13.1 C
Toronto
Wednesday, October 15, 2025
spot_img
Homeਕੈਨੇਡਾਵੱਖੋ-ਵੱਖ ਕਾਰੋਬਾਰਾਂ ਲਈ ਨਿਯਮ ਵੀ ਹੋਣਗੇ ਵੱਖੋ-ਵੱਖ

ਵੱਖੋ-ਵੱਖ ਕਾਰੋਬਾਰਾਂ ਲਈ ਨਿਯਮ ਵੀ ਹੋਣਗੇ ਵੱਖੋ-ਵੱਖ

logo-2-1-300x105-3-300x105ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਇਹ ਗੱਲ ਸਪੱਸ਼ਟ ਕਰਦਿਆਂ ਆਖਿਆ ਹੈ ਕਿ ਹੁਣ ਵੱਖੋ-ਵੱਖ ਕਾਰੋਬਾਰਾਂ ਲਈ ਟੋਰਾਂਟੋ ‘ਚ ਨਿਯਮ ਵੀ ਵੱਖੋ-ਵੱਖ ਹੋਣਗੇ। ਟੋਰੀ ਨੇ ਕਿਹਾ ਕਿ ਕੈਬੀਜ਼ ਤੇ ਉਬੇਰ ਐਕਸ ਡਰਾਈਵਰਾਂ ਲਈ ਇੱਕੋ ਜਿਹੇ ਨਿਯਮ ਨਹੀਂ ਲਿਆਂਦੇ ਜਾਣਗੇ। ਵਪਾਰਕ ਦੌਰੇ ਲਈ ਸੈਨ ਫਰਾਂਸਿਸਕੋ ਤੋਂ ਏਸ਼ੀਆ ਰਵਾਨਾ ਹੋਣ ਤੋਂ ਠੀਕ ਪਹਿਲਾਂ ਟੋਰੀ ਨੇ  ਆਖਿਆ ਕਿ ਸਾਨੂੰ ਦੋ ਵੱਖ-ਵੱਖ ਕਾਰੋਬਾਰਾਂ ਨਾਲ ਸਿੱਝਣਾ ਪੈ ਰਿਹਾ ਹੈ ਇਸ ਲਈ ਇਨ੍ਹਾਂ ਵਾਸਤੇ ਨਿਯਮ ਇੱਕੋ ਜਿਹੇ ਨਹੀਂ ਹੋ ਸਕਦੇ।
ਅਸੀਂ ਦੋਵਾਂ ਧਿਰਾਂ ਲਈ ਮਿਲਦੇ ਜੁਲਦੇ ਨਿਯਮ ਬਣਾ ਸਕਦੇ ਹਾਂ ਪਰ ਚੋਣ ਗਾਹਕਾਂ ਨੂੰ ਆਪ ਕਰਨੀ ਹੋਵੇਗੀ। ਟੈਕਸੀ ਡਰਾਈਵਰਾਂ ਦਾ ਖੁੱਲ੍ਹ ਕੇ ਪੱਖ ਲੈਣ ਲਈ ਮਸ਼ਹੂਰ ਤੇ ਉਬੇਰ ਕ੍ਰਿਟਿਕ ਮੰਨੇ ਜਾਂਦੇ ਕੌਂਸਲਰ ਜਿਮ ਕੈਰੀਜਿਆਨਿਸ ਨੇ ਆਖਿਆ ਕਿ ਉਨ੍ਹਾਂ ਨੂੰ ਹੀ ਇਸ ਬਾਬਤ ਰਿਪੋਰਟ ਵੇਖੀ ਹੈ ਤੇ ਉਹ ਇਸ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਰਿਪੋਰਟ ਬਾਰੇ ਖੁੱਲ੍ਹ ਕੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਆਖਿਆ ਕਿ ਇਸ ਨਾਲ ਉਨ੍ਹਾਂ ਦਾ ਦਿਲ ਟੁੱਟ ਗਿਆ ਹੈ। ਟੈਕਸੀ ਇੰਡਸਟਰੀ ਦੇ ਆਗੂ ਚਾਹੁੰਦੇ ਹਨ ਕਿ ਟੈਕਸੀਆਂ ਦਾ ਇੱਕੋ ਕਾਰੋਬਾਰ ਰਹੇ ਫਿਰ ਭਾਵੇਂ ਉਹ ਐਪ ਨਾਲ ਚੱਲੇ ਜਾਂ ਨਾ ਤੇ ਉਹ ਇਸ ਤਰ੍ਹਾਂ ਦੇ ਪ੍ਰਸਤਾਵਿਤ ਦੋਹਰੇ ਨਿਯਮਾਂ ਨਾਲ ਖੁਸ਼ ਨਹੀਂ ਹੋਣਗੇ।
ਇਸ ਰਿਪੋਰਟ ਨੂੰ ਅਜੇ ਤੱਕ ਟੋਰੀ ਨੇ ਆਪ ਵੀ ਪੜ੍ਹਿਆ ਨਹੀਂ ਹੈ ਪਰ ਇਸ ਬਾਰੇ ਦੱਸਦਿਆਂ ਉਨ੍ਹਾਂ ਆਖਿਆ ਕਿ ਇੰਸ਼ੋਰੈਂਸ ਦੀਆਂ ਲੋੜਾਂ, ਵਹੀਕਲ ਸੇਫਟੀ ਜਾਂਚ ਤੇ ਡਰਾਈਵਰਜ਼ ਦੇ ਪਿਛੋਕੜ ਸਬੰਧੀ ਜਾਂਚ ਕਿ ਉਹ ਅਪਰਾਧਕ ਗਤੀਵਿਧੀਆਂ ਨਾਲ ਸਬੰਧਤ ਤਾਂ ਨਹੀਂ, ਇੱਕੋ ਜਿਹੀਆਂ ਹੀ ਮੰਗਾਂ ਹਨ।

RELATED ARTICLES

ਗ਼ਜ਼ਲ

POPULAR POSTS