ਬਰੈਂਪਟਨ/ਬਿਊਰੋ ਨਿਊਜ਼ : ਜਦੋਂ ਫ਼ਾਇਰ ਫਾਈਟਰ, ਪੁਲਿਸ ਅਫ਼ਸਰ ਅਤੇ ਪੈਰਾਮੀਡਕਸ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਆਪਣੀ ਡਿਊਟੀ ਨਿਭਾਅ ਰਹੇ ਹੁੰਦੇ ਹਨ ਤਾਂ ਉਹ ਕੈਨੇਡਾ-ਵਾਸੀਆਂ ਲਈ ਬਹੁ-ਮੁੱਲੀ ਸੇਵਾ ਕਰ ਰਹੇ ਹੁੰਦੇ ਹਨ। ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਇਨ•ਾਂ ਦੇ ਪਹਿਲੇ ਰੈੱਸਪੌਂਡਰਾਂ ਲਈ ਨਵੀਂ ਮੈਮੋਰੀਅਲ ਗਰਾਂਟ ਦੀ ਖ਼ਬਰ ਸਾਂਝੀ ਕੀਤੀ।
ਫ਼ਾਇਰ ਅਫ਼ਸਰਾਂ, ਪੁਲਿਸ ਅਫ਼ਸਰਾਂ ਅਤੇ ਪੈਰਾਮੀਡਿਕਸ ਜਿਹੜੇ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਅਤਿ ਮੁਸ਼ਕਲ ਘੜੀ ਵਿਚ ਕੈਨੇਡਾ-ਵਾਸੀਆਂ ਦੀ ਸਹਾਇਤਾ ਕਰਦੇ ਹਨ, ਦਾ ਧੰਨਵਾਦ ਕਰਦਿਆਂ ਸੋਨੀਆ ਨੇ ਕਿਹਾ, ”ਅਸੀਂ ਉਨ•ਾਂ ਦੀ ਜਾਣਕਾਰੀ ਵਿਚ ਲਿਆਉਣਾ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਉਨ•ਾਂ ਲਈ ਪੂਰੀ ਤਰ•ਾਂ ਵਚਨਬੱਧ ਹੈ ਅਤੇ ਰੱਬ ਨਾ ਕਰੇ ਕੈਨੇਡਾ-ਵਾਸੀਆਂ ਦੀ ਰੱਖਿਆ ਕਰਦਿਆਂ ਹੋਇਆਂ ਜੇਕਰ ਉਨ•ਾਂ ਦੀ ਜਾਨ ਚਲੀ ਜਾਂਦੀ ਹੈ ਤਾਂ ਉਨ•ਾਂ ਦੇ ਪਰਿਵਾਰਾਂ ਲਈ ਅਸੀਂ ‘ਨਵਾਂ ਮੈਮੋਰੀਅਲ ਗਰਾਂਟ ਪ੍ਰੋਗਰਾਮ’ ਤਿਆਰ ਕੀਤਾ ਹੈ ਜਿਹੜਾ ਉਨ•ਾਂ ਦੀ ਸੁਰੱਖਿਆ ਯਕੀਨੀ ਬਣਾਵੇਗਾ।”
ਉਨ•ਾਂ ਦੱਸਿਆ ਕਿ ਪਰਿਵਾਰ ਦੇ ਉਸ ‘ਫ਼ਸਟ ਰੈੱਸਪੌਂਡਰ’ ਲਈ ਇਹ ਯੱਕਮੁਸ਼ਤ ਟੈਕਸ-ਮੁਕਤ ਸਿੱਧੀ ਗਰਾਂਟ ਵੱਧ ਤੋਂ ਵੱਧ 300,000 ਡਾਲਰ ਹੋਵੇਗੀ ਜਿਸ ਦਾ ਮੈਂਬਰ ਡਿਊਟੀ ਕਰਦਾ ਹੋਇਆ ਆਪਣੀ ਜਾਨ ਕੁਰਬਾਨ ਕਰ ਜਾਂਦਾ ਹੈ। ਇਹ ਮੈਮੋਰੀਅਲ ਗਰਾਂਟ ‘ਨਾਨ-ਇਕਨਾਮਿਕ ਬੈਨੀਫ਼ਿਟ’ ਹੈ ਅਤੇ ਇਸ ਦਾ ਪਰਿਵਾਰਾਂ ਦੇ ਫ਼ਸਟ ਰੈੱਸਪੌਂਡਰਾਂ ਨੂੰ ਮਿਲਣ ਵਾਲੇ ਹੋਰ ਮਾਇਕ ਲਾਭਾਂ, ਜਿਵੇਂ ਇਨਕਮ-ਰੀਪਲੇਸਮੈਂਟ ਜਾਂ ਲਾਈਫ਼-ਇਨਸ਼ੋਅਰੈਂਸ ਵਗ਼ੈਰਾ ਨਾਲ ਕੋਈ ਸਬੰਧ ਨਹੀਂ ਹੋਵੇਗਾ, ਬਲਕਿ ਇਹ ਗਰਾਂਟ ਤਾਂ ਉਸ ਡਿਊਟੀ ਦੌਰਾਨ ਮਰਨ ਵਾਲੇ ਸ਼ਖ਼ਸ ਦੀ ਸੇਵਾ ਅਤੇ ਕੁਰਬਾਨੀ ਨੂੰ ਮੁੱਖ ਰੱਖਦਿਆਂ ਹੋਵੇਗੀ। ਫ਼ਾਇਰ ਫਾਈਟਰ ਜਿਹੜੇ ਕਿ ਕੈਨੇਡੀਅਨਾਂ ਦੀ ਸੁਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਜਾਂਦੇ ਹਨ, ਦੀ ਯਾਦ ਵਿਚ ਪਿਛਲੇ ਸਾਲ 2017 ਵਿਚ ਮਾਣਯੋਗ ਪਬਲਿਕ ਸੇਫ਼ਟੀ ਐਂਡ ਐਮਰਜੈਂਸੀ ਪ੍ਰੀਪੇਅਰਡਨੈੱਸ ਮੰਤਰੀ ਰੈਲਫ਼ ਗੁੱਡੇਲ ਨੇ ‘ਫ਼ਾਇਰ ਫਾਈਟਰਾਂ ਦਾ ‘ਨੈਸ਼ਨਲ ਮੈਮੋਰੀਅਲ ਡੇਅ’ ਮਨਾਉਣ ਦਾ ਵੀ ਐਲਾਨ ਕੀਤਾ ਸੀ ਅਤੇ ਇਹ ਦਿਨ ਸਤੰਬਰ ਮਹੀਨੇ ਦਾ ਦੂਸਰਾ ਐਤਵਾਰ ਰੱਖਿਆ ਗਿਆ ਹੈ। ਉਸ ਦਿਨ ਸਾਰੀਆਂ ਫ਼ੈੱਡਰਲ ਇਮਾਰਤਾਂ ਅਤੇ ਕੌਮੀ ਅਦਾਰਿਆਂ ਉੱਪਰ ਕੈਨੇਡਾ ਦਾ ਕੌਮੀ ਝੰਡਾ ਅੱਧਾ ਝੁਲਾਇਆ ਜਾਇਆ ਕਰੇਗਾ।