Breaking News
Home / ਕੈਨੇਡਾ / ਬਾਬਾ ਨਿਧਾਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਿਮ੍ਰਤੀ ਭਾਸ਼ਣ ਸਮਾਗਮ ਮਿਸੀਸਾਗਾ ‘ਚ ਹੋਇਆ

ਬਾਬਾ ਨਿਧਾਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਿਮ੍ਰਤੀ ਭਾਸ਼ਣ ਸਮਾਗਮ ਮਿਸੀਸਾਗਾ ‘ਚ ਹੋਇਆ

Baba Nidhan singh news copy copyਇਸ 11ਵੇਂ ਸੈਮੀਨਾਰ ‘ਚ ਮੁੱਖ ਵਕਤਾ ਦੇ ਤੌਰ ‘ਤੇ ਡਾ.ਦਵਿੰਦਰ ਪਾਲ ਸਿੰਘ ਨੇ ਕੀਤੀ ਸ਼ਿਰਕਤ
ਬਰੈਂਪਟਨ : ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੋਸਾਇਟੀ ਵਲੋਂ ਜੁਲਾਈ 30 ਦਿਨ ਸ਼ਨੀਵਾਰ ਨੂੰ ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿਖੇ ਬਾਬਾ ਨਿਧਾਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ‘ਸਿਮ੍ਰਤੀ ਭਾਸ਼ਣ’ ਦਾ ਆਯੋਜ਼ਨ ਕੀਤਾ ਗਿਆ। ਸਮਾਗਮ ‘ਚ ਡਾ: ਦਵਿੰਦਰ ਪਾਲ ਸਿੰਘ ਮੁਖ ਵਕਤਾ ਵਜੋਂ ਸ਼ਾਮਿਲ ਹੋਏ।
ਸਟੇਜ ਦਾ ਸੰਚਾਲਨ ਸ: ਪਿਆਰਾ ਸਿੰਘ ਕੁੱਦੋਵਾਲ ਵਲੋਂ ਕੀਤਾ ਗਿਆ। ਪ੍ਰੋਗਰਾਮ ਦੇ ਸਵਾਗਤੀ ਸ਼ਬਦ ਕਹਿੰਦੇ ਹੋਏ ਸੋਸਾਇਟੀ ਦੇ ਚੇਅਰਮੈਨ ਡਾ: ਕੁਲਜੀਤ ਸਿੰਘ ਜੰਜੂਆ ਨੇ ਸਮਾਗਮ ‘ਚ ਸ਼ਿਰਕਤ ਕਰਨ ਆਏ ਵਿਦਵਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ ਅਤੇ ਸੋਸਾਇਟੀ ਵਲੋਂ ਬਾਬਾ ਜੀ ਦੇ ਜੀਵਨ, ਸਖਸ਼ੀਅਤ ਅਤੇ ਯੋਗਦਾਨ ਬਾਰੇ ਕਰਵਾਏ ਗਏ ਖੋਜ ਕਾਰਜਾਂ, ਸੈਮੀਨਾਰਾਂ ਅਤੇ ਭਾਸ਼ਣਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਸੋਸਾਇਟੀ ਦੁਆਰਾ ਕੀਤਾ ਗਿਆ ਇਹ 11ਵਾਂ ਸੈਮੀਨਾਰ ਹੈ ਅਤੇ ਕੈਨੇਡਾ ਦੀ ਧਰਤੀ ਤੇ ਹੋਣ ਵਾਲਾ ਇਹ ਚੌਥਾ ਸੈਮੀਨਾਰ ਹੈ। ਮੁਖ ਵਕਤਾ ਵਾਰੇ ਜਾਣਕਾਰੀ ਦਿੰਦਿਆਂ ਡਾ: ਜੰਜੂਆ ਨੇ ਦੱਸਿਆ ਕਿ ਡਾ: ਦਵਿੰਦਰ ਪਾਲ ਸਿੰਘ ਜੀ ਨੇ ਮੂਲ ਰੂਪ ‘ਚ ਸਾਇੰਸ ਵਿਸ਼ੇ ਵਿਚ ਡਾਕਟਰੇਟ ਕੀਤੀ ਹੈ ਪਰ ਪਿਛਲੇ 15 ਸਾਲ ਤੋਂ ਉਹ ਸਾਇੰਸ ਅਤੇ ਵਾਤਾਵਰਨ ਦੇ ਨਾਲ ਨਾਲ ਸਿੱਖੀ ਨਾਲ ਸਬੰਧਤ ਵਿਸ਼ਿਆਂ ਤੇ ਵੀ ਲਿਖਦੇ ਅਤੇ ਬੋਲਦੇ ਆ ਰਹੇ ਹਨ। ਹੁਣ ਤੱਕ ਡਾ: ਦਵਿੰਦਰ ਪਾਲ ਸਿੰਘ ਜੀ ਦੀਆਂ 18 ਕਿਤਾਬਾਂ ਅਤੇ ਹਜ਼ਾਰ ਤੋਂ ਵੱਧ ਪਰਚੇ ਛੱਪ ਚੁੱਕੇ ਹਨ। ਡਾ: ਦਵਿੰਦਰ ਪਾਲ ਸਿੰਘ ਜੀ ਨੇ ਆਪਣਾ ਭਾਸ਼ਣ ਸਲਾਈਡ ਸ਼ੋਅ ਰਾਹੀਂ ਦਿੱਤਾ। ਕੁਲ 36 ਸਲਾਈਡਾਂ ਰਾਹੀਂ ਉਨ੍ਹਾਂ ਬਾਬਾ ਜੀ ਦੇ ਜੀਵਨ, ਸਖ਼ਸ਼ੀਅਤ ਅਤੇ ਯੋਗਦਾਨ ਬਾਰੇ ਭਰਪੂਰ ਚਾਨਣਾ ਪਾਉਂਦਿਆਂ ਗੁਰਬਾਣੀ ਦੇ ਹਵਾਲੇ ਨਾਲ ਸਿੱਖ ਧਰਮ ‘ਚ ਸੇਵਾ ਅਤੇ ਸਿਮਰਨ ਬਾਰੇ ਖੁੱਲ ਕੇ ਚਰਚਾ ਕੀਤੀ। ਭਾਸ਼ਣ ਇਨ੍ਹਾਂ ਵਿਵਸਥਿਤ, ਵਿਦਵਤਾ ਅਤੇ ਜਾਣਕਾਰੀ ਭਰਪੂਰ ਸੀ ਕਿ ਸਰੋਤਿਆਂ ਨੇ ਇਸ ਨੂੰ ਬੜੇ ਗਹੁ ਅਤੇ ਗੰਭੀਰਤਾ ਨਾਲ ਸੁਣਿਆ ਅਤੇ ਮਾਣਿਆ।
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਤੋਂ ਕਰਨ ਅਜਾਇਬ ਸੰਘਾ ਅਤੇ ਤਲਵਿੰਦਰ ਸਿੰਘ ਮੰਡ, ਗਲੋਬਲ ਪੰਜਾਬ ਫ਼ਾਊਂਡੇਸ਼ਨ ਤੋਂ ਸੁਰਿੰਦਰ ਸਿੰਘ ਪਾਮਾ, ਜਮਾਇਤ-ੲੁੇ-ਅਹਿਮਦੀਆ ਤੋਂ ਜਨਾਬ ਅਰਸ਼ਦ ਮਹਿਮੂਦ ਅਤੇ ਹਿਊਮਨ ਰਾਈਟਸ ਪ੍ਰੋਟੈਕਸ਼ਨ ਔਰਗਨਾਈਜ਼ੇਸ਼ਨ ਤੋਂ ਦੀਪਇੰਦਰ ਸਿੰਘ ਲੂੰਬਾ ਨੇ ਵੀ ਬਾਬਾ ਜੀ ਦੀ ਸ਼ਖ਼ਸ਼ੀਅਤ ਅਤੇ ਸੇਵਾ ਦੇ ਕਾਰਜਾਂ ਵਾਰੇ ਵਿਚਾਰ ਸਾਂਝੇ ਕੀਤੇ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸੁਰਜੀਤ ਕੌਰ, ਕੁਲਵਿੰਦਰ ਸਿੰਘ ਸੈਣੀ, ਵਕੀਲ ਵਿਪਨਦੀਪ ਸਿੰਘ ਮਰੋਕ, ਕੁਲਤਰਨ ਸਿੰਘ, ਸੁਰਿੰਦਰ ਸਿੰਘ ਸੰਧੂ, ਹਰਜੀਤ ਸਿੰਘ ਜੰਜੂਆ, ਲਾਭ ਸਿੰਘ, ਗੁਰਿੰਦਰ ਸਿੰਘ ਬੱਬਰ, ਭਜਨ ਸਿੰਘ, ਗੁਰਮੀਤ ਸਿੰਘ ਸਰੋਏ, ਜੋਗਾ ਸਿੰਘ ਰਿਆੜ, ਵਕੀਲ ਸੁਖਵਿੰਦਰ ਸਿੰਘ ਜੰਜੂਆ, ਜਗਜੀਤ ਸਾਚਾ ਅਤੇ ਬਲਜਿੰਦਰ ਸਿੰਘ ਬਾਂਸਲ ਨੇ ਵੀ ਆਪਣੀ ਹਾਜ਼ਰੀ ਲਵਾਈ। ਫੋਟੋਗ੍ਰਾਫ਼ੀ ਅਤੇ ਚਾਹ-ਪਾਣੀ ਦੀ ਸੇਵਾ ਸੋਸਾਇਟੀ ਦੇ ਅਣਥੱਕ ਵਰਕਰ ਸੰਜੀਵ ਸਿੰਘ ਭੱਟੀ ਦੁਆਰਾ ਪੂਰੀ ਸ਼ਿਦਤ ਤੇ ਲਗਨ ਨਾਲ ਨਿਭਾਈ ਗਈ।
ਅਖ਼ੀਰ ਵਿਚ ਸੋਸਾਇਟੀ ਦੇ ਕੈਨੇਡੀਅਨ ਯੂਨਿਟ ਦੇ ਕੋਆਰਡੀਨੇਟਰ ਸ: ਜਸਬੀਰ ਸਿੰਘ ਬੋਪਾਰਾਏ ਨੇ ਆਏ ਹੋਏ ਵਿਦਵਾਨਾਂ ਅਤੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅਗਲੇ ਸਾਲ ਹੋਣ ਵਾਲੇ ਸੈਮੀਨਾਰ ‘ਚ ਵੀ ਹੁੰਮ-ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …