Breaking News
Home / ਕੈਨੇਡਾ / ਰਜਨੀਸ਼ ਭਗਤ ਸੁਆਮੀ ਅਨੰਦ ਅਰੁਨ ਜੀ ਦਾ ਜੀਟੀਏ ‘ਚ ਪ੍ਰੋਗਰਾਮ ਹੋਇਆ

ਰਜਨੀਸ਼ ਭਗਤ ਸੁਆਮੀ ਅਨੰਦ ਅਰੁਨ ਜੀ ਦਾ ਜੀਟੀਏ ‘ਚ ਪ੍ਰੋਗਰਾਮ ਹੋਇਆ

Rajnish Bhagat copy copyਮਿਸੀਸਾਗਾ : ਬੀਤੇ ਬੁੱਧਵਾਰ 20 ਜੁਲਾਈ 2016 ਨੂੰ, ਮਿਸੀਸਾਗਾ ਦੇ ਰਾਮ ਮੰਦਰ ਵਿਖੇ ਸੁਆਮੀ ਅਨੰਦ ਅਰੁਨ ਜੀ ਦਾ ਜੀਟੀਏ ਵਿਚ ਪਹਿਲਾ ਪ੍ਰੋਗਰਾਮ ਹੋਇਆ। ਉਹ ਨੇਪਾਲ ਵਿਚ ‘ਓਸ਼ੋ ਤਪੋਬਨ’ ਆਸ਼ਰਮ ਚਲਾ ਰਹੇ ਹਨ  ਜਿਸ ‘ਚ ਭਗਵਾਨ ਰਜਨੀਸ਼ ਵਲੋਂ ਪ੍ਰਚਲਤ ਮੈਡੀਟੇਸ਼ਨ ਦੀਆਂ ਟੈਕਨੀਕਸ ਦੀ ਟਰੇਨਿੰਗ ਦੇਂਦੇ ਹਨ। ਅਗਲੇ ਤਿੰਨ ਦਿਨਾ ਵਿਚ ਉਹ ਟਰੇਨਿੰਗ ਕੈਂਪਸ ਲਗਾਉਣਗੇ ਜਿਸ ਦੀ ਫੀਸ 300 ਤੋਂ 450 ਡਾਲਰ ਹੈ ਜਿਸ ਵਿਚ 2 ਤੋਂ 3 ਦਿਨ ਦਾ ਰਹਿਣ-ਸਹਿਣ ਦਾ ਸੰਪੂਰਨ ਬੰਦੋਬਸਤ ਅਤੇ ਮੈਡੀਟੇਸ਼ਨ ਸਿਖਸ਼ਾ ਸ਼ਾਮਲ ਹੈ ਜੀ। ਇਸ ਪਰੋਗਰਾਮ ਵਿਚ ਭਾਰਤੀ ਕਾਊਂਸਲ ਜਨਰਲ ਦਿਨੇਸ਼ ਭਾਟੀਆ ਜੀ ਅਤੇ ਨੇਪਾਲ ਐਂਬੈਸੀ ਦੇ ਅੰਬੈਸਡਰ ਜਨਾਬ ਕੈਲੀ ਪੀ ਪੋਖਰਿਲ ਹਾਜ਼ਰ ਹੋਏ। ਨੇਪਾਲ ਭਾਈਚਾਰੇ ਦੇ ਸਪੋਕਸਮੈਨ ਕਿਸਮਤ ਭੰਡਾਰੀ ਨੇ ਸਭ ਦਾ ਸੁਆਗਤ ਕੀਤਾ। ਨੇਪਾਲ ਤੋਂ ਹੀ ਬਣੇ ਕੈਨੇਡਾ ਵਾਸੀ ਮਾਂ ਅਨੁਪਮਾ ਬਰਾਲ ਅਤੇ ਸੁਆਮੀ ਪ੍ਰੇਮ ਅਨੁਮੋਲ ਪ੍ਰੋਗਰਾਮ ਦੇ ਪ੍ਰਬੰਧਕ ਸਨ। ਐਮਸੀ ਦਾ ਕਾਰਜ ਮਾਂ ਅਨੁਪਮਾਂ ਨੇ ਕੀਤਾ। ਹਾਜ਼ਰੀ ਵਜੋਂ 150 ਦੇ ਆਸ ਪਾਸ ਸ਼ਰਧਾਲੂਆਂ ਨੇ ਦਰਸ਼ਨ ਦਿੱਤੇ ਜਿਨ੍ਹਾਂ ਵਾਸਤੇ ਖਾਣ ਪੀਣ ਦਾ ਵਧੀਆ ਬੰਦੋਬਸਤ ਸੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …