8.6 C
Toronto
Friday, September 25, 2026
spot_img
Homeਨਜ਼ਰੀਆ'ਕਿਛੁ ਸੁਣੀਐ ਕਿਛੁ ਕਹੀਐ' ਤਹਿਤ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗਮ...

‘ਕਿਛੁ ਸੁਣੀਐ ਕਿਛੁ ਕਹੀਐ’ ਤਹਿਤ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗਮ ‘ਚ ਪ੍ਰੋ. ਤਲਵਿੰਦਰ ਸਿੰਘ ਮੰਡ ਤੇ ਡਾ. ਸੁਖਦੇਵ ਸਿੰਘ ਝੰਡ ਨੇ ਆਪਣੇ ਵਿਚਾਰ ਸਾਂਝੇ ਕੀਤੇ ਦੂਸਰੇ ਸੈਸ਼ਨ ਵਿਚ ਕਵੀ-ਦਰਬਾਰ ਹੋਇਆ

ਬਰੈਂਪਟਨ/ਡਾ. ਝੰਡ
ਲੰਘੇ ਐਤਵਾਰ 20 ਸਤੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਸਭਾ ਦੇ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਪ੍ਰੋ. ਤਲਵਿੰਦਰ ਸਿੰਘ ਮੰਡ ਅਤੇ ਡਾ. ਸੁਖਦੇਵ ਸਿੰਘ ਝੰਡ ਵੱਲੋਂ ਆਪਣੇ ਸਾਹਿਤਕ ਸਫ਼ਰ ਅਤੇ ਪੰਜਾਬੀ ਬੋਲੀ ਤੇ ਪੰਜਾਬੀ ਸਾਹਿਤ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਸ ਤੋਂ ਪਹਿਲਾਂ ਸੈਸ਼ਨ ਦੇ ਮੰਚ-ਸੰਚਾਲਕ ਮਲੂਕ ਸਿੰਘ ਕਾਹਲੋਂ ਵੱਲੋਂ ਉਨ÷ ਾਂ ਨੂੰ ਸਭਾ ਦੇ ਸਰਪ੍ਰਸਤਾਂ ਬਲਰਾਜ ਚੀਮਾ ਅਤੇ ਕਿਰਪਾਲ ਸਿੰਘ ਪੰਨੂੰ ਦੇ ਨਾਲ ਪ੍ਰਧਾਨਗੀ-ਮੰਡਲ ਵਿਚ ਬੈਠਣ ਲਈ ਕਿਹਾ ਗਿਆ। ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਮੈਂਬਰਾਂ ਤੇ ਮਹਿਮਾਨਾਂ ਨੂੰ ਨਿੱਘੀ ‘ਜੀ ਆਇਆਂ’ ਕਹਿੰਦਿਆਂ ਹੋਇਆਂ ਹਾਜ਼ਰੀਨ ਨੂੰ ਦੱਸਿਆ ਕਿ ਸਭਾ ਦੀ ਕਾਰਜਕਾਰਨੀ ਕਮੇਟੀ ਵਿੱਚ ਵਾਧਾ ਕਰਦਿਆਂ ਹੋਇਆਂ ਦੋ ਨਵੇਂ ਮੈਂਬਰਾਂ ਸ਼ਾਇਰ ਮਲਵਿੰਦਰ ਅਤੇ ਨੌਜੁਆਨ ਕਵੀ ਗੁਰਦਾਸ ਥਾਬਲ ਨੂੰ ਸ਼ਾਮਲ ਕੀਤਾ ਗਿਆ ਹੈ। ਉਪਰੰਤ, ਮੰਚ-ਸੰਚਾਲਕ ਵੱਲੋਂ ਪ੍ਰੋ. ਤਲਵਿੰਦਰ ਸਿੰਘ ਮੰਡ ਨੂੰ ਆਪਣੇ ਬਾਰੇ, ਸਾਹਿਤ ਪੜ÷ ਨ ਤੇ ਲਿਖਣ ਅਤੇ ਪੰਜਾਬੀ ਬੋਲੀ ਤੇ ਸਾਹਿਤ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲਈ ਬੇਨਤੀ ਕੀਤੀ ਗਈ।
ਪ੍ਰੋ. ਮੰਡ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਗੁਰੂ ਨਾਨਕ ਕਾਲਜ ਫਗਵਾੜਾ ਵਿਖੇ ਬੀ.ਏ. ਕਰਦਿਆਂ ਉਨ÷ ਾਂ ਨੇ ਆਪਣੇ ਮਾਪਿਆਂ ਵੱਲੋਂ ਬਾਜ਼ਾਰੋਂ ਘਰ ਦਾ ‘ਸੌਦਾ-ਸੂਤ’ (ਗਰੌਸਰੀ) ਲਿਆਉਣ ਲਈ ਦਿੱਤੇ ਗਏ ਪੈਸਿਆਂ ਵਿੱਚੋਂ 10 ਰੁਪਏ ਰੱਖ ਕੇ ‘ਤਸਵੀਰਾਂ ਵਾਲੀ ਹੀਰ’ ਖ਼ਰੀਦੀ ਅਤੇ ਘਰ ਆ ਕੇ ਉਨ÷ ਾਂ ਤੋਂ ਚੋਰੀਂ ਪੜ÷ ੀ। ਇੱਥੋਂ ਹੀ ਉਨ÷ ਾਂ ਨੂੰ ਸਾਹਿਤ ਪੜ÷ ਨ ਦੀ ਚੇਟਕ ਲੱਗੀ ਅਤੇ ਇਹ ਸਿਲਸਿਲਾ ਅੱਗੇ ਤੁਰ ਪਿਆ। ਉਨ÷ ਾਂ ਕਿਹਾ ਕਿ ਉਨ÷ ਾਂ ਪਹਿਲੀ ਕਵਿਤਾ ਬੀ.ਏ. ਦੀ ਪੜ÷ ਾਈ ਦੌਰਾਨ ਲਿਖੀ, ਪਰ ਇਹ ਪਾੜ ਦਿੱਤੀ ਗਈ। ਫਿਰ ਕਵਿਤਾਵਾਂ ਦਾ ਇੱਕ ਖਰੜਾ ਤਿਆਰ ਕੀਤਾ ਅਤੇ ਉਹ ਵੀ ਪਾੜ ਛੱਡਿਆ, ਕਿਉਂਕਿ ਉਹ ਉਨ÷ ਾਂ ਦੇ ਆਪਣੇ ‘ਤੈਅ-ਸ਼ੁਦਾ ਮਿਆਰ’ ਉਤੇ ਪੂਰਾ ਨਹੀਂ ਸੀ ਉੱਤਰਿਆ। ਇਹੋ ਹੀ ਹਾਲ ਬਾਅਦ ਵਿੱਚ ਲਿਖੇ ਗਏ ਪੁਸਤਕ ਦੇ ਇੱਕ ਹੋਰ ਖਰੜੇ ਦਾ ਹੋਇਆ। ਉਨ÷ ਾਂ ਕਿਹਾ ਕਿ ਲਿਖਤ ਮਿਆਰੀ ਹੋਣੀ ਚਾਹੀਦੀ ਹੈ ਅਤੇ ਲੇਖਕ ਨੂੰ ਪੁਸਤਕ ਛਪਵਾਉਣ ਦੀ ਕਾਹਲ ਨਹੀਂ ਕਰਨੀ ਚਾਹੀਦੀ। ਪੰਜਾਬੀ ਬੋਲੀ ਤੇ ਸਾਹਿਤ ਬਾਰੇ ਗੱਲ ਕਰਦਿਆਂ ਉਨ÷ ਾਂ ਕਿਹਾ ਕਿ ਪੰਜਾਬੀ ਸਾਹਿਤ ਬਹੁਤ ਅਮੀਰ ਹੈ। ਇਹ ਬਾਬਾ ਫ਼ਰੀਦ ਜੀ ਤੋਂ ਆਰੰਭ ਹੋਏ ਪੁਰਾਤਨ ਸਾਹਿਤ, ਗੁਰਮਤਿ ਸਾਹਿਤ, ਮੱਧ-ਕਾਲੀ ਸਾਹਿਤ ਤੋਂ ਹੁੰਦਾ ਹੋਇਆ ਅਜੋਕੇ ਪੰਜਾਬੀ ਸਾਹਿਤ ਤੱਕ ਪਹੁੰਚਾ ਹੈ ਅਤੇ ਇਹ ਬੜੀ ਵਧੀਆ ਚਾਲੇ ਚੱਲ ਰਿਹਾ ਹੈ। ਪੰਜਾਬੀ ਬੋਲੀ ਤੇ ਭਾਸ਼ਾ ਬਾਰੇ ਉਨ÷ ਾਂ ਦਾ ਕਹਿਣਾ ਸੀ ਕਿ ਸਾਡਾ ਇਹ ਵੱਡਾ ਭਰਮ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਇਹ ਕਦੇ ਖ਼ਤਮ ਨਹੀਂ ਹੋ ਸਕਦੀ। ਸੋਚਣ ਵਾਲੀ ਗੱਲ ਇਹ ਹੈ ਕਿ ਇਸ ਸਤਿਕਾਰਤ ‘ਧਾਰਮਿਕ ਗ੍ਰੰਥ’ ਨੂੰ ਕਿੰਨੇ ਕੁ ਪੜ÷ ਦੇ ਤੇ ਵਿਚਾਰਦੇ ਹਨ ਅਤੇ ਰੋਮਨ ਅੱਖਰਾਂ ‘ਚ ਲਿਖਿਆ ਹੋਇਆ ਪੜ÷ ਨ ਵਾਲੀਆਂ ਅਗਲੀਆਂ ਪੀੜ÷ ੀਆਂ ਅੱਗੋਂ ਗੁਰਮੁਖੀ ਵਿੱਚ ਇਸ ਨੂੰ ਕਿੰਨਾ ਕੁ ਪੜ÷ ਨਗੀਆਂ। ਇਸਦੇ ਨਾਲ ਹੀ ਉਨ÷ ਾਂ ਚੜ÷ ਦੇ ਤੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਬੋਲੀ ਤੇ ਭਾਸ਼ਾ ਵਿੱਚ ਹੋ ਰਹੀ ਪ੍ਰਗਤੀ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ।
ਸਮਾਗਮ ਦੇ ਦੂਸਰੇ ਬੁਲਾਰੇ ਡਾ. ਸੁਖਦੇਵ ਸਿੰਘ ਝੰਡ ਨੇ ਆਪਣੀ ਗੱਲ ਸਕੂਲ ਸਮੇਂ ਤੋਂ ਸ਼ੁਰੂ ਕਰਦਿਆਂ ਕਿਹਾ ਕਿ ਅੱਠਵੀਂ ਜਮਾਤ ਵਿੱਚ ਪੜ÷ ਦਿਆਂ ਉਨ÷ ਾਂ ਦੇ ਪੰਜਾਬੀ ਅਧਿਆਪਕ ਗਿਆਨੀ ਪ੍ਰੀਤਮ ਸਿੰਘ ਨੇ ਉਨ÷ ਾਂ ਅਤੇ ਦੋ ਹੋਰ ਵਿਦਿਆਰਥੀਆਂ ਨੂੰ ਜਦੋਂ ਸਕੂਲ ਦੀ ਲਾਇਬ੍ਰੇਰੀ ਦੀਆਂ ਅਲਮਾਰੀਆਂ ‘ਚ ਪਈਆਂ ਕਿਤਾਬਾਂ ਦਾ ਮਿੱਟੀ-ਘੱਟਾ ਝਾੜਨ ਲਈ ਕਿਹਾ ਤਾਂ ਉਨ÷ ਾਂ ਨੂੰ ਦੋ ਪੁਸਤਕਾਂ ਸ਼ਾਹ ਮੁਹੰਮਦ ਦਾ ‘ਜੰਗਨਾਮਾ ਹਿੰਦ ਪੰਜਾਬ’ ਤੇ ਪ੍ਰਸਿੱਧ ਸੈਲਾਨੀ ਰੌਬਿਨਸਨ ਕਰੂਸੋ ਦੇ ਸਫ਼ਰਨਾਮੇ ਦਾ ਪੰਜਾਬੀ ਅਨੁਵਾਦ ‘ਲਾਭ ਸਿੰਘ ਦੀ ਯਾਤਰਾ’ ਦਿਲਚਸਪ ਲੱਗੀਆਂ ਅਤੇ ਉਨ÷ ਾਂ ਨੇ ਗਿਆਨੀ ਜੀ ਹੁਰਾਂ ਤੋਂ ਇਸ਼ੂ ਕਰਵਾ ਕੇ ਘਰ ਲਿਆ ਕੇ ਇਹ ਪੜ÷ ੀਆਂ। ਕਿਤਾਬਾਂ ਪੜ÷ ਨ ਦੀ ਇਹ ‘ਜਾਗ’ ਖ਼ਮੀਰ ਬਣ ਕੇ ਅੱਗੋਂ ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਦੇ ਨਾਵਲਾਂ, ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ ਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ ਤੱਕ ਪਹੁੰਚ ਗਈ ਤੇ ਫਿਰ ਅੱਗੇ ਚੱਲ ਸੋ ਚੱਲ। ਉਨ÷ ਾਂ ਦੱਸਿਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਬਾਇਓਕੈਮਿਸਟਰੀ ਵਿਸ਼ੇ ਵਿੱਚ ਐੱਮ.ਐੱਸ.ਸੀ. ਕਰਦਿਆਂ ਬੌਟਨੀ ਪੜ÷ ਦੇ ਸਮੇਂ ਉਨ÷ ਾਂ ਦੀ ਦਿਲਚਸਪੀ ਪੌਦਿਆਂ ਤੇ ਰੁੱਖਾਂ ਵਿੱਚ ਬਣ ਗਈ, ਜੋ ਬਾਅਦ ਵਿੱਚ ਪੜ÷ ਾਈ ਦੇ ਇਸ ਖ਼ੇਤਰ ਵਿੱਚ ਯੋਗ ਨੌਕਰੀ ਨਾ ਮਿਲਣ ਕਾਰਨ ਲਾਇਬ੍ਰੇਰੀ ਐਂਡ ਇਨਫ਼ਰਮੇਸ਼ਨ ਸਾਇੰਸ ਵਿੱਚ ਆਉਣ ਕਰਕੇ ਰੁੱਖਾਂ ਬਾਰੇ ਤਿੰਨ ਪੁਸਤਕਾਂ ‘ਪੰਜਾਬ ਦੇ ਲੋਕ ਰੁੱਖ’, ‘ਸਾਡੇ ਰੁੱਖ’ ਅਤੇ ‘ਉੱਤਰੀ ਅਮਰੀਕਨ ਰੁੱਖ’ ਲਿਖਣ ਵਿੱਚ ਸਹਾਈ ਹੋਈ। ਉਨ÷ ਾਂ ਕਿਹਾ ਕਿ ਅੱਗੇ ਚੱਲ ਕੇ ਉਨ÷ ਾਂ ਨੇ ਸਵੈਜੀਵਨੀ ‘ਪੱਤੇ ਤੇ ਪਰਛਾਵੇਂ: ਚੌਹਾਨ ਤੋਂ ਬਰੈਂਪਟਨ’, ਵਾਰਤਕ ਪੁਸਤਕ ‘ਸਰੋਕਾਰ ਤੇ ਸ਼ਖ਼ਸੀਅਤਾਂ’ ਅਤੇ ਪਾਕਿਸਤਾਨੀ ਸਫ਼ਰਨਾਮਾ ‘ਪੁਰਖ਼ਿਆਂ ਦਾ ਦੇਸ’ ਲਿਖੀਆਂ ਤੇ ਛਪਵਾਈਆਂ। ਉਨ÷ ਾਂ ਦੱਸਿਆ ਕਿ ਉਹ ਵਾਰਤਕ ਤੋਂ ਕਵਿਤਾ ਵੱਲ ਆਏ ਤੇ ਉਨ÷ ਾਂ ਦਾ ਕਾਵਿ-ਸੰਗ੍ਰਹਿ ‘ਕਦੋਂ’ 2015 ਵਿੱਚ ਛਪਿਆ। ਇਸਦੇ ਨਾਲ ਹੀ ਉਨ÷ ਾਂ ਦੀਆਂ ਤਿੰਨ ਕਿਤਾਬਾਂ ਲਾਇਬ੍ਰੇਰੀ ਐਂਡ ਇਨਫ਼ਰਮੇਸ਼ਨ ਸਾਇੰਸ ਵਿਸ਼ੇ ਨਾਲ ਸਬੰਧਿਤ ਹਨ। ਉਨ÷ ਾਂ ਕਿਹਾ ਕਿ ਪੰਜਾਬੀ ਬੋਲੀ ਤੇ ਭਾਸ਼ਾ ਦੇ ਚੰਗੇਰੇ ਭਵਿੱਖ ਬਾਰੇ ਉਹ ਕਾਫ਼ੀ ਆਸਵੰਦ ਹਨ। ‘ਚੜ÷ ਦੇ ਪੰਜਾਬ’ ਤੇ ‘ਲਹਿੰਦੇ ਪੰਜਾਬ’ ਤੋਂ ਇਲਾਵਾ ਇਹ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਵੱਸੇ ‘ਪੰਜਾਬਾਂ’ ਵਿੱਚ ਅੱਗੇ ਵੱਧ ਰਹੀ ਹੈ। ਲੋੜ ਬੱਸ ਅਗਲੀ ਪੀੜ÷ ੀ ਨੂੰ ਇਸਦੇ ਨਾਲ ਜੋੜੀ ਰੱਖਣ ਦੀ ਹੈ।
