Breaking News
Home / ਕੈਨੇਡਾ / ਓਨਟਾਰੀਓ ‘ਚ ਇੰਫ੍ਰਾਸਟਰੱਕਚਰ ‘ਚ ਨਿਵੇਸ਼ ਵਧਾਵਾਂਗੇ: ਪੀ.ਸੀ. ਨੇਤਾ ਡਗ ਫੋਰਡ

ਓਨਟਾਰੀਓ ‘ਚ ਇੰਫ੍ਰਾਸਟਰੱਕਚਰ ‘ਚ ਨਿਵੇਸ਼ ਵਧਾਵਾਂਗੇ: ਪੀ.ਸੀ. ਨੇਤਾ ਡਗ ਫੋਰਡ

ਟੋਰਾਂਟੋ/ ਬਿਊਰੋ ਨਿਊਜ਼ : ਓਨਟਾਰੀਓ ਪੀ.ਸੀ. ਨੇਤਾ ਡਗ ਫੋਰਡ ਨੇ ਆਪਣਾ ਨਿਵੇਸ਼ ਏਜੰਡਾ ਪੇਸ਼ ਕਰਦਿਆਂ ਕਿਹਾ ਕਿ ਲੋਕ ਕਈ-ਕਈ ਘੰਟੇ ਟ੍ਰੈਫਿਕ ਵਿਚ ਫਸ-ਫਸ ਕੇ ਥੱਕ ਚੁੱਕੇ ਹਨ ਅਤੇ ਉਹ ਬੱਸਾਂ, ਸਟਰੀਟ ਕਾਰਾਂ ਅਤੇ ਸਬ ਵੇਅ ਦੇ ਭੀੜ-ਭੜੱਕੇ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ। ਇਸ ਪੂਰੇ ਸਿਸਟਮ ਨੂੰ ਠੀਕ ਕਰਨ ਲਈ ਵਧੇਰੇ ਯੋਜਨਾਬੰਦੀ ਦੀ ਲੋੜ ਹੈ। ਉਹ ਹੁਣ ਯੋਜਨਾਬੰਦੀ ਪ੍ਰੋਸੈੱਸ ਨੂੰ ਨਵੇਂ ਸਿਰੇ ਤੋਂ ਤੈਅ ਕਰਨਗੇ ਅਤੇ ਫੋਰਡ ਨੇ ਦਾਅਵਾ ਕੀਤਾ ਕਿ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ 7 ਜੂਨ ਤੋਂ ਬਾਅਦ ਇਹ ਸਭ ਕੁਝ ਬਦਲਣ ਵਾਲਾ ਹੈ। ਪੀ.ਸੀ. ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ।
ਫੋਰਡ ਨੇ ਕਿਹਾ ਕਿ ਅਸੀਂ ਟੀ.ਟੀ.ਸੀ. ਸਬ ਵੇਅ ਇੰਫ੍ਰਾਸਟਰੱਕਚਰ ਨੂੰ ਬਿਹਤਰ ਬਣਾਉਣ ਦਾ ਕੰਮ ਕਰਾਂਗੇ। ਅਸੀਂ ਟੋਰਾਂਟੋ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਤਤਪਰ ਹਾਂ ਅਤੇ ਇਨ੍ਹਾਂ ਨੂੰ ਜਲਦੀ ਹੀ ਠੀਕ ਕਰਾਂਗੇ। ਫੋਰਡ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅੰਡਰ ਗਰਾਊਂਡ ਬਿਲਡਗ ਨੂੰ ਤਰਜੀਹ ਦੇਵੇਗੀ। ਸਰਕਾਰ ਨੂੰ ਇਸ ਦਿਸ਼ਾ ‘ਚ ਕਾਫ਼ੀ ਕੁਝ ਕਰਨ ਦੀ ਲੋੜ ਹੈ। ਵੇਅ ਟੂ ਵੇਅ ਆਲ ਡੇਅ ਗੋ ਸਰਵਿਸ ਨੂੰ ਵੀ ਵਿਸਥਾਰ ਦੇਣਾ ਚਾਹੁੰਦੇ ਹਾਂ ਅਤੇ ਇਸ ਨੂੰ ਨਿਆਗਰਾ ਗੋਅ ਐਕਸਪੈਂਸ਼ਨ ਤੱਕ ਵਿਸਥਾਰ ਦੇਣਾ ਚਾਹੁੰਦੇ ਹਾਂ। ਦੂਜੇ ਫੇਜ਼ ‘ਚ ਓਟਾਵਾ ਐਲ.ਆਰ.ਟੀ. ਦੇ ਨਾਲ ਮਿਸੀਸਾਗਾ, ਬਰੈਂਪਟਨ, ਹੈਮਿਲਟਨ, ਲੰਡਨ ਅਤੇ ਕਿਚਨਰ ਵਾਟਰਲੂ ਤੱਕ ਵਿਸਥਾਰ ਕੀਤਾ ਜਾਵੇਗਾ।

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …