ਬਰੈਂਪਟਨ : ਬਰੈਂਪਟਨ ਸਿਟੀ ਕੌਂਸਲ ਦੀ ਵਿਸ਼ੇਸ ਮੀਟਿੰਗ ਵਿੱਚ ਬਰੈਂਪਟਨ ਸ਼ਹਿਰ ਦੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਪੀਲ ਰੀਜ਼ਨ ਨਾਲ ਬਣੇ ਰਹਿਣ ਦਾ ਫੈਸਲਾ ਲਿਆ। ઠਬਰੈਂਪਟਨ ਦੇ ਕੌਂਸਲਰਾਂ ਨੇ ਸ਼ਹਿਰ ਦੀ ਆਪਣੀ ਮਿਊਂਸਪਲ ਸਰਕਾਰ ਅਤੇ ਪੀਲ ਸਰਕਾਰ ਦੇ ਵਿਸ਼ਾਲ ਖੇਤਰ ਦੇ ਵਿਚ ਬਣੇ ਰਹਿਣ ਦੇ ਹੱਕ ਵਿਚ ਵੋਟ ਪਾਈ। ઠਇਸ ਤੋਂ ਬਾਅਦ ਬਰੈਂਪਟਨ ਸਿਟੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਰੈਂਪਟਨ ਕਰੀਬ 6,50,000 ਦੀ ਅਬਾਦੀ ਵਾਲਾ ਕੈਨੇਡਾ ਦਾ ਸਭ ਤੋਂ ਵੱਧ ਪ੍ਰਗਤੀਸ਼ੀਲ ਸ਼ਹਿਰ ਹੈ ਇਹ ਫੈਸਲਾ ਉਹਨਾਂ ਨੇ ਬਰੈਂਪਟਨ ਨੇ ਨਿਵਾਸੀਆਂ ਦੀ ਭਲਾਈ ਨੂੰ ਮੁੱਖ ਰੱਖਦਿਆਂ ਲਿਆ ਹੈ। ਜੇਕਰ ਉਹ ਪੀਲ ਰੀਜ਼ਨ ਤੋਂ ਵੱਖ ਹੁੰਦੇ ਜਾਂ ਦੋ-ਟਾਇਰ ਪ੍ਰਬੰਧਨ ਢਾਂਚੇ ਨੂੰ ਭੰਗ ਕਾਰਨ ਦੀ ਕੋਸ਼ਿਸ ਕਰਦੇ ਤਾਂ ਇਸ ਦਾ ਸਿੱਧਾ ਅਸਰ ਟੈਕਸ ਅਦਾਕਾਰਾਂ ਦੀ ਜੇਬ ਉੱਤੇ ਪੈਣਾ ਸੀ, ਜਿਸ ਨਾਲ ਉਹਨਾਂ ਦੇ ਖ਼ਰਚੇ ਵੱਧਣੇ ਲਾਜ਼ਮੀ ਸਨ।ઠਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਰੈਂਪਟਨ ਦੇ ਗੁਆਂਢੀ ਮਿਸੀਸਾਗਾਂ ਸ਼ਹਿਰ ਪੀਲ ਰੀਜ਼ਨ ਵੱਖ ਹੋਣ ਦੀ ਹਾਮੀ ਭਰ ਚੁੱਕਾ ਹੈ ਅਤੇ ਬਰੈਂਪਟਨ ਸਿਟੀ ਵੀ ਪੀਲ ਰੀਜ਼ਨ ਵੱਖ ਹੋਣ ਦੀ ਦੋਚਿੱਤੀ ਵਿੱਚ ਸੀ। ਬਰੈਂਪਟਨ ਸ਼ਹਿਰ ਦੇ ਮੇਅਰ ਪੈਟਰਿਕ ਬਰਾਊਨ ਨੇ ਪ੍ਰੈਸ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੌਂਸਲਰਾਂ ਨੇ ਬਰੈਂਪਟਨ ਦੇ ਲੋਕਾਂ ਦੀ ਆਵਾਜ਼ ਨੂੰ ਸੁਣਦਿਆਂ ਪੀਲ ਰੀਜਨ ਅਤੇ ਸਿਟੀ ਕੌਂਸਲ ਪ੍ਰਸ਼ਾਸਨ ਢਾਂਚੇ ਰਹਿਣ ਦਾ ਫੈਸਲਾ ਲਿਆ ਤੇ ਇਹ ਇਕ ਵਧੀਆ ਫੈਸਲਾ ਹੈ। ਅਸੀਂ ਟੈਕਸਦਾਤਾਵਾਂ ਦੀ ਸੁਰੱਖਿਆ ਲਈ ਵਚਨਬੱਧ ਹਾਂ, ਸਾਡਾ ਟੀਚਾ ਬਰੈਂਪਟਨ ਵਾਸੀਆਂ ਦੀ ਸੇਵਾ ਕਰਨਾ ਅਤੇ ਵੱਧ-ਤੋਂ ਵੱਧ ਸਹੂਲਤਾਂ ਦੇਣਾ ਅਤੇ ਨੌਕਰੀਆਂ ਪੈਦਾ ਕਰਨਾ ਹੈ।ઠ ਬਰੈਂਪਟਨ ਇਕਲੌਤਾ ਅਜਿਹਾ ਸ਼ਹਿਰ ਨਹੀਂ ਜਿਸ ਨੇ ਪੀਲ ਰੀਜ਼ਨ ਨਾਲ ਬਣੇ ਰਹਿਣ ਤੇ ਵੋਟਿੰਗ ਕੀਤੀ ਹੋਵੇ ਨਾਲ ਲੱਗਦੇ ਕੈਲੇਡਨ ਸ਼ਹਿਰ ਵੀ ਵਿੱਚ ਇਸ ਮੁੱਦੇ ‘ਤੇ ਜਨਤਕ ਸਲਾਹ-ਮਸ਼ਵਰਾ ਲੈਣ ઠਲਈ ਵੋਟਿੰਗ ਕਰ ਚੁੱਕਾ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …