ਬਰੈਂਪਟਨ/ਡਾ. ਝੰਡ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਦੀਆਂ 32 ਸੀਨੀਅਰਜ਼ ਕਲੱਬਾਂ ਦੀ ਇਸ ઑਅੰਬਰੇਲਾ-ਐਸੋਸੀਏਸ਼ਨ਼ ਵੱਲੋਂ ਸਿਹਤ ਸਬੰਧੀ ਲੋਕਾਂ ਨੂੰ ਦਰਪੇਸ਼ ਮਸਲਿਆਂ ਨਾਲ ਸਬੰਧਿਤ ਅੰਤਰ-ਪੀੜ੍ਹੀ ਵਰਕਸ਼ਾਪ 28 ਫ਼ਰਵਰੀ ਨੂੰ ਕੈਸੀ ਕੈਂਬਲ ਕਮਿਊਨਿਟੀ ਸੈਂਟਰ, ਜੋ ਕਿ ਚਿੰਗੂਜ਼ੀ ਰੋਡ ਅਤੇ ਵਿਲੀਅਮ ਪਾਰਕਵੇਅ ਦੇ ਇੰਟਰਸੈੱਕਸ਼ਨ ਨੇੜੇ ਸਥਿਤ ਹੈ, ਵਿਖੇ 28 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12.00 ਵਜੇ ਤੋਂ 3.00 ਵਜੇ ਤੀਕ ਆਯੋਜਿਤ ਕੀਤੀ ਜਾ ਰਹੀ ਹੈ। ਇਸ ਅੰਤਰ-ਪੀੜ੍ਹੀ ਵਰਕਸ਼ਾਪ ਵਿਚ ਬਰੈਂਪਟਨ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਵਿਚਰ ਰਹੇ ਡਾਇਬੇਟੀਜ਼ ਦੇ ਮਾਹਿਰ ਡਾ. ਹਰਪ੍ਰੀਤ ਬਜਾਜ ਡਾਇਬੇਟੀਜ਼ ਤੇ ਇਸ ਦੇ ਬਚਾਅ ਬਾਰੇ ਜਾਣਕਾਰੀ ਦੇਣਗੇ ਅਤੇ ਸਾਊਥ ਏਸ਼ੀਅਨ ਕਮਿਊਨਿਟੀਆਂ ਵਿਚ ਮਸ਼ਹੂਰ ਡਾ. ਮਾਹੇਰ ਹੁਸੈਨ ਜੋ ਸਾਊਥ ਏਸ਼ੀਅਨ ਕੈਨੇਡੀਅਨਜ਼ ਹੈੱਲਥ ਐਂਡ ਸੋਸ਼ਲ ਸਰਵਿਸਿਜ਼ ਦੇ ਚੀਫ਼ ਐਗਜ਼ੈੱਕਟਿਵ ਵੀ ਹਨ, ਮੈਂਟਲ ਹੈੱਲਥ ਬਾਰੇ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕਰਨਗੇ।
ਇਨ੍ਹਾਂ ਦੋਹਾਂ ਮਾਹਿਰਾਂ ਤੋਂ ਇਲਾਵਾ ਬਰੈਂਪਟਨ ਦੇ ਸਕੂਲ-ਟਰੱਸਟੀ ਬਲਬੀਰ ਸੋਹੀ ਵੀ ਦੰਦਾਂ ਦੀ ਸਾਂਭ-ਸੰਭਾਲ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਸਾਰੀਆਂ ਹੀ ਪੀੜ੍ਹੀਆਂ ਦੇ ਵਿਅੱਕਤੀਆਂ ਨੂੰ ਇਸ ਅੰਤਰ-ਪੀੜ੍ਹੀ ਵਰਕਸ਼ਾਪ ਵਿਚ ਆਉਣ ਅਤੇ ਇਸ ਵਿਚ ਸਿਹਤ ਸਬੰਧੀ ਦਿੱਤੀ ਜਾ ਰਹੀ ਕੀਮਤੀ ਜਾਣਕਾਰੀ ਪ੍ਰਾਪਤ ਕਰਨ ਲਈ ਖੁੱਲ੍ਹਾ ਸੱਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਜੰਗੀਰ ਸਿੰਘ ਸੈਂਹਬੀ (416-409-0126), ਕਰਤਾਰ ਸਿੰਘ ਚਾਹਲ (647-854-8746), ਪ੍ਰੀਤਮ ਸਿੰਘ ਸਰਾਂ (416-833-0567) ਜਾਂ ਦੇਵ ਸੂਦ (416-553-0722) ਨੂੰ ਸੰਪਰਕ ਕੀਤਾ ਜਾ ਸਕਦਾ ਹੈ।
Check Also
ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …