2023 ਦਾ ਪਹਿਲਾ ਖੇਡ ਸਾਹਿਤ ਐਵਾਰਡ ਪ੍ਰਿੰਸੀਪਲ ਸਰਵਣ ਸਿੰਘ ਨੂੰ ਦਿੱਤਾ ਗਿਆ
ਪੰਜਾਬੀ ਕਵਿਤਾ, ਕਹਾਣੀ ਤੇ ਵਾਰਤਕ ਦੇ ਐਵਾਰਡਾਂ ਵਾਂਗ ਪੰਜਾਬੀ ਦਾ ‘ਖੇਡ ਸਾਹਿਤ ਐਵਾਰਡ’ ਵੀ ਸ਼ੁਰੂ ਹੋ ਗਿਆ ਹੈ। ਪੰਜਾਬੀ ਵਿਚ ਸੌ ਤੋਂ ਵੱਧ ਖੇਡ ਲੇਖਕ ਤੇ ਪੱਤਰਕਾਰ ਹਨ ਜਿਨ੍ਹਾਂ ਦੀਆਂ ਦੋ ਸੌ ਦੇ ਕਰੀਬ ਖੇਡ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਨ੍ਹਾਂ ‘ਚ ਦੋ ਦਰਜਨ ਤੋਂ ਵੱਧ ਖੇਡ ਪੁਸਤਕਾਂ ‘ਕੱਲੇ ਸਰਵਣ ਸਿੰਘ ਦੀਆਂ ਹੀ ਹਨ। ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਰਸਮ ਪੰਜਾਬ ਦੇ ਖੇਡ ਤੇ ਉਚੇਰੀ ਸਿੱਖਿਆ ਦੇ ਮੰਤਰੀ, ਮੀਤ ਹੇਅਰ ਵੱਲੋਂ ਨਿਭਾਈ ਗਈ, ਜਿਨ੍ਹਾਂ ਨੂੰ ਪ੍ਰਿੰ. ਸਰਵਣ ਸਿੰਘ ਨੇ ਆਪਣੀ ਨਵੀਂ ਪੁਸਤਕ ‘ਮੇਰੀ ਕਲਮ ਦੀ ਮੈਰਾਥਨ’ ਨਾਲ ਪੰਜਾਬੀ ਖੇਡ ਸਾਹਿਤ ਇਤਿਹਾਸ ਦੇ ਚਾਰੇ ਭਾਗ ‘ਸ਼ਬਦਾਂ ਦੇ ਖਿਡਾਰੀ’, ‘ਖੇਡ ਸਾਹਿਤ ਦੀਆਂ ਬਾਤਾਂ’, ‘ਖੇਡ ਸਾਹਿਤ ਦੇ ਮੋਤੀ’ ਤੇ ‘ਖੇਡ ਸਾਹਿਤ ਦੇ ਹੀਰੇ’ ਭੇਟ ਕੀਤੇ। ਵੇਖਦੇ ਹਾਂ ਪੰਜਾਬ ਦਾ ਸਿੱਖਿਆ ਤੇ ਖੇਡ ਵਿਭਾਗ ਆਪਣੀਆਂ ਪਾਠ ਪੁਸਤਕਾਂ ਵਿਚ ਪੰਜਾਬ ਦੀਆਂ ਦੇਸੀ ਖੇਡਾਂ ਤੇ ਵਿਸ਼ਵ ਪ੍ਰਸਿੱਧ ਖਿਡਾਰੀਆਂ ਨੂੰ ਕਿੰਨੀ ਕੁ ਥਾਂ ਦਿੰਦਾ ਹੈ। ਪੇਸ਼ ਹਨ ਜਰਖੜ ਦੀਆਂ 35ਵੀਆਂ ਖੇਡਾਂ ਸਮੇਂ ਹੋਏ ਖੇਡ ਸਾਹਿਤ ਦੇ ਮਾਨ ਸਨਮਾਨ ਦੀਆਂ ਕੁਝ ਝਲਕਾਂ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …