Breaking News
Home / ਕੈਨੇਡਾ / ਕੈਨੇਡਾ ਦੇ ਗਾਇਕਾਂ ਲਈ ਮੇਲਾ ਮੇਲੀਆਂ ਦਾ ਪ੍ਰੋਗਰਾਮ 22 ਜੁਲਾਈ ਨੂੰ ਮਿਸੀਸਾਗਾ ‘ਚ ਹੋਵੇਗਾ

ਕੈਨੇਡਾ ਦੇ ਗਾਇਕਾਂ ਲਈ ਮੇਲਾ ਮੇਲੀਆਂ ਦਾ ਪ੍ਰੋਗਰਾਮ 22 ਜੁਲਾਈ ਨੂੰ ਮਿਸੀਸਾਗਾ ‘ਚ ਹੋਵੇਗਾ

ਟੋਰਾਂਟੋ : ਸੀ.ਸੀ.ਐਸ. ਨੈਟਵਰਕ ਵਲੋਂ ਡੀ.ਡੀ. ਪੰਜਾਬੀ ਤੋਂ ਹਰ ਐਤਵਾਰ ਦਿਖਾਏ ਜਾਂਦੇ ਪ੍ਰਸਿੱਧ ਪ੍ਰੋਗਰਾਮ ‘ਮੇਲਾ ਮੇਲੀਆਂ ਦਾ’ ਵਿਚ ਕੈਨੇਡਾ ਦੇ ਗਾਇਕਾਂ ਅਤੇ ਦਰਸ਼ਕਾਂ ਨੂੰ ਸ਼ਾਮਲ ਕਰਨ ਲਈ 22 ਜੁਲਾਈ ਦਿਨ ਐਤਵਾਰ ਨੂੰ ਸ਼ਾਮ 4 ਵਜੇ ਰੋਆਇਲ ਬੈਂਕੁਇਟ ਹਾਲ, ਮਿਸੀਸਾਗਾ ਵਿਖੇ ਇਸ ਪ੍ਰੋਗਰਾਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ। ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਡਾਇਰੈਕਟਰ ਨਿਰਮਲ ਸਾਧਾਂਵਾਲੀਆ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਕੈਨੇਡਾ ਦੇ ਨਵੇਂ ਗਾਇਕਾਂ ਨੂੰ ਪ੍ਰਮੋਟ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਕੈਨੇਡਾ ਵਿਚ ਫਿਲਮਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਡੀ.ਡੀ. ਪੰਜਾਬੀ ਤੋਂ ਟੈਲੀਕਾਸਟ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਕੈਨੇਡਾ ਵਿਚ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਗਾਇਕਾਂ ਦੇ ਗੀਤਾਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਲ ਕਰਨ ਲਈ ਵਿਸ਼ੇਸ਼ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਵਿਚ ਰਹਿੰਦਾ ਜੋ ਵੀ ਗਾਇਕ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ, ਉਹ ਮੋਬਾਈਲ ਨੰਬਰ 416-848-9749 ‘ਤੇ ਸੰਪਰਕ ਕਰ ਸਕਦਾ ਹੈ। ਇਸ ਪ੍ਰੋਗਰਾਮ ਵਿਚ ਸਿਰਫ ਸਾਫ ਸੁਥਰੇ ਪਰਿਵਾਰਕ ਤੇ ਸਭਿਆਚਰਕ ਗੀਤ ਹੀ ਪੇਸ਼ ਕੀਤੇ ਜਾਣਗੇ। ਇਸ ਪ੍ਰੋਗਰਾਮ ਲਈ ਦਰਸ਼ਕਾਂ ਨੂੰ ਵੀ ਖੁੱਲ੍ਹਾ ਸੱਦਾ ਹੈ ਅਤੇ ਇਸ ਪ੍ਰੋਗਰਾਮ ਦੀ ਕੋਈ ਟਿਕਟ ਨਹੀਂ ਰੱਖੀ ਗਈ। ਉਨ੍ਹਾਂ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਇਸ ਪ੍ਰੋਗਰਾਮ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਜਾਵੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …