ਬਰੈਂਪਟਨ /ਬਿਊਰੋ ਨਿਊਜ਼ : ਇਥੋਂ ਦੇ ਸੀਨੀਅਰਜ਼ ਦੀ ਕੱਲਬ ਮਾਊਟੇਨਐਸ਼ ਵਲੋਂ ਮਦਰਜ਼ ਡੇ ਅਤੇ ਆਪਣੇ ਕੁਝ ਮੈਂਬਰਾਂ ਦੇ ਜਨਮ ਦਿਨ ਮਨਾਏ ਗਏ ਜਿਨ੍ਹਾਂ ਵਿੱਚ ਸੂਬੇਦਾਰ ਭਾਗ ਸਿੰਘ ਦੇ 95 ਜਨਮ ਦਿਨ ਉਪਰ ਉਨ੍ਹਾਂ ਨੂੰ ਕਲੱਬ ਦੇ ਮੈਂਬਰਾਂ ਵਲੋਂ ਵਧਾਈ ਪੇਸ਼ ਕੀਤੀ ਗਈ। ਇਸ ਬਦਲੇ ਸੂਬੇਦਾਰ ਹੁਰਾਂ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਵਲੋਂ ਮਦਰਜ਼ ਡੇ ਉਪਰ ਆਪਣੇ ਵਿਚਾਰ ਰੱਖੇ ਗਏ। ਇਸ ਮੌਕੇ ਸਟੇਜ ਦੀ ਕਾਰਵਾਈ ਧਰਮਪਾਲ ਸਿੰਘ ਸ਼ੇਰਗਿੱਲ ਵਲੋਂ ਨਿਭਾਈ ਗਈ। ਕਲੱਬ ਦੇ ਪ੍ਰਧਾਨ ਬਖਸ਼ੀਸ਼ ਸਿੰਘ ਗਿੱਲ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਕਲੱਬ ਦੀ ਅਗਲੀ ਜਾਣਕਾਰੀ ਵਾਈਸ ਪ੍ਰੈਜ਼ੀਡੈਂਟ ਚਰਨਜੀਤ ਕੌਰ ਢਿੱਲੋਂ ਵਲੋਂ ਦਿੱਤੀ ਗਈ।
ਮਾਊਨਟੇਨਐਸ਼ ਸੀਨੀਅਰਜ਼ ਕਲੱਬ ਨੇ ਮਦਰਜ਼ ਡੇ ਮਨਾਇਆ
RELATED ARTICLES