ਪ੍ਰਧਾਨਗੀ-ਮੰਡਲ ਵਿੱਚ ਸੁਸ਼ੋਭਿਤ ਕਿਰਪਾਲ ਸਿੰਘ ਪੰਨੂੰ ਵੱਲੋਂ ਸਮਾਗਮ ਦੇ ਦੋਹਾਂ ਬੁਲਾਰਿਆਂ ਵੱਲੋਂ ਆਪਣੇ ਅਤੇ ਪੰਜਾਬੀ ਬੋਲੀ ਤੇ ਸਾਹਿਤ ਬਾਰੇ ਪੇਸ਼ ਕੀਤੇ ਗਏ ਵਿਚਾਰਾਂ ਦੀ ਭਰਪੂਰ ਸਰਾਹਨਾ ਕੀਤੀ ਗਈ। ਉਨ÷ ਾਂ ਕਿਹਾ ਕਿ ਹਰੇਕ ਲੇਖਕ ਨੂੰ ਆਪਣੇ ਵਿਚਾਰ ਲਿਖ ਕੇ ਛਪਵਾਉਣ ਦਾ ਹੱਕ ਹਾਸਲ ਹੈ ਅਤੇ ਹਰ ਤਰ÷ ਾਂ ਦੇ ਵਿਚਾਰ ਪੁਸਤਕ ਰੂਪ ਵਿੱਚ ਆਉਣੇ ਚਾਹੀਦੇ ਹਨ। ਅੱਗੋਂ ਇਹ ਪਾਠਕਾਂ ਉੱਪਰ ਨਿਰਭਰ ਕਰਦਾ ਹੈ ਕਿ ਉਹ ਲੇਖਕਾਂ ਦੇ ਕਿਸ ਕਿਸਮ ਦੇ ਵਿਚਾਰਾਂ ਨੂੰ ਕਿਸ ਹੱਦ ਤੱਕ ਪ੍ਰਵਾਨ ਕਰਦੇ ਹਨ। ‘ਕਿਛੁ ਸੁਣੀਐ ਕਿਛੁ ਕਹੀਏ’ ਨਾਮਕ ਇਸ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਬਲਰਾਜ ਚੀਮਾ ਨੇ ਕਿਹਾ ਕਿ ਉਨ÷ ਾਂ ਦੀ ਚਿਰੋਕਣੀ ਇੱਛਾ ਸੀ ਕਿ ਸਾਹਿਤ ਸਭਾਵਾਂ ਵਿੱਚ ਕੰਮ ਕਰ ਰਹੇ ਪ੍ਰਬੰਧਕ, ਜੋ ਦੂਸਰੇ ਲੇਖਕਾਂ ਨਾਲ ਸੰਵਾਦ ਰਚਾਉਂਦੇ ਰਹਿੰਦੇ ਹਨ, ਆਪਣੇ ਬਾਰੇ ਤੇ ਆਪਣੀ ਲੇਖਣੀ ਬਾਰੇ ਵੀ ਕੁਝ ਦੱਸਣ। ਉਨ÷ ਾਂ ਕਿਹਾ ਕਿ ਇਸ ਸਭਾ ਵੱਲੋਂ ਇਹ ਬੜੀ ਵਧੀਆ ਸ਼ੁਰੂਆਤ ਕੀਤੀ ਗਈ ਹੈ ਅਤੇ ਇਹ ਅੱਗੋਂ ਜਾਰੀ ਰਹਿਣੀ ਚਾਹੀਦੀ ਹੈ। ਇਸਦੇ ਨਾਲ ਹੀ ਉਨ÷ ਾਂ ਕਿਹਾ ਸਾਹਿਤ ਵਿੱਚ ਵਾਰਤਕ ਦਾ ਆਪਣਾ ਹੀ ਵਿਸ਼ੇਸ਼ ਸਥਾਨ ਹੈ। ਬੇਸ਼ਕ ਚੰਗੀ ਕਵਿਤਾ ਦਾ ਵੀ ਕੋਈ ਮੁਕਾਬਲਾ ਨਹੀਂ ਹੈ, ਪਰ ਸਾਹਿਤ ਵਿੱਚ ਵਾਰਤਕ ਦੀ ਆਪਣੀ ਹੀ ਮਹੱਤਤਾ ਹੈ।
ਇਸ ਸਮਾਗਮ ਦੀ ਇਹ ਵਿਸੇਸ਼ਤਾ ਰਹੀ ਕਿ ਇਸ ਵਿੱਚ ਨੌਜੁਆਨ ਲੜਕੇ ਅਤੇ ਲੜਕੀਆਂ ਨੇ ਵੀ ਬਹੁਤ ਵਧੀਆ ਢੰਗ ਨਾਲ ਭਾਗ ਲਿਆ। ਇਸ ਨੂੰ ਮੁੱਖ ਰੱਖਦਿਆਂ ਹੋਇਆ ਸਮਾਗਮ ਦੇ ਦੂਸਰੇ ਸੈਸ਼ਨ ਕਵੀ-ਦਰਬਾਰ ਵਿੱਚ ਮੰਚ-ਸੰਚਾਲਕ ਡਾ. ਜਗਮੋਹਨ ਸੰਘਾ ਵੱਲੋਂ ਨੌਜੁਆਨ ਬੇਟੀਆਂ ਕਿਰਨਪ੍ਰੀਤ ਕੌਰ ਬੈਂਸ, ਮਨਮੀਤ ਕੌਰ, ਗੁਰਚਿਤ ਕੌਰ ਬੱਸੀ ਤੇ ਨਵਰੀਤ ਪਾਬਲਾ ਨੂੰ ਇਸ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿਤਾ ਗਿਆ। ਕਵੀ-ਦਰਬਾਰ ਦੀ ਸ਼ੁਰੂਆਤ ਬੇਸ਼ਕ ਉਨ÷ ਾਂ ਵੱਲੋਂ ਚਿੱਤਰਕਾਰ ਰਮਾ ਸ਼ਰਮਾ, ਜੋ ਆਮ ਤੌਰ ‘ਤੇ ਹਿੰਦੀ ਵਿੱਚ ਲਿਖਦੇ ਹਨ, ਦੀ ਪੰਜਾਬੀ ਵਿੱਚ ‘ਏ.ਆਈ.’ ਬਾਰੇ ਲਿਖੀ ਤਾਜ਼ੀ ਕਵਿਤਾ ‘ਏ.ਆਈ. ਆ ਗਈ ਏ, ਕੀ ਬਣੂੰ ਦੁਨੀਆਂ ਦਾ’ ਨਾਲ ਕੀਤੀ ਗਈ, ਪਰ ਨਾਲ ਹੀ ਪ੍ਰਧਾਨਗੀ-ਮੰਡਲ ਵਿਚਲੇ ਕਵੀਆਂ/ਕਵਿੱਤਰੀਆਂ ਨੂੰ ਸਮਾਗਮ ਦੇ ਅਖ਼ੀਰ ਵਿਚ ਬੁਲਾਉਣ ਦੀ ਪ੍ਰਥਾ ਨੂੰ ਤੋੜਦਿਆਂ ਹੋਇਆਂ ਨੌਜੁਆਨ ਕਵੀਆਂ ਗੁਰਦਾਸ ਥਾਬਲ ਤੇ ਪ੍ਰਨੀਤ ਸਿੰਘ ਤੋਂ ਬਾਅਦ ਪ੍ਰਧਾਨਗੀ-ਮੰਡਲ ਦੀਆਂ ਕਵਿੱਤਰੀਆਂ ਕਿਰਨਪ੍ਰੀਤ ਬੈਂਸ, ਮਨਜੀਤ ਕੌਰ, ਗੁਰਚਿੱਤ ਬੱਸੀ ਤੇ ਨਵਰੀਤ ਪਾਬਲਾ ਨੂੰ ਵਾਰੋ-ਵਾਰੀ ਮੰਚ ‘ਤੇ ਬੁਲਾਇਆ ਗਿਆ। ਪਹਿਲੀਆਂ ਤਿੰਨ ਕਵਿੱਤਰੀਆਂ ਨੇ ਜਿੱਥੇ ਆਪਣੀਆਂ ਖ਼ੂਬਸੂਰਤ ਕਵਿਤਾਵਾਂ ਪੰਜਾਬੀ ਵਿਚ ਸੁਣਾਈਆਂ, ਉੱਥੇ ਨਵਰੀਤ ਪਾਬਲਾ ਨੇ ਅੰਗਰੇਜ਼ੀ ਵਿੱਚ ਛਪੀ ਆਪਣੀ ਨਵ-ਪ੍ਰਕਾਸ਼ਿਤ ਅੰਗਰੇਜ਼ੀ ਪੁਸਤਕ ‘ਇਫ਼ ਮਾਈ ਹਾਰਟ ਕੁਡ ਟਾਕ’ ਵਿੱਚੋਂ ਦੋ ਕਵਿਤਾਵਾਂ ਆਪਣੇ ਤੇ ਆਪਣੀ ਮਾਂ ਬਾਰੇ ਬਾਖ਼ੂਬੀ ਪੇਸ਼ ਕੀਤੀਆਂ। ਉਪਰੰਤ, ਮੰਚ-ਸੰਚਾਲਕ ਵੱਲੋਂ ਦਿੱਤੀ ਗਈ ਤਰਤੀਬ ਅਨੁਸਾਰ, ਰਾਜ ਕੁਮਾਰ ਓਸ਼ੋਰਾਜ, ਸੁਖਚਰਨਜੀਤ ਗਿੱਲ, ਹਰਮੇਸ਼ ਜਿੰਦੋਵਾਲ, ਸੁਰਿੰਦਰ ਸੂਰ, ਮੁਜ਼ੱਫਰ ਅਹਿਮਦ ਰਾਜਪੂਤ, ਹਰਜੀਤ ਸਿੰਘ ਬਾਜਵਾ, ਪਰਮਜੀਤ ਢਿੱਲੋਂ, ਇਕਬਾਲ ਬਰਾੜ, ਭੁਪਿੰਦਰ ਭੁਪੀ, ਮਕਸੂਦ ਚੌਧਰੀ, ਗੁਰਮੇਲ ਸੰਧੂ, ਪ੍ਰਿੰ. ਸਵਿੰਦਰ ਸਿੰਘ ਚਾਹਲ, ਮਲਵਿੰਦਰ, ਦਰਸ਼ਨ ਸਿੰਘ ਸਿੱਧੂ, ਸੁਜਾਨ ਸਿੰਘ ਸੁਜਾਨ, ਜੱਸੀ ਭੁੱਲਰ, ਮਹਿਮੂਦ ਮੰਗਲਾ, ਸੁਰਿੰਦਰਜੀਤ ਕੌਰ, ਪ੍ਰਿੰ. ਗਿਆਨ ਸਿੰਘ ਘਈ, ਇੰਜੀ. ਈਸ਼ਰ ਸਿੰਘ ਅਤੇ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ।
ਇਸਦੇ ਨਾਲ ਹੀ ਸੰਘਾ ਸਾਹਿਬ ਵੱਲੋਂ ਸਮੂਹ ਮੈਂਬਰਾਂ, ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਸੁਹਿਰਦ ਸਰੋਤਿਆਂ ਵਿੱਚ ਐਡਵੋਕੇਟ ਦਰਸ਼ਨ ਸਿੰਘ ਦਰਸ਼ਨ, ਮਹਿੰਦਰ ਸਿੰਘ ਰੰਧਾਵਾ, ਦਿਨੇਸ਼ ਸ਼ਰਮਾ, ਅਬਦੁਲ ਮਾਮਨ ਮਨਸੂਰ, ਖ਼ਾਲਿਦ ਮਹਿਮੂਦ, ਮਿਰਜ਼ਾ ਨਦੀਮ, ਪਤਵੰਤ ਕੌਰ ਪੰਨੂੰ, ਸੁਖਮਨਪ੍ਰੀਤ ਕੌਰ, ਸੁਖਵਿੰਦਰ ਕੌਰ ਤੇ ਕਈ ਹੋਰ ਸ਼ਾਮਲ ਸਨ। ਸਮਾਗਮ ਦੌਰਾਨ ਚਾਹ-ਪਾਣੀ ਤੇ ਸਨੈਕਸ ਦੀ ਸੇਵਾ ਸਭਾ ਦੇ ਕਾਰਜਕਾਰਨੀ ਕਮੇਟੀ ਦੇ ਮੈਂਬਰ ਹਰਮੇਸ਼ ਜਿੰਦੋਵਾਲ ਵੱਲੋਂ ਕੀਤੀ ਗਈ। ਆਪਣੇ ਸਪੁੱਤਰ ਦੇ ਵਿਆਹ ਦੀ ਖ਼ੁਸ਼ੀ ਵਿੱਚ ਉਨ÷ ਾਂ ਵੱਲੋਂ ਸਭਾ ਨੂੰ 500 ਡਾਲਰ ਦੀ ਮਾਇਕ-ਸਹਾਇਤਾ ਵੀ ਦਿੱਤੀ ਗਈ।

RELATED ARTICLES
POPULAR POSTS