12.7 C
Toronto
Saturday, October 18, 2025
spot_img
Homeਕੈਨੇਡਾ'ਲਿਬਰਟੀ ਵਿਲੇਜ' ਵਿਚ ਬੇਘਰਿਆਂ ਲਈ ਰਿਹਾਇਸ਼ ਦਾ ਹੋਵੇਗਾ ਪ੍ਰਬੰਧ

‘ਲਿਬਰਟੀ ਵਿਲੇਜ’ ਵਿਚ ਬੇਘਰਿਆਂ ਲਈ ਰਿਹਾਇਸ਼ ਦਾ ਹੋਵੇਗਾ ਪ੍ਰਬੰਧ

ਟੋਰਾਂਟੋ : ਬੇਘਰੇ ਲੋਕਾਂ ਲਈ ‘ਲਿਬਰਟੀ ਵਿਲੇਜ’ ਵਿਚ ਰਿਹਾਇਸ਼ ਦਾ ਪ੍ਰਬੰਧ ਕਰਨਾ ਤੈਅ ਹੋ ਗਿਆ ਹੈ। ਇਸ ਮੁਤਾਬਕ ਸ਼ਹਿਰ ਦੇ ਸੈਲਟਰ, ਸਪੋਰਟ ਐਂਡ ਹਾਊਸਿੰਗ ਦੇ ਅਧਿਕਾਰੀ ਇਸ ਸਬੰਧੀ ਜਲਦ ਹੀ ਇਕ ‘ਓਪਨ ਹਾਊਸ’ ਸਮਾਗਮ ਕਰਨਗੇ। ਇਸੇ ਤਰ੍ਹਾਂ ਦਾ ਸਮਾਗਮ ਉਨ੍ਹਾਂ ਵੱਲੋਂ ਫੋਰਟ ਯਾਰਕ ਵਿਚ ਵੀ ਆਯੋਜਿਤ ਕੀਤਾ ਗਿਆ ਸੀ, ਜਿਸ ‘ਚ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਪਨਾਹ ਦੇਣ ਲਈ ਸਥਾਨਕ ‘ਲੈਂਪੋਰਟ ਸਟੇਡੀਅਮ’ ਦੀ ਚੋਣ ਕੀਤੀ ਗਈ ਹੈ, ਜਿਸ ਵਿਚ 100 ਵਿਅਕਤੀਆਂ ਨੂੰ ਸ਼ੈਲਟਰ ਮੁਹੱਈਆ ਕਰਵਾਏ ਜਾਣਗੇ। ਐੱਸ.ਐੱਸ.ਐੱਚ.ਏ. ਦੇ ਬੁਲਾਰੇ ਪੈਟਰਿਕਾ ਐਂਡਰਸਨ ਨੇ ਜਗ੍ਹਾ ਪੱਕੀ ਹੋ ਜਾਣ ਸਬੰਧੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਲੋਕਾਂ ਨੂੰ ਲੈਂਪੋਰਟ ਸਟੇਡੀਅਮ ਦੀ ਪਾਰਕਿੰਗ ਦੇ ਕੁਝ ਹਿੱਸੇ ਵਿਚ ਜਗ੍ਹਾ ਦਿੱਤੀ ਜਾਵੇਗੀ, ਜਿਸ ਦਾ ਸਟੇਡੀਅਮ ਦੀ ਵਰਤੋਂ ‘ਤੇ ਕੋਈ ਅਸਰ ਨਹੀਂ ਪਵੇਗਾ। ਇਸ ਨੂੰ ਦਸੰਬਰ ਵਿਚ ਖੋਲ੍ਹਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਗ੍ਰੀਨ ਪੀ ਪਾਰਕ ਦੀ ਪਹਿਲਾਂ ਤੋਂ ਤੈਅ ਆਮਦਨ ਸਬੰਧੀ ਸ਼ਹਿਰ ਵਿਚ ਕਿਸ ਤਰ੍ਹਾਂ ਪਲਾਨਿੰਗ ਕੀਤੀ ਗਈ ਹੈ, ਕਿਉਂਕਿ ਗ੍ਰੀਨ ਪੀ ਪਾਰਕ ਵਿਚ ਹੀ ਇਨ੍ਹਾਂ ਸ਼ੈਲਟਰਾਂ ਦਾ ਨਿਰਮਾਣ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਕ ਅਧਿਕਾਰੀ ਵੱਲੋਂ ਪਾਰਕਿੰਗ ਵਾਲੀ ਥਾਂ ਦਾ ਦੌਰਾ ਕੀਤਾ ਗਿਆ ਸੀ, ਜਿਸ ਵਿਚ ਇਕ ਸਮੇਂ 15 ਡਾਲਰ ਪ੍ਰਤੀ ਕਾਰ ਦਿਨ ਦੇ ਹਿਸਾਬ ਨਾਲ ਇਥੋ 180,000 ਡਾਲਰ ਪ੍ਰਤੀ ਮਹੀਨਾ ਕਮਾਈ ਕੀਤੀ ਜਾ ਰਹੀ ਹੈ, ਜੋ ਕਿ ਇਕ ਸਾਲ ਵਿਚ 2 ਮਿਲੀਅਨ ਡਾਲਰ ਤੋਂ ਜ਼ਿਆਦਾ ਰਕਮ ਬਣਦੀ ਹੈ। ਉਧਰ, ਐੱਸ.ਐੱਸ.ਐੱਚ.ਏ. ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਸਿਰਫ ਇਕ ਅਸਥਾਈ ਹੱਲ ਤਿਆਰ ਕਰ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਗੱਲ ਵੀ ਸਭ ਨੂੰ ਪਤਾ ਹੈ ਕਿ 2.5 ਮਿਲੀਅਨ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਸ਼ੈਲਟਰਾਂ ਨੂੰ ਜਲਦ ਹਟਾਇਆ ਵੀਂ ਨਹੀਂ ਜਾਵੇਗਾ।

RELATED ARTICLES

ਗ਼ਜ਼ਲ

POPULAR POSTS