Breaking News
Home / ਕੈਨੇਡਾ / ਕਾਫ਼ਲੇ ਦੀ ਮਟਿੰਗ ਵਿੱਚ ‘ਠੰਢੀ ਰਾਖ’ ਕਹਾਣੀ ਸੰਗ੍ਰਿਹ ਰਿਲੀਜ਼ ਕੀਤਾ ਜਾਵੇਗਾ

ਕਾਫ਼ਲੇ ਦੀ ਮਟਿੰਗ ਵਿੱਚ ‘ਠੰਢੀ ਰਾਖ’ ਕਹਾਣੀ ਸੰਗ੍ਰਿਹ ਰਿਲੀਜ਼ ਕੀਤਾ ਜਾਵੇਗਾ

ਬਰੈਂਪਟਨ/ਪਰਮਜੀਤ ਦਿਓਲ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਫ਼ਰਵਰੀ ਮਹੀਨੇ ਦੀ ਮੀਟਿੰਗ 29 ਫ਼ਰਵਰੀ ਨੂੰ ਦੁਪਹਿਰ 1.30 ਵਜੇ ਤੋਂ 4.30 ਵਜੇ ਤੱਕ ਸਪਰਿੰਗਡੇਲ ਲਾਇਬਰੇਰੀ (10705 ਬਰੈਮਲੀ ਰੋਡ, ਬਰੈਂਪਟਨ) ਵਿੱਚ ਹੋਵੇਗੀ। ਇਸ ਮੀਟਿੰਗ ਵਿੱਚ ਮੁੱਖ ਰੂਪ ਵਿੱਚ ਰਾਜਿੰਦਰ ਸਿੰਘ ਢੱਡਾ ਦਾ ਨਵਾਂ ਕਹਾਣੀ ਸੰਗ੍ਰਿਹ ‘ਠੰਢੀ ਰਾਖ਼’ ਰਲੀਜ਼ ਕੀਤਾ ਜਾਵੇਗਾ ਜਿਸ ਦੀ ਜਾਣ-ਪਛਾਣ ਕੁਲਜੀਤ ਮਾਨ ਵੱਲੋਂ ਕਰਵਾਈ ਜਾਵੇਗੀ ਅਤੇ ਜਰਨੈਲ ਸਿੰਘ ਕਹਾਣੀਕਾਰ, ਡਾ. ਨਾਹਰ ਸਿੰਘ, ਪਿਆਰਾ ਸਿੰਘ ਕੁੱਦੋਵਾਲ਼ ਅਤੇ ਕੁਲਵਿੰਦਰ ਖਹਿਰਾ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਜਾਣਗੇ। ਇਸਤੋਂ ਇਲਾਵਾ ਹਾਜ਼ਰ ਸ਼ਾਇਰਾਂ ਦਾ ਕਲਾਮ ਸੁਣਿਆ ਜਾਵੇਗਾ। ਆਪ ਸਭ ਨੂੰ ਸਮੇਂ ਸਿਰ ਪਹੁੰਚ ਕੇ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। 1992 ਤੋਂ ਟੋਰਾਂਟੋ ਦੇ ਸਾਹਿਤਕ ਖੇਤਰ ਵਿੱਚ ਸਰਗਰਮ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਵਿੱਚ ਜਿੱਥੇ ਸਾਹਿਤਕ ਵਿਚਾਰ-ਚਰਚਾ ਹੁੰਦੀ ਹੈ ਓਥੇ ਸਾਹਿਤ ਦੇ ਮਨੁੱਖੀ ਜੀਵਨ ਦੀ ਬਿਹਤਰੀ ਪ੍ਰਤੀ ਫ਼ਰਜਾਂ ਨੂੰ ਵੀ ਵਿਚਾਰਿਆ ਜਾਂਦਾ ਹੈ ਅਤੇ ਹਾਜ਼ਰ ਕਵੀਆਂ ਦਾ ਕਲਾਮ ਵੀ ਸੁਣਿਆ ਜਾਂਦਾ ਹੈ। ਇਸ ਮੀਟਿੰਗ ਵਿੱਚ ਸਭ ਨੂੰ ਖੁੱਲ੍ਹਾ ਸੱਦਾ ਹੁੰਦਾ ਹੈ। ਹੋਰ ਜਾਣਕਾਰੀ ਲਈ ਤੁਸੀਂ (647-407-19955) ਜਾਂ (647-295-7351) ‘ਤੇ ਫੋਨ ਕਰ ਸਕਦੇ ਹੋ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …