ਅਖ਼ਬਾਰ ਨੂੰ ਅੰਗਰੇਜ਼ੀ, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਤਿਆਰ ਕਰਨਾ, ਛਾਪਣਾ ਅਤੇ ਇਸ ਨੂੰ ਥਾਉਂ-ਥਾਈਂ ਪਹੁੰਚਾਉਣਾ ਸੀ। ਹਰਨਾਮ ਸਿੰਘ ਟੁੰਡੀਲਾਟ, ਜਗਤ ਸਿੰਘ ਸੁਰ ਸਿੰਘ ਤੇ ਕਈ ਹੋਰ ਗ਼ਦਰੀ ਉਨ÷ ਾਂ ਦੇ ਸਹਾਇਕਾਂ ਵਜੋਂ ਕੰਮ ਕਰਦੇ ਸਨ।
ਅੰਮ੍ਰਿਤਸਰ ਜ਼ਿਲੇ (ਹੁਣ, ਤਰਨ ਤਾਰਨ) ਦੇ ਪਿੰਡ ਸਰਹਾਲੀ ਦੇ ਬਾਬਾ ਗੁਰਦਿੱਤ ਸਿੰਘ ਵੱਲੋਂ ਜਾਪਾਨੀ ਕੰਪਨੀ ਦੇ ਜਹਾਜ਼ ‘ਕਾਮਾਗਾਟਾ ਮਾਰੂ’ ਨੂੰ ਛੇ ਮਹੀਨੇ ਲਈ ਕਿਰਾਏ ‘ਤੇ ਲੈ ਕੇ ਇਸ ਨੂੰ ‘ਗੁਰੂ ਨਾਨਕ ਜਹਾਜ਼’ ਦਾ ਨਾਂ ਦੇ ਕੇ ਇਸ ਵਿਚ 376 ਮੁਸਾਫ਼ਰਾਂ ਨੂੰ ਕੈਨੇਡਾ ਦੇ ਸ਼ਹਿਰ ਵੈਨਕੂਵਰ ਲਿਜਾਣ ਦਾ ਜੋਖ਼ਮ ਉਠਾਉਣਾ ਅਤੇ ਉੱਥੇ ਸਮੁੰਦਰ ਕੰਢੇ ਲੱਗਣ ਦੀ ਆਗਿਆ ਨਾ ਮਿਲਣ ‘ਤੇ ਕੈਨੇਡਾ ਦੇ ਗ਼ਦਰੀ ਸਿੱਖਾਂ ਭਾਈ ਮੇਵਾ ਸਿੰਘ ਲੋਪੋਕੇ, ਭਾਈ ਬਲਵੰਤ ਸਿੰਘ, ਆਦਿ ਵੱਲੋਂ ਹਰ ਪ੍ਰਕਾਰ ਦੀ ਸਹਾਇਤਾ ਕਰਨ ਦੇ ਬਾਵਜੂਦ ਜਹਾਜ਼ ਦੋ ਮਹੀਨੇ ਪਾਣੀ ਵਿਚ ਖੜ÷ ੇ ਰਹਿਣ ਤੋਂ ਬਾਅਦ ਨਿਰਾਸ਼ ਭਾਰਤ ਵਾਪਸ ਪਰਤਣਾ ਅਤੇ ਕਲਕੱਤਾ ਦੇ ਨੇੜੇ ਬੱਜਬੱਜ ਘਾਟ ‘ਤੇ ਮੁਸਾਫ਼ਰਾਂ ਦਾ ਅੰਗਰੇਜ਼ਾਂ ਦੀਆਂ ਗੋਲ਼ੀਆਂ ਨਾਲ ਸ਼ਹੀਦ ਹੋਣਾ ਦਿਲ ਦਹਿਲਾਉਣ ਵਾਲ਼ੀਆਂ ਘਟਨਾਵਾਂ ਹਨ, ਜਿਨ÷ ਾਂ ਦਾ ਜ਼ਿਕਰ ਇਸ ਪੁਸਤਕ ਵਿੱਚ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ ਹੈ। ਪੁਸਤਕ ਵਿੱਚ ਹੋਰ ਵੀ ਬਹੁਤ ਸਾਰੇ ਸ਼ਹੀਦ ਸ਼ਾਮਲ ਹਨ। ਸਾਰਿਆਂ ਦਾ ਇੱਥੇ ਜ਼ਿਕਰ ਕਰਨਾ ਮੁਸ਼ਕਲ ਹੈ, ਪਰ ਭਾਈ ਮੇਵਾ ਸਿੰਘ ਲੋਪੋਕੇ ਵੱਲੋਂ ਬੇਈਮਾਨ ਅੰਗਰੇਜ਼ ਇਮੀਗ੍ਰੇਸ਼ਨ ਅਫ਼ਸਰ ਜੌਹਨ ਹੌਪਕਿਨਸਨ ਨੂੰ ਅਦਾਲਤ ਦੇ ਕੈਂਪਸ ਵਿੱਚ ਗੋਲ਼ੀਆਂ ਮਾਰ ਕੇ ਮਾਰਨ ਬਾਰੇ ਪਾਠਕਾਂ ਨੂੰ ਦੱਸਣਾ ਜ਼ਰੂਰੀ ਹੈ।
ਭਾਰਤ ਦੀ ਆਜ਼ਾਦੀ ਲਈ ਲੜਨ ਵਾਲੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ ਸੁਨਾਮ, ਮਦਨ ਲਾਲ ਢੀਂਗਰਾ, ਚੰਦਰ ਸ਼ੇਖਰ ਆਜ਼ਾਦ, ਬੀ.ਕੇ.ਦੱਤ, ‘ਆਜ਼ਾਦ ਹਿੰਦ ਫ਼ੌਜ’ ਦੇ ਯੋਧੇ ਸੁਭਾਸ਼ ਚੰਦਰ ਬੋਸ, ਕੂਕਾ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ, ਅੰਗਰੇਜ਼ਾਂ ਦੇ ਪਿੱਠੂਆਂ ਨੂੰ ਗੱਡੀ ਚੜ÷ ਾਉਣ ਵਾਲੇ ਬੱਬਰ ਅਕਾਲੀ ਲਹਿਰ ਦੇ ਯੋਧਿਆਂ ਸ਼ਹੀਦ ਧੰਨਾ ਸਿੰਘ, ਬੰਤਾ ਸਿੰਘ ਧਾਮੀਆ, ਦਲੀਪ ਸਿੰਘ ਧਾਮੀਆ ਤੇ ਹੋਰ ਸ਼ਹੀਦਾਂ ਅਤੇ ਗੁਰੂ ਕੇ ਬਾਗ ਤੇ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਨੂੰ ਵੀ ਪੁਸਤਕ ਵਿੱਚ ਬਾਖ਼ੂਬੀ ਯਾਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਸਤਕ ਦੇ ਅਖ਼ੀਰ ਵੱਲ ਵੱਧਦਿਆਂ ‘ਪਰਜਾ ਤੰਤਰ ਲਹਿਰ’ ਦੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ, ਗ਼ਦਰੀ ਬੀਬੀ ਗੁਲਾਬ ਕੌਰ, ਸ਼ਹੀਦ ਹਰਬੰਸ ਸਿੰਘ ਸਿਰਹਾਲਾ, ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸ਼ਹੀਦ ਅਜੀਤ ਸਿੰਘ, ਗੋਆ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਅਤੇ ਸਿੱਖੀ ਵਿੱਚ ਮਰਨ-ਵਰਤ ਦੇ ਸੰਕਲਪ ਨੂੰ ਆਖ਼ਰੀ ਸਵਾਸਾਂ ਤੱਕ ਨਿਭਾਉਣ ਵਾਲੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੂੰ ਵੀ ਬਾਖ਼ੂਬੀ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ।
ਇਸ ਤਰ÷ ਾਂ 422 ਪੰਨਿਆਂ ਦੀ ਇਸ ਵੱਡ-ਆਕਾਰੀ ਪੁਸਤਕ ਵਿੱਚ 107 ਸ਼ਹੀਦਾਂ ਦੇ ਜੀਵਨ ਸੰਖੇਪ ਰੂਪ ਵਿੱਚ ਪੇਸ਼ ਕੀਤੇ ਗਏ ਹਨ। ਏਡੀ ਵੱਡੀ ਗਿਣਤੀ ਵਿੱਚ ਸ਼ਹੀਦਾਂ ਦੀਆਂ ਜੀਵਨੀਆਂ ਇੱਕ ਜਗ÷ ਾ ‘ਤੇ ਲਿਆਉਣੀਆਂ ਕਾਫ਼ੀ ਕਠਨ ਕਾਰਜ ਹੈ ਜੋ ਪ੍ਰਿੰਸੀਪਲ ਗਿਆਨ ਸਿੰਘ ਘਈ ਵੱਲੋਂ ਬਾਖ਼ੂਬੀ ਨਿਭਾਇਆ ਗਿਆ ਹੈ। ਇਸ ਦੇ ਨਾਲ ਹੀ ਪੁਸਤਕ ਵਿੱਚ ਕਈ ਥਾਵਾਂ ‘ਤੇ ਵਾਕਾਂ ਦਾ ਦੁਹਰਾਅ ਪਾਠਕਾਂ ਨੂੰ ਕੁਝ ਰੜਕਦਾ ਹੈ। ਇਹ ਲੇਖਕ ਦੀ ਮਜਬੂਰੀ ਵੀ ਹੋ ਸਕਦੀ ਹੈ, ਕਿਉਂਕਿ ਕਿਸੇ ਵੀ ਲਹਿਰ ਦੇ ਇੱਕ ਤੋਂ ਵਧੇਰੇ ਸ਼ਹੀਦਾਂ ਬਾਰੇ ਜ਼ਿਕਰ ਕਰਨ ਲੱਗਿਆਂ ਘਟਨਾਵਾਂ ਅਤੇ ਉਨ÷ ਾਂ ਦੇ ਵੇਰਵਿਆਂ ਦੇ ਵਿਸਥਾਰ ਵਿੱਚ ਦੁਹਰਾਅ ਹੋਣਾ ਆਮ ਗੱਲ ਹੈ, ਪਰ ਫਿਰ ਵੀ ਮੇਰਾ ਖ਼ਿਆਲ ਹੈ ਕਿ ਇਹ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ।
ਪੁਸਤਕ ਵਿਚਲੇ ਕਈ ਵਾਕ ਸ਼ਹੀਦਾਂ ਦੇ ਲਈ ਸਤਿਕਾਰਿਤ ਸ਼ਬਦ ‘ਇਨ÷ ਾਂ’ ਅਤੇ ‘ਉਨ÷ ਾਂ’ ਸ਼ਬਦਾਂ ਨਾਲ ਆਰੰਭ ਕੀਤੇ ਗਏ ਹਨ ਜੋ ਬਹੁਤ ਚੰਗੀ ਗੱਲ ਹੈ, ਪਰ ਫਿਰ ਥੋੜ÷ ਾ ਅੱਗੇ ਜਾ ਕੇ ਇਹ ‘ਉਸ’ ਵਿੱਚ ਬਦਲ ਜਾਂਦੇ ਹਨ, ਜਿਵੇਂ ਸ਼ਹੀਦ ਭਗਤ ਸਿੰਘ ਵਾਲੇ ਅਧਿਆਇ ਵਿੱਚ ਭਗਤ ਸਿੰਘ ਲਈ ਸਤਿਕਾਰਿਤ ਸ਼ਬਦ ‘ਇਨ÷ ਾਂ’ ਵਰਤਿਆ ਗਿਆ ਹੈ (ਪੰਨਾ-363), ਪਰ ਅਗਲੇ ਹੀ ਪੰਨੇ ‘ਤੇ ਵਾਕ ਹੈ, ”ਭੱਜ ਜਾਣ ਵਾਲੀ ਗੱਲ ਭਗਤ ਸਿੰਘ ਨੂੰ ਪਸੰਦ ਨਾ ਆਈ ਅਤੇ ਉਸ ਨੇ ਕਿਹਾ ਕਿ ਗ੍ਰਿਫ਼ਤਾਰ ਹੋਣ ਪਿੱਛੋਂ ਐਸੇ ਬਿਆਨ ਦੇਈਏ ਕਿ ਸਾਰੇ ਭਾਰਤ ਵਿੱਚ ਉਥਲ-ਪੁਥਲ ਮੱਚ ਜਾਵੇ” (ਪੰਨਾ 364-365)। ਏਸੇ ਤਰ÷ ਾਂ ਕਈ ਲੇਖਾਂ ਵਿੱਚ ਕਈ ਥਾਈਂ ਨਾਵਾਂ ਦੇ ਸ਼ਬਦ-ਜੋੜਾਂ ਦੀਆਂ ਗ਼ਲਤੀਆਂ ਹਨ, ਜਿਵੇਂ ਸ਼ਹੀਦ ਭਗਤ ਸਿੰਘ ਵਾਲੇ ਲੇਖ ਵਿੱਚ ਭਗਤ ਸਿੰਘ ਅਤੇ ਰਾਜਗੁਰੂ ਵੱਲੋਂ ਜੈ ਗੋਪਾਲ ਦੀ ਗ਼ਲਤ ਸ਼ਨਾਖਤ ‘ਤੇ ਸਕਾਟ ਦੀ ਥਾਂ ਸਾਂਡਰਸ ਨੂੰ ਗੋਲ਼ੀ ਮਾਰਨ ਸਮੇਂ ਹੈੱਡ-ਕਾਂਸਟੇਬਲ ਚੰਨਣ ਸਿੰਘ ਨੇ ਪਿੱਛਾ ਕੀਤਾ, ਜਿਸਦਾ ਗੋਲ਼ੀਆਂ ਮਾਰ ਕੇ ਭੋਗ ਪਾਉਣਾ ਪਿਆ (ਪੰਨਾ-364)। ਸ਼ਹੀਦ ਸੁਖਦੇਵ ਵਾਲੇ ਅਧਿਆਇ ਵਿੱਚ ਇਸ ਹੈੱਡ-ਕਾਂਸਟੇਬਲ ਚੰਨਣ ਸਿੰਘ ਨੂੰ ਗ਼ਲਤੀ ਨਾਲ ‘ਚਰਨ ਸਿੰਘ’ ਲਿਖਿਆ ਗਿਆ ਹੈ ਅਤੇ ਸ਼ਹੀਦ ਸੁਖਦੇਵ ਨੂੰ ਵੀ ਲੇਖ ਦੇ ਸਿਰਲੇਖ ਵਿੱਚ ‘ਸ਼ਹੀਦ ਸੁਖਦੇਵ ਸਿੰਘ’ ਲਿਖਿਆ ਗਿਆ ਹੈ (ਪੰਨਾ-368), ਜਦਕਿ ਇਸ ‘ਸ਼ਹੀਦ’ ਦਾ ਨਾਂ ਸੁਖਦੇਵ ਥਾਪਰ ਸੀ।
ਪੁਸਤਕ ਪੜ÷ ਦਿਆਂ ਇਹ ਵੀ ਵੇਖਣ ਵਿਚ ਆਇਆ ਹੈ ਕਿ ਆਜ਼ਾਦੀ ਦੀਆਂ ਵੱਖ-ਵੱਖ ਲਹਿਰਾਂ ਦੇ ਸ਼ਹੀਦਾਂ ਦੇ ਜੀਵਨ- ਬ੍ਰਿਤਾਂਤ ਕਈ ਥਾਈਂ ‘ਰਲ਼-ਗੱਡ’ ਹੋਏ ਹਨ। ਇੱਕ ਲਹਿਰ ਦੇ ਸ਼ਹੀਦਾਂ ਦੇ ਜੀਵਨ ਨੂੰ ਜੇਕਰ ਇਕੱਠੇ ਰੱਖ ਕੇ ਨਾਲ ਲੱਗਵੇਂ ਅਧਿਆਵਾਂ ਵਿੱਚ ਪੇਸ਼ ਕੀਤਾ ਜਾਂਦਾ ਤਾਂ ਇਹ ਹੋਰ ਵੀ ਵਧੀਆ ਲੱਗਣਾ ਸੀ। ਹੋਰ ਵੀ ਚੰਗਾ ਹੁੰਦਾ ਜੇਕਰ ਇਸ ਪੁਸਤਕ ਵਿਚਲੇ ਸ਼ਹੀਦਾਂ ਦੀ ਸ਼੍ਰੇਣੀ-ਵੰਡ ਕਰਕੇ ਵੱਖ-ਵੱਖ ਭਾਗਾਂ, ਜਿਵੇਂ ‘ਗੁਰੂ-ਕਾਲ ਦੇ ਸ਼ਹੀਦ’, ‘ਗ਼ਦਰ ਲਹਿਰ ਦੇ ਸ਼ਹੀਦ’, ‘ਬੱਬਰ ਅਕਾਲੀ ਲਹਿਰ ਦੇ ਸ਼ਹੀਦ’, ‘ਅਕਾਲੀ ਮੋਰਚਿਆਂ ਦੇ ਸ਼ਹੀਦ’, ‘ਭਾਰਤ ਦੀ ਆਜ਼ਾਦੀ ਦੇ ਸ਼ਹੀਦ’, ਆਦਿ ਵਿੱਚ ਵੰਡ ਕੇ ਪੁਸਤਕ ਦੇ ਵੱਖ-ਵੱਖ ਭਾਗਾਂ ਵਿੱਚ ਪੇਸ਼ ਕੀਤਾ ਜਾਂਦਾ। ਖ਼ੈਰ, ਇਹ ਮੇਰੇ ਵੱਲੋਂ ਸੁਝਾਅ ਹੀ ਹੈ, ਜਿਸ ਨੂੰ ਲੇਖਕ ਵੱਲੋਂ ਪੁਸਤਕ ਦੇ ਅਗਲਾ ਐਡੀਸ਼ਨ ਲਿਆਉਣ ਸਮੇਂ ਵਿਚਾਰਿਆ ਜਾ ਸਕਦਾ ਹੈ ਅਤੇ ਇਸਦੇ ਨਾਲ ਹੀ ਪੁਸਤਕ ਵਿਚਲੀਆਂ ਗ਼ਲਤੀਆਂ ਤੇ ਤਰੁੱਟੀਆਂ ਨੂੰ ਵੀ ਸੁਧਾਰਿਆ ਜਾ ਸਕਦਾ ਹੈ।
ਆਪਣੇ ਇਨ÷ ਾਂ ਕੁਝ ਵਿਚਾਰਾਂ ਅਤੇ ਸੁਝਾਆਂ ਨਾਲ ਹੀ ਮੈਂ ਇਸ ਪੁਸਤਕ ਦੇ ਲੇਖਕ ਪ੍ਰਿੰਸੀਪਲ ਗਿਆਨ ਸਿੰਘ ਨੂੰ ਸ਼ਹੀਦਾਂ ਬਾਰੇ ਵੱਡ-ਮੁੱਲੀ ਜਾਣਕਾਰੀ ਪ੍ਰਦਾਨ ਕਰਦੀ ਹੋਈ ਇਹ ਵੱਡ-ਆਕਾਰੀ ਜਾਣਕਾਰੀ ਭਰਪੂਰ ਪੁਸਤਕ ਲਿਆਉਣ ਲਈ ਮੁਬਾਰਕਬਾਦ ਪੇਸ਼ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਅੱਗੋਂ ਵੀ ਅਜਿਹਾ ਖੋਜ ਭਰਪੂਰ ਕਾਰਜ ਜਾਰੀ ਰੱਖਣਗੇ।
***

RELATED ARTICLES

CLEAN WHEELS

CLEAN WHEELS

BREAST CANCER

CLEAN WHEELS

CLEAN WHEELS

POPULAR POSTS