Breaking News
Home / ਕੈਨੇਡਾ / ਬੱਜਟ ਵਿਚ ਕੈਨੇਡਾ-ਵਾਸੀਆਂ ਲਈ ਸੁਰੱਖਿਅਤ ਤੇ ਸਨਮਾਨਯੋਗ ਸੇਵਾ-ਮੁਕਤੀ ਦੀ ਯੋਜਨਾ : ਰੂਬੀ ਸਹੋਤਾ

ਬੱਜਟ ਵਿਚ ਕੈਨੇਡਾ-ਵਾਸੀਆਂ ਲਈ ਸੁਰੱਖਿਅਤ ਤੇ ਸਨਮਾਨਯੋਗ ਸੇਵਾ-ਮੁਕਤੀ ਦੀ ਯੋਜਨਾ : ਰੂਬੀ ਸਹੋਤਾ

ਬਰੈਂਪਟਨ : ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕਿਹਾ ਕਿ ਸਾਡੇ ਸੀਨੀਅਰਜ਼ ਨੇ ਜੀਵਨ-ਭਰ ਸਖ਼ਤ ਮਿਹਨਤ ਨਾਲ ਕਮਾਈ ਕਰਕੇ ਕੈਨੇਡਾ ਦੀਆਂ ਵੱਖ-ਵੱਖ ਕਮਿਊਨਿਟੀਆਂ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ ਹੈ। ਉਨ੍ਹਾਂ ਕੋਲ ਗਿਆਨ, ਤਜਰਬੇ ਅਤੇ ਸਕਿੱਲਜ਼ ਦਾ ਅਣਮੁੱਲਾ ਖ਼ਜ਼ਾਨਾ ਹੈ ਜੋ ਉਹ ਹੁਣ ਆਪਣੀ ਕਮਿਊਨਿਟੀ ਅੱਗੋਂ ਸਹਿਜੇ ਹੀ ਪ੍ਰਦਾਨ ਕਰ ਸਕਦੇ ਹਨ।
ਬੱਜਟ-2019 ਦੀਆਂ ਵਿਸ਼ੇਸ਼ਤਾਵਾਂ ਬਰੈਂਪਟਨ-ਵਾਸੀਆਂ ਦੇ ਨਾਲ ਸਾਂਝੀਆਂ ਕਰਨ ਸਮੇਂ ਉਨ੍ਹਾਂ ਨੇ ਨਾਲ ਸੀਨੀਅਰਜ਼ ਨਾਲ ਸਬੰਧਿਤ ਮਸਲਿਆਂ ਬਾਰੇ ਮੰਤਰੀ ਮਾਣਯੋਗ ਫ਼ਿਲੋਮੇਨਾ ਤਾਸੀ ਵੀ ਸ਼ਾਮਲ ਸਨ ਅਤੇ ਉਨ੍ਹਾਂ ਦੋਹਾਂ ਨੇ ਮਿਲ ਕੇ ਇਸ ਬੱਜਟ ਵਿਚ ਮਿਡਲ-ਕਲਾਸ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲਈ ਪੂੰਜੀ-ਨਿਵੇਸ਼ ਬਾਰੇ ਜਾਣਕਾਰੀ ਸਾਂਝੀ ਕੀਤੀ। ਬੱਜਟ ਵਿਚ ਵਿਸਥਾਰ-ਪੂਰਵਕ ਦੱਸਿਆ ਗਿਆ ਹੈ ਕਿ ਸਰਕਾਰ ਕੈਨੇਡਾ ਦੇ ਅਰਥਚਾਰੇ ਨੂੰ ਹੋਰ ਅੱਗੇ ਲਿਜਾਣ ਲਈ ਮਿਡਲ ਕਲਾਸ ਨੂੰ ਦਿੱਤਾ ਜਾਣ ਵਾਲਾ ਲਾਭ ਦੇਣਾ ਯਕੀਨੀ ਬਣਾਏਗੀ।
ਰੂਬੀ ਸਹੋਤਾ ਨੇ ਦੱਸਿਆ ਕਿ ਇਸ ਬੱਜਟ ਵਿਚ ਨਿਵੇਸ਼ ਕੀਤੀ ਜਾ ਰਹੀ ਪੂੰਜੀ ਸੀਨੀਅਰਜ਼ ਵੱਲੋਂ ਸਮਾਜ ਵਿਚ ਪਾਏ ਜਾ ਰਹੇ ਐਕਟਿਵ ਯੋਗਦਾਨ ਨੂੰ ਕਿਵੇਂ ਮਾਨਤਾ ਦੇਵੇਗੀ ਅਤੇ ਕੈਨੇਡਾ-ਵਾਸੀਆਂ ਦੀ ਰਿਟਾਇਰਮੈਂਟ ਨੂੰ ਸੁਰੱਖਿਅਤ ਬਨਾਉਣ ਲਈ ਉਪਰਾਲੇ ਕਰੇਗੀ ਤਾਂ ਜੋ ਉਹ ਆਪਣੇ ਜੀਵਨ ਵਿਚ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੇਵਾ-ਮੁਕਤੀ ਦਾ ਆਪਣਾ ਸਮਾਂ ਸਮਾਜ ਵਿਚ ਪੂਰੇ ਸਵੈਮਾਣ ਨਾਲ ਗੁਜ਼ਾਰ ਸਕਣ।
ਬੱਜਟ-2019 ਵਿਚ ਸਰਕਾਰ ਵੱਲੋਂ ਹੇਠ-ਲਿਖੀਆਂ ਵਿਸ਼ੇਸ਼ਤਾਈਆਂ ਦਰਸਾਈਆਂ ਗਈਆਂ ਹਨ:
૿ ਕੈਨੇਡਾ-ਵਾਸੀਆਂ ਦੀ ਰਿਟਾਇਰਮੈਂਟ ਮਾਇਕ-ਪੱਖੋਂ ਸੁਰੱਖ਼ਿਅਤ ਬਣਾਉਣਾ: ਜਿਹੜੇ ਸੀਨੀਅਰਜ਼ ਰਿਟਾਇਰਮੈਂਟ ਤੋਂ ਬਾਅਦ ਵੀ ਕੰਮ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ‘ਗਰੰਟੀਡ ਇਨਕਮ ਸਪਲੀਮੈਂਟ (ਜੀ.ਆਈ.ਐੱਸ.) ਅਰਨਿੰਗ’ ਦੀ ਛੋਟ ਵਿਚ ਵਾਧਾ ਕੀਤਾ ਗਿਆ ਹੈ। ਇਸ ਨਾਲ ਉਹ ਆਪਣੀ ਮਿਹਨਤ ਦੀ ਕਮਾਈ ਦਾ ਵਧੇਰੇ ਭਾਗ ਆਪਣੇ ਕੋਲ ਰੱਖ ਸਕਣਗੇ।
૿ ਕੈਨੇਡਾ ਦੇ ਕਾਮਿਆਂ ਨੂੰ ਪੈੱਨਸ਼ਨ ਦੀ ਪੂਰੀ ਕੀਮਤ ਮਿਲਣੀ ਯਕੀਨੀ ਬਣਾਉਣਾ: 70 ਸਾਲ ਜਾਂ ਇਸ ਤੋਂ ਉੱਪਰ ਵਾਲੇ ਕੈਨੇਡੀਅਨ ਜਿਨ੍ਹਾਂ ਨੇ ਅਜੇ ਰਿਟਾਇਰਮੈਂਟ ਪੈੱਨਸ਼ਨ ਲਈ ਅਪਲਾਈ ਨਹੀਂ ਕੀਤਾ, ਨੂੰ ਕੈਨੇਡਾ ਪੈੱਨਸ਼ਨ ਪਲੈਨ (ਸੀ.ਪੀ.ਪੀ.) ਲਈ ਐੱਨਰੋਲ ਕੀਤਾ ਜਾਏਗਾ।
૿ ਵਰਕਪਲੇਸ ਪੈੱਨਸ਼ਨ ਦੀ ਸੁਰੱਖਿਆ ਵਧਾਉਣੀ: ਕਾਰਪੋਰੇਟ ਇਨਸੌਲਵੈਂਸੀ ਦੀ ਹਾਲਤ ਵਿਚ ਨਵੇਂ ਢੰਗਾਂ ਤਰੀਕਿਆਂ ਨਾਲ ਪੈੱਨਸ਼ਨ ਦਾ ਬਚਾਅ ਕਰਨਾ ਜਿਸ ਨਾਲ ਕੈਨੇਡਾ-ਵਾਸੀ ਆਪਣੀ ਰਿਟਾਇਰਮੈਂਟ ਦਾ ਸਮਾਂ ਆਰਾਮ ਨਾਲ ਬਿਤਾ ਸਕਣਗੇ।
૿ ਸੀਨੀਅਰਜ਼ ਦੀ ਸਮਾਜ ਵਿਚ ਸ਼ਮੂਲੀਅਤ ਅਤੇ ਯੋਗਦਾਨ ਵਧਾਉਣ ਲਈ ਉਪਰਾਲੇ: ‘ਨਿਊ ਹੌਰਾਈਜ਼ਨਜ਼ ਫ਼ਾਰ ਸੀਨੀਅਰਜ਼ ਪ੍ਰੋਗਰਾਮ’ ਵਿਚ ਫ਼ੰਡਿੰਗ ਦਾ ਵਾਧਾ ਕਰਕੇ ਅਜਿਹੇ ਪ੍ਰਾਜੈੱਕਟ ਸ਼ੁਰੂ ਕਰਨੇ ਜਿਨ੍ਹਾਂ ਨਾਲ ਸੀਨੀਅਰਜ਼ ਸੈਂਟਰਾਂ ਵਿਚ ਨਵਾਂ ਸਾਜ਼ੋ-ਸਾਮਾਨ ਦੇਣਾ, ਗਿਆਨ-ਵਰਧਕ ਕਲਾਸਾਂ ਸ਼ੁਰੂ ਕਰਨੀਆਂ, ਵਾਲੰਟੀਅਰ ਸੇਵਾਵਾਂ ਲਈ ਮੌਕੇ ਪ੍ਰਦਾਨ ਕਰਨੇ, ਆਦਿ ਸ਼ਾਮਲ ਹਨ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …