-5.7 C
Toronto
Thursday, February 26, 2026
spot_img
Homeਕੈਨੇਡਾ'ਬੀਵੀਡੀ ਗਰੁੱਪ ਬਰੈਂਪਟਨ ਹਾਫ-ਮੈਰਾਥਨ' 'ਚ ਭਾਗ ਲੈਣ ਲੋਕਾਂ 'ਚ ਭਾਰੀ ਉਤਸ਼ਾਹ

‘ਬੀਵੀਡੀ ਗਰੁੱਪ ਬਰੈਂਪਟਨ ਹਾਫ-ਮੈਰਾਥਨ’ ‘ਚ ਭਾਗ ਲੈਣ ਲੋਕਾਂ ‘ਚ ਭਾਰੀ ਉਤਸ਼ਾਹ

1100 ਤੋਂ ਵਧੀਕ ਦੌੜਾਕਾਂ ਤੇ ਵਾੱਕਰਾਂ ਨੇ ਹੁਣ ਤੱਕ ਕਰਵਾਈ ਰਜਿਸਟ੍ਰੇਸ਼ਨ *ਟੀਪੀਏਆਰ ਕਲੱਬ ਦੇ 86 ਮੈਂਬਰ ਲੈ ਰਹੇ ਨੇ, ਇਸ ਈਵੈਟ ‘ਚ ਹਿੱਸਾ * 200 ਤੋਂ ਵਧੀਕ ਵਾਲੰਟੀਅਰ ਸੰਭਾਲਣਗੇ ਆਪਣੀਆਂ ਡਿਊਟੀਆਂ
ਬਰੈਂਪਟਨ/ਡਾ. ਝੰਡ : ਐਤਵਾਰ 25 ਮਈ ਨੂੰ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਵਿੱਚ ਕਰਵਾਈ ਜਾ ਰਹੀ ‘ਬੀਵੀਡੀ ਗਰੁੱਪ ਬਰੈਂਪਟਨ ਹਾਫ-ਮੈਰਾਥਨ’ ਲਈ ਤਿਆਰੀਆਂ ਇਸ ਸਮੇਂ ਪੂਰੇ ਜੋਬਨ ‘ਤੇ ਹਨ। ਹੁਣ ਤੱਕ 1100 ਤੋਂ ਵਧੀਕ ਦੌੜਾਕ ਤੇ ਵਾੱਕਰ ਇਸ ਵਿੱਚ ਹੋਣ ਵਾਲੀਆਂ ਵੱਖ-ਵੱਖ ਦੌੜਾਂ ਲਈ ਆਪਣੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਸ ਦੇ ਨਾਲ ਹੀ 200 ਤੋਂ ਵਧੇਰੇ ਵਾਲੰਟੀਆਂ ਆਪਣੀਆਂ ਡਿਊਟੀਆਂ ਸੰਭਾਲਣ ਲਈ ਤਿਆਰ-ਬਰ-ਤਿਆਰ ਹਨ।
ਇਸ ਵਾਰ ਲੋਕਾਂ ਵਿੱਚ ਪਿਛਲੇ ਸਾਲ ਨਾਲੋਂ ਹੋਰ ਵੀ ਵਧੇਰੇ ਉਤਸ਼ਾਹ ਦਿਖਾਈ ਦੇ ਰਿਹਾ ਹੈ। ਇਹ ਈਵੈਂਟ ਬਰੈਂਪਟਨ ਸ਼ਹਿਰ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਪੂਰੇ ਪੀਲ ਰੀਜਨ, ਆਸੇ ਪਾਸੇ ਦੇ ਹੋਰ ਸ਼ਹਿਰਾਂ ਅਤੇ ਉਨ÷ ਾਂ ਤੋਂ ਅੱਗੇ ਵੀ ਆਪਣੇ ਪੈਰ ਪਸਾਰ ਰਿਹਾ ਹੈ। ਇਹ ਈਵੈਂਟ ਛੇ ਸਥਾਨਕ ਚੈਰਿਟੀਆਂ ਦੀ ਸਾਂਝੀ ਸੰਸਥਾ ‘ਇੰਸਪੀਰੇਸ਼ਨਲ ਸਟੈੱਪਸ’ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ ਜਿਸ ਵਿੱਚ ‘ਐੱਨਲਾਈਟ ਕਿੱਡਜ਼’, ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ’, ‘ਸਹਾਇਤਾ’, ‘ਪਿੰਗਲਵਾੜਾ’, ‘ਡਰੱਗ ਅਵੇਅਰਨੈੱਸ ਸੋਸਾਇਟੀ ਆਫ਼ ਟੋਰਾਂਟੋ’ ਅਤੇ ‘ਤਰਕਸ਼ੀਲ ਸੋਸਾਇਟੀ’ ਸ਼ਾਮਲ ਹਨ। ਇਨ÷ ਾਂ ਦਾ ਸਾਂਝਾ ਮੰਤਵ ਲੋਕਾਂ ਵਿੱਚ ਨਾ ਕੇਵਲ ਚੰਗੀ ਸਿਹਤ ਤੇ ਤੰਦਰੁਸਤੀ ਨੂੰ ਹੀ ਉਤਸ਼ਾਹਿਤ ਕਰਨਾ ਹੈ, ਬਲਕਿ ਸਿਹਤ ਪ੍ਰਤੀ ਜਾਗਰੂਕਤਾ ਫ਼ੈਲਾਉਣਾ ਅਤੇ ਕਮਿਊਨਿਟੀ ਦੀ ਭਲਾਈ ਲਈ ਫ਼ੰਡ ਇਕੱਠਾ ਕਰਨਾ ਵੀ ਹੈ ਤਾਂ ਜੋ ਉਸ ਦੇ ਨਾਲ ਲੋੜਵੰਦ ਵਿਅੱਕਤੀਆਂ ਦੀ ਸਹਾਇਤਾ ਕੀਤੀ ਜਾ ਸਕੇ।
ਇਸ ਈਵੈਂਟ ਵਿੱਚ ਹਾਫ਼-ਮੈਰਾਥਨ, 10 ਕਿਲੋਮੀਟਰ, 5 ਕਿਲੋਮੀਟਰ ਮੁਕਾਬਲੇ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਹਨ ਅਤੇ ਮਰਦਾਂ ਤੇ ਔਰਤਾਂ ਦੀਆਂ ਕੈਟਾਗਰੀਆਂ ਵਿੱਚ ਪਹਿਲੀਆਂ ਤਿੰਨ ਪੋਜ਼ੀਸ਼ਨਾਂ ‘ਤੇ ਆਉਣ ਵਾਲਿਆਂ ਨੂੰ ਨਕਦ ਤੇ ਹੋਰ ਕਈ ਇਨਾਮ ਦਿੱਤੇ ਜਾਂਦੇ ਹਨ। ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀਪੀਏਆਰ ਕਲੱਬ) ਦੇ 86 ਮੈਂਬਰ ਇਸ ਈਵੈਂਟ ਵਿੱਚ ਵੱਖ-ਵੱਖ ਦੌੜਾਂ ਵਿੱਚ ਭਾਗ ਲੈ ਰਹੇ ਹਨ। ਇਸ ਤੋਂ ਇਲਾਵਾ ਛੋਟੇ ਬੱਚਿਆਂ ਅਤੇ ਸੀਨੀਅਰਾਂ ਦੀਆਂ 400 ਮੀਟਰ ਅਤੇ ਇੱਕ ਕਿਲੋਮੀਟਰ ਦੌੜਾਂ ਵੀ ਹੁੰਦੀਆਂ ਹਨ ਜਿਨ÷ ਾਂ ਵਿੱਚ ਉਹ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹਨ।
‘ਬਰੈਂਪਟਨ ਬੈਂਡਰਜ਼ ਰੱਨਿੰਗ ਕਲੱਬ’ ਦੇ ਮੈਂਬਰ ਦੌੜਨ ਦੇ ਨਾਲ ਨਾਲ ਲੌਜਿਸਟਿਕ ਸਹਾਇਤਾ ਵਿੱਚ ਵੀ ਮਦਦ ਕਰਦੇ ਹਨ। ‘ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ’ ਅਤੇ ‘ਰੱਨ ਫ਼ਾਰ ਵੈਟਰਨਜ਼’ ਦੇ ਸੀਨੀਅਰ ਮੈਂਬਰ ਵੀ ਪਿਛਲੇ ਸਾਲ ਵਾਂਗ ਇਸ ਵਾਰ ਬੜੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ।
ਜ਼ਿਕਰਯੋਗ ਹੈ ਕਿ ‘ਬੀਵੀਡੀ ਗਰੁੱਪ ਬਰੈਂਪਟਨ ਹਾਫ਼-ਮੈਰਾਥਨ’ ਮਹਿਜ਼ ਇੱਕ ‘ਰੇਸ’ ਨਹੀਂ ਹੈ, ਸਗੋਂ ਇਹ ਤਾਂ ਕਮਿਊਨਿਟੀਆਂ, ਚੈਰਿਟੀਆਂ ਅਤੇ ਪੱਕੇ ਇਰਾਦਿਆਂ ਦਾ ਸਮੂਹਿਕ ਜਸ਼ਨ ਹੈ ਜਿਸ ਵਿੱਚ ਲੋਕ ਪਰਿਵਾਰਾਂ ਸਮੇਤ ਸ਼ਾਮਲ ਹੁੰਦੇ ਹਨ। ਇਸ ਦੌਰਾਨ ਕੋਈ ਵੀ ਵਿਅੱਕਤੀ ਭਾਵੇਂ ਉਹ ਕਿਸੇ ਦੌੜ ਵਿੱਚ ਹਿੱਸਾ ਲੈ ਰਿਹਾ ਹੈ ਜਾਂ ਸੜਕ ਦੇ ਪਾਸੇ ਖੜੇ ਹੋ ਕੇ ਦੌੜਾਕਾਂ ਨੂੰ ਹੱਲਾਸ਼ੇਰੀ ਦੇ ਕੇ ਉਨ÷ ਾਂ ਦੀ ਹੌਸਲਾ ਅਫ਼ਜ਼ਾਈ ਕਰ ਰਿਹਾ ਹੈ ਜਾਂ ਫਿਰ ਇਸ ਈਵੈਂਟ ਵਿੱਚ ਵਾਲੰਟੀਅਰ ਵਜੋਂ ਕਿਸੇ ਵੀ ਤਰ÷ ਾਂ ਦੀ ਸੇਵਾ ਕਰ ਰਿਹਾ ਹੈ, ਇਸ ਵੱਡੇ ਈਵੈਂਟ ਵਿੱਚ ਉਸ ਦਾ ਇਹ ਵੱਡਾ ਯੋਗਦਾਨ ਹੈ।
ਈਵੈਂਟ ਦੇ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਪਰਿਵਾਰਾਂ ਸਮੇਤ ਇਸ ਈਵੈਂਟ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਦੌੜ ਦੇ ਕਿਸੇ ਵੀ ਈਵੈਂਟ ਵਿੱਚ ਭਾਗ ਲੈਣ ਲਈ ਇਸ ਈਵੈਟ ਦੀ ਵੈੱਬਸਾਈਟ www.bramptonmarathon.org ‘ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਜਾਂ ਇਸ ਦੇ ਪ੍ਰਬੰਧਕ ਪਾਲ ਬੈਂਸ ਨੂੰ 647-893-3656 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS