Breaking News
Home / ਕੈਨੇਡਾ / ਮਾਲਟਨ ਵਿਖੇ ਪੰਜਾਬੀ ਪੁਸਤਕ ਮੇਲਾ 26 ਅਗਸਤ ਤੋਂ 18 ਸਤੰਬਰ ਤੱਕ

ਮਾਲਟਨ ਵਿਖੇ ਪੰਜਾਬੀ ਪੁਸਤਕ ਮੇਲਾ 26 ਅਗਸਤ ਤੋਂ 18 ਸਤੰਬਰ ਤੱਕ

logo-2-1-300x105-3-300x105ਮਾਲਟਨ/ਬਿਊਰੋ ਨਿਊਜ਼
ਚੇਤਨਾ ਪ੍ਰਕਾਸ਼ਨ, ਲੁਧਿਆਣਾ ਵਲੋਂ ਮਾਲਟਨ ਵਿਖੇ ਪੰਜਾਬੀ ਪੁਸਤਕ ਮੇਲਾ, ਗਰੇਟ ਪੰਜਾਬ ਬਿਜ਼ਨਿਸ ਪਲਾਜ਼ਾ (ਨਜਦੀਕ ਮਾਲਟਨ ਗੁਰੂਦੁਆਰਾ ਸਾਹਿਬ) ਦੇ ਯੂਨਿਟ ‘ 137 ਵਿਖੇ  26 ਅਗਸਤ ਤੋਂ 18 ਸਤੰਬਰ ਤੱਕ ਲਗਾਇਆ ਜਾ ਰਿਹਾ ਹੈ। ਇਸ ਪੁਸਤਕ ਮੇਲੇ ਵਿਚ ਬਿਹਤਰੀਨ ਪੰਜਾਬੀ ਪੁਸਤਕਾਂ ਬਹੁਤ ਹੀ ਵਾਜਬ ਕੀਮਤ ‘ਤੇ ਖਰੀਦੀਆਂ ਜਾ ਸਕਦੀਆਂ ਹਨ।
ਚੇਤਨਾ ਪ੍ਰਕਾਸ਼ਨ ਦੇ ਸ਼ਤੀਸ਼ ਗੁਲਾਟੀ ਨੇ ਇਸ ਪੁਸਤਕ ਮੇਲੇ ਬਾਰੇ ਦੱਸਿਆ ਕਿ ਇਸ ਪੁਸਤਕ ਮੇਲੇ ਦਾ ਮਕਸਦ ਜੀਟੀਏ ਵਿਚ ਵੱਸਦੇ ਪੰਜਾਬੀਆਂ ਵਿਚ ਪੁਸਤਕ ਪ੍ਰੇਮ ਨੂੰ ਉਤਸਾਹਿਤ ਕਰਨਾ ਅਤੇ ਉਹਨਾਂ ਤੀਕ ਪੰਜਾਬੀ ਦੀਆਂ ਬਿਹਤਰੀਨ ਪੁਸਤਕਾਂ ਨੂੰ ਪਹੁੰਚਾਣਾ ਹੈ। ਇਸ ਪੁਸਤਕ ਮੇਲੇ ਦਾ ਆਰੰਭ 26 ਅਗਸਤ ਨੂੰ ਕੀਤਾ ਜਾਵੇਗਾ ਜਿਸ ਵਿਚ ਪੰਜਾਬੀ ਅਦੀਬ, ਸਾਹਿਤਕਾਰ ਅਤੇ ਸਾਹਿਤ-ਪ੍ਰੇਮੀ ਨੂੰ ਵੱਡੀ ਗਿਣਤੀ ਵਿਚ ਹਾਜਰ ਹੋਣ ਦਾ ਹਾਰਦਿਕ ਸੱਦਾ ਹੈ। ਉਹਨਾਂ ਨੇ ਸਮੂਹ ਸਾਹਿਤਕ ਤੇ ਸਭਿਆਚਾਰਕ ਜਥੇਬੰਦੀਆਂ ਅਤੇ ਪੰਜਾਬੀ ਪਿਆਰਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਪਾਠਕਾਂ ਦੀ ਉਡੀਕ ਕਰ ਰਹੀਆਂ ਪੁਸਤਕਾਂ ਨੂੰ ਵੱਡਾ ਹੁੰਗਾਰਾ ਭਰਨ ਤਾਂ ਕਿ ਪੰਜਾਬੀਆਂ ਵਿਚ ਪੁਸਤਕਾਂ ਨੂੰ ਘਰ ਦਾ ਸ਼ਿੰਗਾਰ ਬਣਾਉਣ ਦਾ ਰੁਝਾਨ ਪੈਦਾ ਹੋਵੇ। ਇਸ ਪੁਸਤਕ ਮੇਲੇ ਬਾਰੇ ਜ਼ਿਆਦਾ ਜਾਣਕਾਰੀ ਲਈ ਸ਼ਤੀਸ਼ ਘੁਲਾਟੀ ਨੂੰ 778-680-2551 ‘ਤੇ ਫੋਨ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …