ਬਰੈਂਪਟਨ : ਬਰੈਂਪਟਨ ਨਾਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਕੈਨੇਡਾ ਦੇ 150ਵੇਂ ਸਥਾਪਨਾ ਦਿਵਸ ‘ਤੇ ਪੂਰੇ ਜੋਸ਼ੋ-ਖਰੋਸ਼ ਦੇ ਨਾਲ ਸਾਰੇ ਲੋਕਾਂ ਨਾਲ ਖੁਸ਼ੀਆਂ ਵੰਡੀਆਂ। ਉਨ੍ਹਾਂ ਨੇ ਸਾਰਿਆਂ ਨੂੰ ਹੈਪੀ ਕੈਨੇਡਾ ਡੇਅ ਦੀ ਵਧਾਈ ਦਿੱਤੀ। ਕੈਨੇਡਾ ਦੀ ਕਨਫੈਡਰੇਸ਼ਨ ਦਾ ਗਠਨ 150 ਸਾਲ ਪਹਿਲਾਂ 1867 ਈਸਵੀ ਵਿਚ ਕੀਤਾ ਗਿਆ ਅਤੇ 150 ਸਾਲ ਪੂਰੇ ਹੋਣ ‘ਤੇ ਕੈਨੇਡਾ ਡੇਅ 2017 ਨੂੰ ਪੂਰੇ ਦੇਸ਼ ਵਿਚ ਸ਼ਾਨਦਾਰ ਜਸ਼ਨ ਮਨਾਏ ਗਏ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਕੈਨੇਡਾ ਇਕ ਅਜਿਹੇ ਦੇਸ਼ ਵਜੋਂ ਉਭਰਿਆ ਹੈ, ਜੋ ਕਿ ਹਰ ਤਰ੍ਹਾਂ ਨਾਲ ਮਜ਼ਬੂਤ ਹੈ। ਸਾਰਿਆਂ ਨੂੰ ਨਾਲ ਲੈ ਕੇ ਚੱਲ ਰਿਹਾ ਹੈ ਅਤੇ ਮਲਟੀਕਲਚਰਿਜ਼ਮ, ਵਿਕਾਸ ਅਤੇ ਸਮਾਜਿਕ ਸਮਾਨਤਾ ਦੇ ਪੱਧਰ ‘ਤੇ ਦੁਨੀਆ ਲਈ ਮਿਸਾਲ ਹੈ।
ਉਨ੍ਹਾਂ ਨੇ ਕਿਹਾ ਕਿ ਕੈਨੇਡਾ ਡੇਅ ਨਾ-ਸਿਰਫ਼ ਸਾਡੇ ਸਾਰਿਆਂ ਲਈ ਇਸ ਖੂਬਸੂਰਤ ਦੇਸ਼ ਦਾ ਧੰਨਵਾਦ ਕਰਨ ਦਾ ਦਿਨ ਹੈ ਸਗੋਂ ਸਾਨੂੰ ਸਾਰਿਆਂ ਨੂੰ ਇਸ ਦਾ ਧੰਨਵਾਦ ਕਰਨਾ ਚਾਹੀਦਾ ਹੈ। ਐਮ.ਪੀ. ਸਹੋਤਾ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਵਲੋਂ ਸਾਰੇ ਕੈਨੇਡੀਅਨਾਂ ਨੂੰ ਕੈਨੇਡਾ ਦੇ 150 ਵੇਂ ਸਥਾਪਨਾ ਦਿਵਸ ਦੀ ਵਧਾਈ ਦਿੰਦੀ ਹਾਂ ਅਤੇ ਸਾਰਿਆਂ ਨੇ ਇਸ ਦਿਨ ਦੇ ਜਸ਼ਨ ਸ਼ਾਨਦਾਰ ਢੰਗ ਨਾਲ ਮਨਾਏ। ਜ਼ਿਕਰਯੋਗ ਹੈ ਕਿ ਹਰ ਸਾਲ 1 ਜੁਲਾਈ ਨੂੰ ਕੈਨੇਡਾ ਡੇਅ ਮਨਾਇਆ ਜਾਂਦਾ ਹੈ ਅਤੇ ਇਸ ਦੌਰਾਨ ਦੇਸ਼ ਦੇ ਇਤਿਹਾਸ ਵਿਚ ਵੱਖ-ਵੱਖ ਦੇਸ਼ਾਂ ਤੋਂ ਆਏ ਪਰਵਾਸੀਆਂ ਦੇ ਯੋਗਦਾਨ ਦੇ ਜਸ਼ਨ ਵੀ ਮਨਾਏ ਜਾਂਦੇ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …