-13.4 C
Toronto
Thursday, January 29, 2026
spot_img
Homeਕੈਨੇਡਾਵੁੱਡ ਸਟਾਕ ਦੀ ਸੰਗਤ ਨੇ ਸ਼ਹੀਦਾਂ ਦੀ ਯਾਦ 'ਚ ਲਗਾਇਆ ਲੰਗਰ

ਵੁੱਡ ਸਟਾਕ ਦੀ ਸੰਗਤ ਨੇ ਸ਼ਹੀਦਾਂ ਦੀ ਯਾਦ ‘ਚ ਲਗਾਇਆ ਲੰਗਰ

ਟੋਰਾਂਟੋ/ਹੀਰਾ ਰੰਧਾਵਾ : ਲੰਘੇ ਦਿਨੀਂ ਕੈਨੇਡਾ ਦੇ ਵੁੱਡ ਸਟਾਕ ਸ਼ਹਿਰ ਦੀ ਸੰਗਤ ਵੱਲੋਂ ਸਿੱਖ ਸ਼ਹੀਦੀ ਦਿਹਾੜੇ ਅਤੇ ਕ੍ਰਿਸਮਸ ਦੇ ਸਬੰਧ ਵਿੱਚ ਪੀਜ਼ਾ ਤੇ ਹੋਰ ਜਰੂਰੀ ਖਾਣ-ਪੀਣ ਦੀਆਂ ਵਸਤਾਂ ਦਾ ਲੰਗਰ ਲਗਾਇਆ ਗਿਆ। ਵੁੱਡ ਸਟਾਕ ਸਿੱਖ ਸੁਸਾਇਟੀ ਅਤੇ ਸਭਿਆਚਾਰਕ ਗਰੁੱਪ ਕੈਨੇਡਾ ਵੱਲੋਂ ਸਾਂਝੇ ਤੌਰ ‘ਤੇ ਇਸ ਦਾ ਆਯੋਜਨ ਕੀਤਾ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵੈ-ਸੇਵੀ ਗੁਰਦੇਵ ਸਿੰਘ ਲੰਗੇਰੀ ਨੇ ਦੱਸਿਆ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਅਨੁਸਾਰ ਇਹ ਉਪਰਾਲਾ ਸਭਨਾਂ ਦੇ ਸਹਿਯੋਗ ਨਾਲ ਕੀਤਾ ਗਿਆ। ਉਹਨਾਂ ਦੱਸਿਆ ਕਿ ਸਾਰੇ ਸਵੈ-ਸੇਵਕਾਂ ਵੱਲੋਂ ਸਥਾਨਕ ਪੁਲੀਸ ਸਟੇਸ਼ਨ, ਹਸਪਤਾਲ, ਅਤੇ ਲਾਂਗ ਟਰਮ ਕੇਅਰ ਸੈਂਟਰ ਆਦਿ ਅਦਾਰਿਆਂ ਵਿੱਚ ਲੰਗਰ ਛਕਾਇਆ ਗਿਆ। ਨਸੀਬ ਸਿੰਘ ਨੇ ਦੱਸਿਆ ਕਿ ਸਿੱਖ ਧਰਮ ਦੇ ਕਿਰਤ ਕਰੋ ਤੇ ਵੰਡ ਛਕੋ ਦੇ ਸਿਧਾਂਤ ਬਾਰੇ ਉਕਤ ਅਦਾਰਿਆਂ ਵਿੱਚ ਕੰਮ ਕਰਦੇ ਗੋਰੇ ਤੇ ਦੂਜੀਆਂ ਨਸਲਾਂ ਦੇ ਲੋਕਾਂ ਨੂੰ ਵਿਸਥਾਰ ਨਾਲ ਸਮਝਾਇਆ ਗਿਆ ਕਿ ਕਿਵੇਂ ਦੁਨੀਆਂ ਭਰ ਵਿੱਚ ਗੁਰੂ ਘਰਾਂ ਵਿਚਲੀ ਸਰਬ ਸਾਂਝੀ ਰਸੋਈ ਵਿੱਚ ਪੱਕਣ ਵਾਲਾ ਲੰਗਰ ਬਿਨਾਂ ਕਿਸੇ ਭੇਦ-ਭਾਵ ਤੋਂ ਹਰੇਕ ਜਾਤ, ਧਰਮ, ਲਿੰਗ, ਨਸਲ, ਜਾਂ ਰੰਗ ਦੇ ਲੋਕਾਂ ਨੂੰ ਮੁਫ਼ਤ ਛਕਾਇਆ ਜਾਂਦਾ ਹੈ। ਉਹਨਾਂ ਲੰਗਰ ਲਈ ਪੀਜ਼ਾ ਮੁਹੱਈਆ ਕਰਵਾਉਣ ਵਾਲੇ ਪੀਜ਼ਾ-ਪੀਜ਼ਾ ਦੇ ਮਾਲਿਕ ਗੁਰਪ੍ਰੀਤ ਸੰਧੂ ਹੋਰਾਂ ਦਾ ਵਿਸੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਸਥਾਨਕ ਸੰਗਤ ਲਈ ਲੋਕ ਭਲਾਈ ਦੇ ਕਾਰਜ ਇਸੇ ਤਰ੍ਹਾਂ ਚੱਲਦੇ ਰਹਿਣਗੇ।

RELATED ARTICLES
POPULAR POSTS