ਬਰੈਂਪਟਨ : ਉਨਟਾਰੀਓ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰੋਕ ਰੋਜ਼ੀ ਨੇ ਉਨਟਾਰੀਓ ਬਜਟ 2019 ‘ਸਭ ਤੋਂ ਅਹਿਮ ਦੀ ਸੁਰੱਖਿਆ’ ਸਬੰਧੀ ਉਨਟਾਰੀਓ ਸਰਕਾਰ ਨੂੰ ਆਪਣੇ ਸੁਝਾਅ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਰਕਾਰ ਨੂੰ ਬਜਟ 2019 ਪ੍ਰਤੀ ਸੰਦੇਸ਼ ਸਪੱਸ਼ਟ ਹੈ ਕਿ ਵਿੱਤੀ ਘਾਟਿਆਂ ਨੂੰ ਘੱਟ ਕੀਤਾ ਜਾਵੇ, ਪ੍ਰਤੀਯੋਗੀ ਕਰ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇ ਅਤੇ ਰਣਨੀਤਕ ਨਿਵੇਸ਼ ਨੂੰ ਚੁਣਿਆ ਜਾਵੇ ਤਾਂ ਕਿ ਇਹ ਉਨਟਾਰੀਓ ਦੇ ਲੰਬੇ ਸਮੇਂ ਦੇ ਵਿਕਾਸ ਵਿੱਚ ਯੋਗਦਾਨ ਕਰੇ।
ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੀ ਬਜਟ ਨੂੰ ਸੰਤੁਲਿਤ ਕਰਕੇ ਸੂਬੇ ਨੂੰ ਮਜ਼ਬੂਤ ਕਰਨ ਦੀ ਯੋਜਨਾ ਤੋਂ ਉਤਸ਼ਾਹਿਤ ਹਾਂ। ਸਰਕਾਰ ਮਜ਼ਬੂਤ ਉਨਟਾਰੀਓ ਦੇ ਨਿਰਮਾਣ ਲਈ ਢੁਕਵੇਂ ਕਦਮ ਚੁੱਕ ਰਹੀ ਹੈ। ਹੁਨਰ ਬੁਨਿਆਦੀ ਢਾਂਚੇ ਵਿੱਚ ਵਿੱਤੀ ਸਥਿਰਤਾ ਅਤੇ ਮਹੱਤਵਪੂਰਨ ਨਿਵੇਸ਼ ਦਾ ਉਨ੍ਹਾਂ ਦਾ ਸੰਤੁਲਨ ਲੰਬੇ ਸਮੇਂ ਦੇ ਆਰਥਿਕ ਵਿਕਾਸ ਨੂੰ ਪ੍ਰੋਤਸਾਹਨ ਦੇਵੇਗਾ। ਉਨ੍ਹਾਂ ਕਿਹਾ ਕਿ ਬਜਟ 2019 ਵਿਚ ਕਾਰੋਬਾਰੀ ਭਾਈਚਾਰਾ ਜਿਨ੍ਹਾਂ ਪ੍ਰਮੁੱਖ ਉਪਾਇਆਂ ਦਾ ਸਮਰਥਨ ਕਰਦਾ ਹੈ, ਉਨ੍ਹਾਂ ਵਿੱਚ ਉਨਟਾਰੀਓ ਵਿੱਚ ਅਪਰੈਂਟਿਸਸ਼ਿਪ ਪ੍ਰਣਾਲੀ ਨੂੰ ਆਧੁਨਿਕ ਬਣਾਉਣਾ, ਹੁਨਰ ਅਤੇ ਰੁਜ਼ਗਾਰ ਸਿਖਲਾਈ ਪ੍ਰੋਗਰਾਮਾਂ ਵਿੱਚ ਸੁਧਾਰ ਕਰਨਾ ਅਤੇ ਉਨਟਾਰੀਓ ਅਪਰਵਾਸੀ ਨਾਮਜ਼ਦਗੀ ਪ੍ਰੋਗਰਾਮ ਵਿੱਚ ਸੁਧਾਰ ਕਰਨਾ ਭਵਿੱਖ ਦੀ ਕੰਮਕਾਜ਼ੀ ਸ਼ਕਤੀ ਨੂੰ ਮਜ਼ਬੂਤ ਬਣਾਉਣ ਲਈ ਮਹੱਤਵਪੂਰਨ ਕਦਮ ਹੋਣਗੇ।
ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਛੋਟੇ ਕਾਰੋਬਾਰੀਆਂ ਲਈ ਬਦਲਵੀਆਂ ਕਰ ਦਰਾਂ ਬਣਾ ਕੇ ਛੋਟੇ ਕਾਰੋਬਾਰਾਂ ਦੀ ਮਦਦ ਕਰਨ ਲਈ ਪ੍ਰੋਤਸਾਹਿਤ ਕਰਨਾ ਜਾਰੀ ਰੱਖਾਂਗੇ। ਸਰਕਾਰ ਪਹਿਲਾਂ ਤੋਂ ਹੀ ਲਾਲ ਫੀਤਾਸ਼ਾਹੀ ਨੂੰ ਘੱਟ ਕਰਨ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਈ ਉਪਾਅ ਕਰਕੇ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤਾਂ ਅਜਿਹੇ ਵਿੱਚ ਮੌਜੂਦਾ ਬਜਟ ਇਹ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ ਕਿ ਉਨਟਾਰੀਓ ਦੇ ਕਾਰੋਬਾਰੀਆਂ ਕੋਲ ਵਿਸ਼ਵ ਮੰਚ ‘ਤੇ ਮੁਕਾਬਲਾ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਮੌਕੇ ਹੋਣ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …