Breaking News
Home / ਕੈਨੇਡਾ / ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ‘ਨੈਸ਼ਨਲ ਕਵੀ ਦਰਬਾਰ 2021’ ਕਿਸਾਨੀ ਅੰਦੋਲਨ ਨੂੰ ਸਮਰਪਿਤ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ‘ਨੈਸ਼ਨਲ ਕਵੀ ਦਰਬਾਰ 2021’ ਕਿਸਾਨੀ ਅੰਦੋਲਨ ਨੂੰ ਸਮਰਪਿਤ

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਕਵੀਆਂ ਨੇ ਰਚਨਾਵਾਂ ਰਾਹੀਂ ਬਿਆਨ ਕੀਤਾ ਕਿਸਾਨੀ ਦਰਦ
ਕੈਲਗਰੀ/ਜੋਰਾਵਰ ਬਾਂਸਲ : ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਸਾਲ 2021 ਦੀ ਪਹਿਲੀ (ਜਨਵਰੀ ਮਹੀਨੇ ਦੀ) ਮੀਟਿੰਗ ਨੂੰ ਇੱਕ ਵੱਖਰਾ ਸਾਹਿਤਕ ਰੂਪ ਦਿੰਦਿਆ ‘ਨੈਸ਼ਨਲ ਕਵੀ ਦਰਬਾਰ 2021’ ਦਾ ਆਯੋਜਨ ਆਧੁਨਿਕ ਤਕਨੀਕੀ ਮਾਧਿਅਮ ਜੂਮ ਰਾਹੀ ਕੀਤਾ। ਜਿਸ ਵਿੱਚ ਐਡਮਿੰਟਨ, ਵੈਨਕੂਵਰ, ਵਿੰਨੀਪੈਗ ਤੇ ਕੈਲਗਰੀ ਦੇ ਲੇਖਕਾਂ ਨੇ ਵਧ ਚੜ੍ਹ ਕੇ ਭਾਗ ਲਿਆ। ਸਾਰੇ ਹੀ ਬੁਲਾਰਿਆਂ ਦੀਆਂ ਰਚਨਾਵਾਂ ਵਿੱਚ ਕਿਸਾਨੀ, ਫਸਲਾਂ, ਸੰਘਰਸ਼ ਦੀਆਂ ਔਕੜਾਂ, ਅੰਦੋਲਨਕਾਰੀਆ ਦੇ ਸਿਦਕ ਤੇ ਦਾਨੀ ਸੱਜਣਾਂ ਦੀ ਦਰਿਆਦਿਲੀ ਦੀਆਂ ਬਾਤਾਂ ਪਾਈਆਂ ਗਈਆਂ। ਉਥੇ ਹੀ ਸਰਕਾਰ ਦੀਆਂ ਤਲਖੀਆਂ, ਅਣਮਨੁੱਖੀ ਰਵੱਈਏ ਤੇ ਖੇਤੀ ਬਿੱਲਾਂ ਨੂੰ ਵਾਪਸ ਨਾ ਲੈਣ ਉੱਤੇ ਸਖਤ ਪਰ ਸਭਿਅਕ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਤਿਹਾਸਕ ਘਟਨਾਵਾਂ ਦਾ ਵੇਰਵਾ ਦੇ ਕੇ ਅੰਦੋਲਨਕਾਰੀਆਂ ਦੀ ਤੁਲਨਾ ਯੋਧਿਆਂ ਨਾਲ ਕੀਤੀ।
ਉੱਥੇ ਹੀ ਇਸ ਸੰਘਰਸ਼ ਦੇ ਸ਼ਾਂਤਮਈ ਚੱਲਣ ‘ਤੇ ਜਲਦੀ ਹੀ ਕਿਸੇ ਸਿੱਟੇ (ਕਾਮਯਾਬੀ) ‘ਤੇ ਪਹੁੰਚਣ ਦੀ ਕਾਮਨਾ ਵੀ ਕੀਤੀ ਗਈ। ਇਸ ਕਵੀ ਦਰਬਾਰ ਵਿੱਚ ਤਰੁੰਨਮ ਵਿੱਚ ਗਾਏ ਗੀਤਾਂ ਦੇ ਇਲਾਵਾ ਰੁਬਾਈਆਂ, ਕਵਿਤਾਵਾਂ, ਗਜ਼ਲਾਂ, ਖੁੱਲ੍ਹੀਆਂ ਕਵਿਤਾਵਾਂ, ਸ਼ੇਅਰਾਂ ਆਦਿ ਜਾਣੀ ਹਰ ਰੰਗ ਦੇਖਣ ਤੇ ਸੁਣਨ ਨੂੰ ਮਿਲਿਆ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਹਰ ਹੀਲੇ ਇਸ ਸੰਘਰਸ਼ ਨਾਲ ਜੁੜਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ।
‘ਨੈਸ਼ਨਲ ਕਵੀ ਦਰਬਾਰ’ ਰਾਹੀਂ ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਵੀ ਇਹ ਉੱਤਮ ਉਪਰਾਲਾ ਕੀਤਾ ਹੈ। ਜਿਸ ਦੀ ਸਾਰੇ ਬੁਲਾਰਿਆਂ ਨੇ ਸ਼ਲਾਘਾ ਕੀਤੀ। ਪਿਛਲੇ ਸਾਲ ਦੀਆਂ ਮੀਟਿੰਗਾਂ ਜੋ ਇਸ ‘ਨੈਸ਼ਨਲ ਕਵੀ ਦਰਬਾਰ’ ਦੀ ਤਰ੍ਹਾਂ ਜੂਮ ਦੇ ਮਾਧਿਅਮ ਰਾਹੀ ਹੋਈਆਂ ਹਰ ਮੀਟਿੰਗ ਵਿੱਚ ਹੀ ਕਿਸਾਨੀ ਮੁੱਦਾ (ਕਿਸਾਨੀ ਸੰਘਰਸ਼ ਅੰਦੋਲਨ) ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਹ ‘ਨੈਸ਼ਨਲ ਕਵੀ ਦਰਬਾਰ’ ਪ੍ਰਧਾਨ ਦਵਿੰਦਰ ਮਲਹਾਂਸ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਦਾ ਮੰਚ ਸੰਚਾਲਨ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਕੀਤਾ ਤੇ ਜੂਮ ਮਾਧਿਅਮ ਦੀ ਜ਼ਿੰਮੇਵਾਰੀ ਮਹਿੰਦਰਪਾਲ ਐਸ ਪਾਲ ਨੇ ਬਾਖੂਬੀ ਨਿਭਾਈ।
ਇਸ ‘ਨੈਸ਼ਨਲ ਕਵੀ ਦਰਬਾਰ’ ਵਿੱਚ ਸਿਰਮੌਰ ਕਵੀ ਕ੍ਰਿਸ਼ਨ ਭਨੌਟ,ਰਾਜ ਰਾਜਵੰਤ, ਜਸਵੀਰ ਮੰਗੂਵਾਲ, ਪ੍ਰੀਤ ਮਨਪ੍ਰੀਤ, ਬਖਸ਼ ਸੰਘਾ, ਮੋਹਨ ਗਿੱਲ, ਗੁਰਚਰਨ ਕੌਰ ਥਿੰਦ, ਮਹਿੰਦਰਪਾਲ ਐਸ ਪਾਲ, ਬਲਜਿੰਦਰ ਸੰਘਾ, ਨਵਪ੍ਰੀਤ ਰੰਧਾਵਾ, ਜਗਦੇਵ ਸਿੱਧੂ, ਮੰਗਲ ਚੱਠਾ, ਤਰਲੋਚਨ ਸੈਂਭੀ, ਬਲਵੀਰ ਗੋਰਾ, ਗੁਰਦੀਸ਼ ਕੌਰ ਗਰੇਵਾਲ, ਗੁਰਲਾਲ ਰੂਪਾਲੋ, ਸੁਖਪਾਲ ਪਰਮਾਰ, ਪਰਮਿੰਦਰ ਰਮਨ, ਸੁਖਵਿੰਦਰ ਤੂਰ, ਹਰਮਿੰਦਰ ਚੁੱਘ, ਸਰਬਜੀਤ ਉੱਪਲ, ਰਣਜੀਤ ਸਿੰਘ, ਹਰੀਪਾਲ ਆਦਿ ਸ਼ਾਮਲ ਹੋਏ ਤੇ ਆਪਣੀਆਂ ਕਿਸਾਨੀ ਸੰਘਰਸ਼ ਨਾਲ ਜੁੜੀਆਂ ਰਚਨਾਵਾਂ ਰਾਹੀ ਹਾਜ਼ਰੀ ਲਵਾਈ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਪੂਰੀ ਕਾਰਜਕਾਰੀ ਕਮੇਟੀ ਵਲੋਂ ਬਾਹਰੋਂ ਹਾਜ਼ਰ ਸਾਰੇ ਬੁਲਾਰਿਆਂ ਦਾ ਇਸ ਕਵੀ ਦਰਬਾਰ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ ਗਿਆ। ਸਭਾ ਦੀ ਅਗਲੀ ਮੀਟਿੰਗ 21 ਫਰਵਰੀ 2021 ਦਿਨ ਐਤਵਾਰ ਬਾਅਦ ਦੁਪਿਹਰ 2 ਵਜੇ ਜੂਮ ਦੇ ਮਾਧਿਅਮ ਰਾਹੀਂ ਹੋਏਗੀ ਜਿਸ ਵਿੱਚ ਭਾਗ ਲੈਣ ਜਾਂ ਹੋਰ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨਾਲ 403 993 2201 ਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਨੂੰ 587 437 7805 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …