ਮਹਿੰਦਰ ਸਿੰਘ ਵਾਲੀਆ
ਚਾਵਲ ਵਿਸ਼ਵ ਦੀਆਂ ਮੁੱਖ ਫਸਲਾਂ ਵਿੱਚੋਂ ਇਕ ਹਨ। 50 ਪ੍ਰਤੀਸ਼ਤ ਵਸੋਂ ਹਰ ਰੋਜ਼ ਚਾਵਲਾਂ ਦਾ ਸੇਵਨ ਕਰਦੀ ਹੈ। ਚਾਵਲ 112 ਮੁਲਕਾਂ ਵਿਚ ਉਗਾਏ ਜਾਂਦੇ ਹਨ ਅਤੇ ਇਨ੍ਹਾਂ ਦੀ ਲਗਭਗ 8000 ਕਿਸਮਾਂ ਹਨ। ਭਾਰਤ ਵਿਚ ਆਮ ਤੌਰ ‘ਤੇ ਚਿੱਟੇ ਚਾਵਲ ਖਾਦੇ ਜਾਂਦੇ ਹਨ। ਭੂਰੇ ਚਾਵਲ ਜਾਂ ਪੈਰਾਬੋਇਲਡ (ਸੇਲਾ) ਚਾਵਲ ਪਹਿਲੀ ਪਸੰਦ ਨਹੀਂ ਹੈ।
ਹਰ ਇਕ ਚਾਵਲ ਦੇ ਦਾਣੇ ਦੇ ਤਿੰਨ ਭਾਗ ਹੁੰਦੇ ਹਨ:-
1. ਬਰਾਨ ਇਹ ਦਾਣੇ ਦਾ ਬਾਹਰਲਾ ਭਾਗ ਹੁੰਦਾ ਹੈ। ਇਹ ਭਾਗ ਚਾਵਲਾਂ ਦਾ ਪੋਸ਼ਟਿਕ ਭਾਗ ਹੁੰਦਾ ਹੈ।
2. ਜਰਮ ਇਸ ਥਾਂ ਤੋਂ ਦਾਣਾ ਪੁੰਗਰਦਾ ਹੈ, ਇਥੇ ਫੈਟੀ ਐਸਿਡ ਹੁੰਦੇ ਹਨ।
3. ਐਂਡੋਸਪਟਮ ਇਹ ਦਾਣੇ ਦਾ ਅੰਦਰਲਾ ਭਾਗ ਹੁੰਦਾ ਹੈ, ਜੋ ਇਸ ਭਾਗ ਵਿਚ ਆਮ ਤੌਰ ‘ਤੇ ਸਟਾਰਚ ਹੁੰਦਾ ਹੈ। ਪੋਸ਼ਟਿਕ ਅੰਸ਼ ਨਾਮਾਤਰ ਹੀ ਹੁੰਦੇ ਹਨ।
ਚਾਵਲਾਂ ਦੀਆਂ ਕਿਸਮਾਂ ਦੀ ਮੁਢਲੀ ਜਾਣਕਾਰੀ
1. ਭੂਰੇ ਚਾਵਲ :
ਜੀਰੀ ਦੀ ਉਪਰਲੀ ਤੈਹ ਅਰਥਾਤ ਛਿਲਕੇ ਨੂੰ ਵੱਖ ਕਰ ਲਿਆ ਜਾਂਦਾ ਹੈ। ਇਸ ਵਿਚ ਚਾਵਲ ਦੇ ਸਾਰੇ ਭਾਗ ਸੁਰੱਖਿਅਤ ਰਹਿੰਦੇ ਹਨ। ਇਨ੍ਹਾਂ ਚਾਵਲਾਂ ਦੇ ਇਕ ਕੱਪ ਵਿਚ ਚਿਕਨਾਈ (2 ਗ), ਕੋਲੈਸਟਰੋਲ (ਸਿਫਰ), ਕਾਰਬੋ (45 ਗ), ਪ੍ਰੋਟੀਨ (5.5 ਗ), ਰੇਸਾ (4 ਗ), ਸੋਡੀਅਮ (10 ਮਿ: ਗ), ਸੋਲੇਨੀਅਮ (1.7 ਮਿ: ਗ), ਜਿੰਕ (1.2 ਮਿ: ਗ) ਅਤੇ ਵੱਡੀ ਮਾਤਰਾ ਵਿਚ ਵਿਟਾਮਿਨ ਬੀ-1, ਬੀ-3, ਬੀ-6 ਆਦਿ ਪਾਏ ਜਾਂਦੇ ਹਨ। ਇਨ੍ਹਾਂ ਚਾਵਲਾਂ ਵਿਚ ਇਕ ਵਿਸ਼ੇਸ਼ ਗੁਣ ਦਿਨਾਂ ਦਾ ਜੀ-ਅੰਕ ਲਗਭਗ 50 ਹੈ। (ਜੀ-ਅੰਕ ਤੋਂ ਭਾਵ ਹੈ ਕਿ ਕਿਹੜਾ ਭੋਜਨ ਕਿੰਨਾ ਅਤੇ ਕਿੰਨੇ ਸਮੇਂ ਵਿਚ ਲਹੂ ਵਿਚ ਸ਼ੂਗਰ ਦਾ ਪੱਧਰ ਵਧਾਉਂਦਾ ਹੈ। ਜਿੰਨਾ ਇਕ ਅੰਕ ਘਟ ਹੋਵੇ ਉਨਾ ਹੀ ਚੰਗਾ ਹੁੰਦਾ ਹੈ)। ਇਹ ਚਾਵਲ ਪੱਕਣ ਲਈ ਕਾਫੀ ਸਮਾਂ ਲੈਂਦੇ ਹਨ। ਪਕਾਉਣ ਤੋਂ ਪਹਿਲਾਂ 8-10 ਘੰਟੇ ਪਾਣੀ ਵਿਚ ਸੋਕ ਕਰਨੇ ਪੈਂਦੇ ਹਨ। ਸਕੋ ਕਰਨ ਨਾਲ ਬਰਾਨ ਦਾ ਮਾਰੂ ਰਸਾਇਣ (ਫਾਇਟਿਕ) ਐਸਿਡ ਵੱਖ ਹੋ ਜਾਂਦਾ ਹੈ।
2. ਚਿੱਟੇ ਚਾਵਲ :-
ਕੁਦਰਤੀ ਚਾਵਲਾਂ ਦੇ ਬਾਹਰਲੇ ਭਾਗ ਬਰਾਨ ਅਤੇ ਜਰਮ ਮਸ਼ੀਨੀਕਰਨ ਕਰਕੇ ਵੱਖ ਕਰ ਦਿੱਤੇ ਜਾਂਦੇ ਹਨ ਅਤੇ ਇਕੱਲਾ ਐਡੋਸਪਰਮ ਭਾਗ ਹੀ ਰਹਿ ਜਾਂਦਾ ਹੈ। ਇਨ੍ਹਾਂ ਚਾਵਲਾਂ ਨੂੰ ਮਿਕਾਵਨ ਲਈ ਟੈਲਕਮ ਪਾਊਡਰ ਮਿਲਾਇਆ ਜਾਂਦਾ ਹੈ। ਇਨ੍ਹਾਂ ਚਾਵਲਾਂ ਦੇ ਇਕ ਕਪ ਵਿਚ ਚਿਕਨਾਈ (ਸਿਫਰ) ਕਾਰਬੋ (45 ਗ), ਪ੍ਰੋਟੀਨ (4 ਗ), ਰੇਸ਼ੇ (1 ਗ੍ਰਾਮ), ਸੈਲੈਨੀਅਮ (ਸਿਫਰ), ਜਿੰਕ (8 ਮਿ.ਗ) ਅਤੇ ਬਾਕੀ ਅੰਸ਼ ਨਾ ਮਾਤਰ ਹੁੰਦੇ ਹਨ। ਕੁਦਰਤੀ ਚਾਵਲਾਂ ਤੋਂ ਚਿੱਟੇ ਚਾਵਲ ਸਮੇਂ ਰੇਸ਼ੇ 75 ਪ੍ਰਤੀਸ਼ਤ ਲੋਹਾ 60 ਪ੍ਰਤੀਸ਼ਤ ਮੈਗਨੀਸ਼ੀਅਮ 50 ਪ੍ਰਤੀਸ਼ਤ ਫਾਸਫੋਰਸ 75 ਪ੍ਰਤੀਸ਼ਤ, ਵਿਟਾਮਿਨ ਬੀ-3 (67 ਪ੍ਰਤੀਸ਼ਤ), ਬੀ-6 90 ਪ੍ਰਤੀਸ਼ਤ ਅਤੇ ਬੀ-1 80 ਪ੍ਰਤੀਸ਼ਤ ਵਖ ਹੋ ਜਾਂਦੇ ਹਨ। ਕੁਝ ਮਾਹਰ 100 ਰਗ ਚਿੱਟੇ ਚਾਵਲਾਂ ਨੂੰ 80 ਗ ਖੰਡ ਦੇ ਬਰਾਬਰ ਮੰਨਦੇ ਹਨ। ਇਨ੍ਹਾਂ ਚਾਵਲਾਂ ਵਿਚ ਸਭ ਤੋਂ ਵਧ ਐਗੁਣ ਇਹ ਹੈ ਕਿ ਜਿਥੇ ਇਹ ਪੋਸ਼ਟਿਕ ਨਹੀਂ ਹੁੰਦੇ ਉਸ ਦੇ ਨਾਲ ਇਨ੍ਹਾਂ ਦਾ ਜੀ ਅੰਕ ਬਹੁਤ ਜ਼ਿਆਦਾ ਅਰਥਾਤ 80-90 ਹੁੰਦਾ ਹੈ, ਪ੍ਰੰਤੂ ਇਹ ਚਾਵਲਾਂ ਦੀ ਦਿਖ, ਖੁਸ਼ਬੂ ਅੱਛੀ ਹੁੰਦੀ ਅਤੇ ਆਕਰਸ਼ਿਤ ਹੁੰਦੇ ਹਨ। ਪੱਕਣ ਦਾ ਸਮਾਂ ਵੀ 15-20 ਮਿੰਟ ਹੁੰਦਾ ਹੈ।
3. ਪੈਰਾਬੋਇਲਡ (ਸੇਲਾ) ਚਾਵਲ :-
ਇਹ ਵਿਚ ਜੀਰੀ ਨੂੰ ਪਾਣੀ ਵਿਚ ਕਈ ਘੰਟੇ ਸੋਕ ਕੀਤਾ ਜਾਂਦਾ ਹੈ। ਇਹ ਫਿਰ ਵਾਧੂ ਦਬਾਵ ਉੱਤੇ ਭਾਵ ਗੁਜਾਰੀ ਜਾਂਦੀ ਹੈ ਅਤੇ ਖੁਸ਼ਕ ਕਰਨ ਤੋਂ ਬਾਅਦ ਸੇਲਾ ਚਾਵਲ ਪ੍ਰਾਪਤ ਹੁੰਦੇ ਹਨ। ਇਨ੍ਹਾਂ ਚਾਵਲਾਂ ਦੇ 80 ਪ੍ਰਤੀ ਗੁਣ ਭੂਰੇ ਚਾਵਲਾਂ ਦੇ ਬਰਾਬਰ ਹੁੰਦੇ ਹਨ। ਕੇਵਲ ਰੇਸ਼ਾ ਹੀ ਅੱਧਾ ਰਹਿ ਜਾਂਦਾ ਹੈ। ਇਨ੍ਹਾਂ ਦਾ ਜੀ ਅੰਕ 40 ਤੋਂ ਘਟ ਹੁੰਦਾ ਹੈ।
ਭਾਰਤੀ ਪੋਸ਼ਟਿਕ ਭੂਰੇ ਚਾਵਲਾਂ ਦੀ ਥਾਂ ਮਾਰੂ ਚਿੱਟੇ ਚਾਵਲ ਕਿਉਂ ਖਾਂਦੇ ਹਨ
1. ਕੁਝ ਭੋਜਨ ਚਾਹੇ ਉਹ ਹਾਨੀਕਾਰਕ ਸਿੱਧੇ ਹੋ ਚੁੱਕੇ ਹਨ। ਲੋਕ ਛੱਡਣ ਨੂੰ ਤਿਆਰ ਨਹੀਂ ਹਨ, ਕਿਉਂਕਿ ਉਹ ਕਲਚਰ ਦਾ ਹਿੱਸਾ ਬਣ ਚੁੱਕੇ ਜਿਵੇਂ ਹਾਨੀਕਾਰਕ, ਮੈਦਾ, ਖੰਡ, ਵਾਧੂ ਨਮਕ, ਪੂਰੀ ਚਿਕਨਾਈ ਵਾਲਾ ਦੁੱਧ ਆਦਿ ਠੀਕ ਇਸੇ ਤਰ੍ਹਾਂ ਆਮ ਵਿਅਕਤੀ ਚਿੱਟੇ ਚਾਵਲਾਂ ਨਾਲ ਇੰਨਾ ਜੁੜਿਆ ਹੈ ਕਿ ਇਨ੍ਹਾਂ ਨੂੰ ਛੱਡਣ ਨੂੰ ਤਿਆਰ ਨਹੀਂ ਹੈ।
2. ਭਾਰਤ ਵਿਚ ਅਨਪੜ੍ਹਤਾ/ਅਗਿਆਨਕ ਕਾਟਨ ਭੋਜਨ ਦੀ ਪੋਸਟਕਤਾ ਵੱਲ ਕੋਈ ਧਿਆਨ ਨਹੀਂ ਦਿੰਦੇ। ਆਮ ਲੋਕ ਨੂੰ ਭੋਜਨਾਂ ਦੀ ਪੋਸ਼ਟਕਤਾ ਬਾਰੇ ਜਾਣਕਾਰੀ ਦੇਣ ਲਈ ਕੋਈ ਖਾਸ ਉਪਰਾਲਾ ਨਹੀਂ ਕੀਤਾ ਜਾਂਦਾ।
3. ਜ਼ਿਆਦਾ ਅੰਗ/ਘਟ ਸਪਲਾਈ ਹੋਣ ਕਰਕੇ ਭੂਰੇ ਚਾਵਲਾਂ ਕਾਫੀ ਮਹਿਰਾ ਹਨ, ਅਸਲ ਵਿਚ ਭੂਰੇ ਚਾਵਲਾਂ ਉੱਤੇ ਕੋਈ ਖਾਸ ਵਾਧੂ ਖਰਚਾ ਨਹੀਂ ਹੁੰਦਾ, ਸਸਤੇ ਹੋਣੇ ਚਾਹੀਦੇ।
4. ਰਾਈਸ ਮਿਲ ਦੇ ਮਾਲਕ ਜਾਣਦੇ ਹਨ ਕਿ ਚਿੱਟੇ ਚਾਵਲ ਸਾਲਾ ਵਧੀ ਖਰਾਬ ਨਹੀਂ ਅਤੇ ਆਰਾਮ ਨਾਲ ਸਟੋਰ ਕੀਤੇ ਜਾ ਸਕਦੇ ਹਨ, ਜਦਕਿ ਭੂਰੇ ਚਾਵਲ 6-8 ਮਹੀਨੇ ਹੀ ਸਟੋਰ ਕੀਤੇ ਜਾ ਸਕਦੇ ਹਨ। ਭੂਰੇ ਚਾਵਲ ਜਲਦੀ ਖਰਾਬ ਹੋਣ ਦਾ ਕਾਰਨ ਇਨ੍ਹਾਂ ਵਿਚ ਮੌਜੂਦ ਫੈਟੀ ਐਸਿਡ ਹੁੰਦੇ ਹਨ।
5. ਚਿੱਟੇ ਚਾਵਲਾਂ ਨੂੰ ਪਕਾਉਣ ਲਈ ਸਮਾਂ ਅਤੇ ਇੰਦਨ ਘਟ ਲਗਦਾ ਹੈ, ਪੈਸੇ ਅਤੇ ਸਮੇਂ ਦੀ ਬਚਤ ਹੁੰਦੀ ਹੈ।
ਇਨ੍ਹਾਂ ਚਾਵਲਾਂ ਵਿਚ ਕਾਫੀ ਰੇਸ਼ੇ ਹੁੰਦੇ ਹਨ, ਸਰੀਰ ਦੀ ਟੁੱਟ ਭੱਜ, ਟੋਕਸਿਨ, ਫੋਕਟ ਪਦਾਰਥ ਆਦਿ ਨੂੰ ਸਰੀਰ ਵਿਚ ਬਾਹਰ ਕੱਢਣ ਲਈ ਰੇਸ਼ੇ ਝਾੜੂ ਦਾ ਕੰਮ ਕਰਦੇ ਹਨ। ਕਈ ਬੀਮਾਰੀਆਂ ਜਿਵੇਂ ਪੇਟ ਵਿਚ ਗੈਸ, ਕੋਲਨ ਕੈਸ਼ਰ, ਹਰਨੀਆ ਤੋਂ ਬਚਾਵ ਕਰਦੇ ਹਨ। ਵਾਧੂ ਕੈਲਸਟਰੋਲ ਨੂੰ ਘਟਾਉਂਦੇ ਹਨ ਅਤੇ ਸ਼ੂਗਰ ਵੀ ਘੱਟ ਕਰਦੇ ਹਨ।
ਇਨ੍ਹਾਂ ਚਾਵਲਾਂ ਵਿਚ ਸੈਲੇਨੀਅਮ ਧਾਤੂ ਵੱਧ ਹੋਣ ਕਰਕੇ ਨਾੜੀ ਪ੍ਰਬੰਧ ਹੋਰ ਬੀਮਾਰੀਆਂ ਤੋਂ ਬਚਾਵ ਹੁੰਦਾ ਹੈ।
ਇਹ ਐਂਟੀ ਆਕਸੀਡੈਟਸ ਹੁੰਦੇ ਹਨ ਅਤੇ ਸਰੀਰ ਵਿਚਲੇ ਮਾਰੂ ਫਰੀ ਰੈਡੀਕਲਸ ਤੋਂ ਬਚਾਵ ਕਰਦੇ ਹਨ।
ਚਾਵਲਾਂ ਵਿਚਲੇ ਧਾਤੂ ਜਿਵੇਂ ਮੈਗਨੀਸ਼, ਮੈਗੇਨੇਸ਼ੀਅਮ ਇਕ 15/20 ਮਿਟ ਵਿਚ ਪਕਾਏ ਜਾ ਸਕਦੇ ਹਨ। ਇਨ੍ਹਾਂ ਚਾਵਲਾਂ ਦੀ ਦਿਖ, ਖੁਸ਼ਬੂ ਅਤੇ ਖਾਣੇ ਸਵਾਦ ਵਾਲੇ ਹੁੰਦੇ ਹਨ। ਪੱਕਣ ਤੋਂ ਬਾਅਦ ਦਾਣੇ ਇਕੱਲੇ-ਇਕੱਲੇ ਰਹਿੰਦੇ ਹਨ। ਸਮਾਗਮਾਂ ਸਮੇਂ ਇਹ ਚਾਵਲ ਹੀ ਵਰਤੋਂ ਵਿਚ ਆਉਂਦੇ ਹਨ।
ਭੂਰੇ ਚਾਵਲ ਖਾਣ ਦੇ ਲਾਭ
ਇਹ ਚਾਵਲ ਇਕ ਉਤਮ ਭੋਜਨ ਹਨ। ਪੋਸ਼ਟਿਕ ਹੋਣ ਕਰਕੇ ਇਸ ਦੇ ਲਾਭ ਇਸ ਤਰ੍ਹਾਂ ਹਨ :
1. ਇਨ੍ਹਾਂ ਚਾਵਲਾਂ ਦਾ ਜੀ-ਅੰਕ ਘੱਟ ਹੋਣ ਕਰਕੇ ਪੇਟ ਵਿਚ ਭੋਜਨ ਹੌਲੀ-ਹੌਲੀ ਪਚਦਾ ਹੈ ਅਤੇ ਲਹੂ ਵਿਚ ਸ਼ੂਗਰ ਹੋਲੀ-ਹੋਲੀ ਪਹੁੰਚਦੀ ਹੈ। ਕਾਫੀ ਦੇਰ ਭੁਖ ਮਹਿਸੂਸ ਨਹੀਂ ਹੁੰਦੀ, ਸ਼ੂਗਰ ਰੋਗ ਤੋਂ ਬਚਣ ਲਈ ਜਾਂ ਸ਼ੂਗਰ ਰੋਗੀਆਂ ਲਈ ਉਤਮ ਭੋਜਨ ਹਨ।
2. ਇਨ੍ਹਾਂ ਚਾਵਲਾਂ ਦਾ ਜੀ ਅੰਕ ਕਾਫੀ ਵਧ ਹੁੰਦਾ ਹੈ। ਇਹ 80-90 ਤਕ ਹੋ ਸਕਦਾ ਹੈ, ਜਿਸ ਕਾਰਨ ਧੂਨ ਦਾ ਪੱਧਰ ਘਟ ਸਮੇਂ ਵਿਚ ਵਧ ਜਾਂਦਾ ਹੈ। ਸੂਗਰ ਰੋਗ ਹੋਣ ਦੀ ਕਾਫੀ ਸੰਭਾਵਨਾ ਬਣੀ ਰਹਿੰਦੀ ਹੈ। ਯਾਦ ਰੱਖੋ ਕਿ ਖੰਡ ਮੈਦਾ ਅਤੇ ਆਲੂਆਂ ਦੀ ਜੀ-ਅੰਕ ਬਹੁਤ ਵਧ ਹੈ, ਜਿਆਦਾ ਜੀ-ਅੰਕ ਭੋਜਨ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
3. ਜਲਦੀ ਹਜਮ ਹੋਣ ਕਰਕੇ ਜਲਦੀ ਹੀ ਹੋਰ ਭੁੱਖ ਮਹਿਸੂਸ ਹੋਵੇਗੀ, ਜਿਸ ਕਾਰਨ ਭਾਰ ਵਧ ਸਕਦਾ ਹੈ।
4. ਕੁਝ ਬੱਚਿਆਂ/ਵਿਅਕਤੀਆਂ ਨੂੰ ਇਨ੍ਹਾਂ ਚਾਵਲਾਂ ਤੋਂ ਐਲਰਜੀ ਹੋ ਸਕਦੀ ਹੈ।
5. ਇਹ ਚਾਵਲਾਂ ਸਰੀਰ ਵਿਚ ਵਾਧੂ ਚਿਕਨਾਈ ਪੈਦਾ ਕਰਦੇ ਹਨ।
6. ਭਾਰਤੀ ਲੋਕ ਦੀ ਸੋਚ ਹੈ ਚਿੱਟੇ ਭੋਜਨ ਅੱਛੇ ਹੁੰਦੇ ਹਨ ਅਤੇ ਧਨਾਢ ਲੋਕ ਹੀ ਖਾ ਸਕਦੇ ਹਨ। ਇਸ ਲਈ ਰੀਸ-ੋਰੀਸ ਚਿੱਟੇ ਚਾਵਲ ਖਾਂਦੇ ਰਹਿੰਦੇ ਹਨ।
7. ਇਹ ਚਾਵਲ ਜਲਦੀ ਹਜ਼ਮ ਹੋ ਜਾਂਦੇ ਹਨ।
8. ਕੁਕ ਹੋਏ ਚਾਵਲਾਂ ਦੀ ਦਿਖ ਖੁਸ਼ਬੂ, ਟੈਸਟਰ, ਆਕਰਸੀਣ ਹੁੰਦੇ ਹਨ।
ਸਿੰਟਾ :
ਆਪਣੀ ਸਿਹਤ ਅਤੇ ਖੁਸ਼ਹਾਲੀ ਲਈ ਜੇ ਭੂਰੇ ਚਾਵਲ ਨਹੀਂ ਖਾਣਾ ਚਾਹੁੰਦੇ ਤਦ ਘੱਟੋ ਘੱਟ ਚਿੱਟੇ ਚਾਵਲਾਂ ਦੀ ਥਾਂ ਪੈਰਬੋਇਲਡ ਚਾਵਲ ਖਾਣਾ ਸ਼ੁਰੂ ਕਰੋ।
ਜ਼ਿਲ੍ਹਾ ਸਿੱਖਿਆ ਅਫਸਰ (ਸੇਵਾ ਮੁਕਤ)
ਬਰੈਂਪਟਨ (ਕੈਨੇਡਾ)