16.2 C
Toronto
Saturday, September 13, 2025
spot_img
Homeਕੈਨੇਡਾਜੀ ਟੀ ਏ ਦੇ ਨੌਜਵਾਨਾਂ ਦਾ ਵਿਲੱਖਣ ਵੈਲੇਨਟਾਈਨਜ਼ ਡੇ - ਅੱਠਵਾਂ "ਗਿਵ...

ਜੀ ਟੀ ਏ ਦੇ ਨੌਜਵਾਨਾਂ ਦਾ ਵਿਲੱਖਣ ਵੈਲੇਨਟਾਈਨਜ਼ ਡੇ – ਅੱਠਵਾਂ “ਗਿਵ ਏ ਹਾਰਟ” 3 ਫਰਵਰੀ ਨੂੰ

ਬਰੈਂਪਟਨ : ਇੱਕ ਦਹਾਕਾ ਪਹਿਲਾਂ ਅੰਗਦਾਨ ਦੀ ਜਾਗਰਤੀ ਦੇ ਮਕਸਦ ਨਾਲ ਸ਼ੁਰੂ ਹੋਈ ਸੰਸਥਾ ਅਮਰ ਕਰਮਾ ਨੇ ਹੁਣ ਤੱਕ ਕਈ ਹੋਰ ਨਵੀਆਂ ਪੁਲਾਂਘਾਂ ਵੀ ਪੁੱਟ ਲਈਆਂ ਹਨ। ਅੰਗਦਾਨ ਦੇ ਬਾਰੇ ਹੋਕਾ ਦਿੰਦਿਆਂ ਇਨਾਂ ਨੌਜਵਾਨਾਂ ਨੇ ਮਹਿਸੂਸ ਕੀਤਾ ਕਿ ਸਿਹਤ ਸੰਬੰਧੀ ਹੋਰ ਕਿਨੇ ਹੀ ਮਸਲੇ ਨੇ ਜਿਹੜੇ ਸਾਨੂੰ ਮਿਲ ਕੇ ਸੁਲਝਾਉਣੇ ਚਾਹੀਦੇ ਹਨ ਅਤੇ ਛੋਟੀਆਂ ਛੋਟੀਆਂ ਖੁਸ਼ੀਆਂ ਵੰਡ ਕੇ ਅਸੀਂ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਆਪਣਾ ਹਿੱਸਾ ਪਾ ਸਕਦੇ ਹਾਂ। ਜਿਵੇਂ ਨਾੜੂ ਦਾ ਦਾਨ, ਖੂਨਦਾਨ, ਜੇ ਕੋਈ ਵਾਲ ਕੱਟਦਾ ਹੈ, ਤਾਂ ਵਾਲਾਂ ਨੂੰ ਸੁੱਟਣ ਦੀ ਬਜਾਏ ਪੈਕ ਕਰਕੇ ਕੈਂਸਰ ਨਾਲ ਲੜ ਰਹੇ ਭੈਣਾਂ ਭਰਾਵਾਂ ਨੂੰ ਭੇਜਣਾ, ਇਹ ਛੋਟੇ ਛੋਟੇ ਤੋਹਫੇ ਜੋ ਕੁਦਰਤ ਨੇ ਸਾਨੂੰ ਦਿੱਤੇ ਹਨ, ਉਨਾਂ ਨੂੰ ਬਾਕੀਆਂ ਨਾਲ ਵੰਡਣਾ- ਇਹੀ ਸੁਨੇਹਾ ਦਿੰਦਾ ਹੈ ਅਮਰ ਕਰਮਾ ਦਾ ਵੈਲੇਨਟਾਈਨਜ਼ ਦਾ ਪ੍ਰੋਗਰਾਮ “ਗਿਵ ਏ ਹਾਰਟ” । ਸੰਸਥਾ ਦੇ ਔਪਰੇਸ਼ਨਜ਼ ਡਾਇਰੈਕਟਰ ਗੁਰੂ ਪਾਬਲਾ ਦੱਸਦੇ ਨੇ ਕਿ ਗਿਵ ਏ ਹਾਰਟ ਦਾ ਮਕਸਦ ਨੌਜਵਾਨਾਂ ਨੂੰ ਇਕ ਨਵੀਂ ਤਰਾਂ ਦੀ ਪਿਰਤ ਨਾਲ ਜੋੜਨਾ ਹੈ ਅਤੇ ਇਕ ਸਿਹਤਮੰਦ ਸਮਾਜ ਰਲ ਮਿਲਕੇ ਹੀ ਬਣ ਸਕਦਾ ਹੈ। 3 ਫਰਵਰੀ ਨੂੰ ਅਪੋਲੋ ਕਨਵੈਨਸ਼ਨ ਹਾਲ ਵਿਚ ਹੋਣ ਵਾਲੇ ਇਸ ਪ੍ਰੋਗਰਾਮ ਦੌਰਾਨ ਸੋਲਾਂ ਸਾਲਾਂ ਦੇ ਬੱਚੇ ਚਾਈਂ ਚਾਈਂ ਅੰਗਦਾਨ ਲਈ ਰਜਿਸਟਰ ਕਰਦੇ ਹਨ ਅਤੇ ਜੋੜੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਲਈ ਅੰਗਦਾਨ ਲਈ ਰਜਿਸਟਰ ਕਰਦੇ ਹਨ। ਪ੍ਰੈਗਨੈਂਟ ਮਾਂ ਬਾਪ ਆਪਣੇ ਹੋਣ ਵਾਲੇ ਬੱਚੇ ਦੇ ਨਾੜੂ ਦਾਨ ਕਰਨ ਦਾ ਦਸਤਾਵੇਜ਼ ਭਰਦੇ ਨੇ। ਇਸ ਤੋਂ ਬਿਨਾ ਬੱਚਿਆਂ ਦੇ ਹੁਨਰ ਅਤੇ ਕਲਾਵਾਂ ਦਾ ਭਰਵਾਂ ਪ੍ਰਗਟਾਵਾ ਹੁੰਦਾ ਹੈ। ਸੰਸਥਾ ਦੇ ਡਾਇਰੈਕਟਰ ਵਿਪਨ ਮਾਰੋਕ ਕਹਿੰਦੇ ਹਨ ਕਿ ਇਹ ਪ੍ਰੋਗਰਾਮ ਸਾਡੀ ਨਵੀਂ ਪੀੜੀ ਦੇ ਬੱਚਿਆਂ ਲਈ ਉਨਾਂ ਦਾ ਆਪਣਾ ਮੰਚ ਹੈ ਜਿਥੇ ਉਹ ਆਪਣੇ ਹੁਨਰ ਨੂੰ ਸ਼ਿੰਗਾਰ ਸਕਦੇ ਹਨ ਅਤੇ ਅਸੀਂ ਉਨਾਂ ਉਤਸ਼ਾਹਿਤ ਕਰਨ ਲਈ ਆਪਣੀ ਪੂਰੀ ਵਾਹ ਲਗਾਉਦੇ ਹਾਂ। ਵਲੰਟੀਅਰ ਟੀਮ ਨੂੰ ਜੋੜ ਕੇ ਰੱਖਣ ਵਾਲੀ ਵਿਨੀ ਹੁੰਦਲ ਪਾਬਲਾ ਕਹਿੰਦੀ ਹੈ ਕਿ ਅਸੀਂ ਬੱਚਿਆਂ ਵਿਚ ਬਦਲਾਵ ਆਉਂਦਾ ਵੇਖਿਆ ਹੈ, ਅਤੇ ਇਹੀ ਸਾਨੂੰ ਅੱਗੇ ਚੱਲਦੇ ਰਹਿਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਪਿਛਲੇ ਇਕ ਦਹਾਕੇ ਤੋਂ ਅੱਣਥੱਕ ਕਰਮ ਕਰਦੀ ਇਸ ਸੰਸਥਾ ਨਾਲ ਜੁੜਨ ਅਤੇ ਗਿਵ ਏ ਹਾਰਟ ਵਿਚ ਸ਼ਾਮਿਲ ਹੋਣ ਲਈ amarkarma.org ਤੋਂ ਹੋਰ ਜਾਣਕਾਰੀ ਲਈ ਜਾ ਸਕਦੀ ਹੈ।

RELATED ARTICLES
POPULAR POSTS