Breaking News
Home / ਕੈਨੇਡਾ / ਸੀਨੀਅਰ ਵੈਟਰਨਸ ਐਸੋਸੀਏਸ਼ਨ ਓਨਟਾਰੀਓ ਦੇ ਅਹੁਦੇਦਾਰਾਂ ਦੀ ਚੋਣ

ਸੀਨੀਅਰ ਵੈਟਰਨਸ ਐਸੋਸੀਏਸ਼ਨ ਓਨਟਾਰੀਓ ਦੇ ਅਹੁਦੇਦਾਰਾਂ ਦੀ ਚੋਣ

ਓਨਟਾਰੀਓ : ਲੰਘੀ 16 ਸਤੰਬਰ ਨੂੰ ਸੀਨੀਅਰ ਵੈਟਰਨਸ ਐਸੋਸੀਏਸ਼ਨ ਓਨਟਾਰੀਓ ਦੀ ਜਨਰਲ ਬਾਡੀ ਮੀਟਿੰਗ ਏਅਰਪੋਰਟ ਬੁਖਾਰਾ ਵਿਖੇ ਹੋਈ । ਜਿਸ ਵਿੱਚ ਸਭ ਤੋਂ ਪਹਿਲਾਂ ਸਵਰਗਵਾਸੀ ਮਾਰਸ਼ਲ ਔਫ ਦੀ ਇੰਡੀਅਨ ਏਅਰ ਫੋਰਸ ਅਰਜਨ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਸ ਤੋਂ ਬਾਅਦ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਸਰਬ-ਸੰਮਤੀ ਨਾਲ ਹੇਠ ਲਿਖੇ ਅਨੁਸਾਰ ਹੋਈ।
ਬ੍ਰਿਗੇਡੀਅਰ ਨਵਾਬ ਸਿੰਘ ਹੀਰ ਚੇਅਰਮੈਨ, ਕਰਨਲ ਜੀ ਐਸ ਸੋਹੀ ਪ੍ਰੈਜੀਡੈਂਟ, ਕਰਨਲ ਨਰਵੰਤ ਸਿੰਘ ਸੋਹੀ ਵਾਈਸ-ਪ੍ਰੈਸੀਡੈਟ, ਕਰਨਲ ਨੌਨਿਹਾਲ ਸਿੰਘ ਕੈਸ਼ੀਅਰ, ਕੈਪਟਨ ਰਣਜੀਤ ਸਿੰਘ ਧਾਲੀਵਾਲ ਜਨਰਲ ਸੈਕਟਰੀ ਚੁਣੇ ਗਏ । ਨਵੇਂ ਬਣੇ ਅਹੁਦਿਆਂ ਅਨੁਸਾਰ, ਮੇਜਰ ਜਨਰਲ ਐਨ ਜੀ ਐਸ ਸਿੱਧੂ ਨੂੰ ਚੀਫ ਪੈਟਰਨ, JWO ਲਖਬੀਰ ਸਿੰਘ ਕਾਹਲੋਂ ਨੂੰ PRO ( ਪਬਲਿਕ ਰੀਲੇਸ਼ਨ ਅਫਸਰ ) ਅਤੇ SGT ਹਰਬੰਸ ਸਿੰਘ ਨੂੰ ਅਸਿਸਟੈਂਟ ਕੈਸ਼ੀਅਰ ਚੁਣਿਆ ਗਿਆ । ਉਸ ਤੋਂ ਬਾਅਦ ਬ੍ਰਿਗੇਡੀਅਰ ਹੀਰ ਨੇ ਸਭ ਮੈਂਬਰਾਂ ਨੂੰ ‘ਜੀ ਆਇਆਂ’ ਆਖਿਆ । ਉਹਨਾਂ ਨੇ ਜਾਣਕਾਰੀ ਦਿੰਦੇ ਹੋਵੇ ਦੱਸਿਆ ਕਿ ਬੈਂਕ ਹੁਣ ਅਧਾਰ ਕਾਰਡ ਨੂੰ ਪੈਨਸ਼ਨ ਨਾਲ ਜੋੜਨ ਲਈ ਕਹਿ ਰਹੇ ਹਨ, ਜਿਸ ਬਾਰੇ ਉਹ ਕਾਉਂਸਲ ਜਨਰਲ ਔਫ ਇੰਡੀਆ ਨਾਲ ਗੱਲਬਾਤ ਕਰਨਗੇ। ਉਹਨਾਂ ਸੂਚਨਾ ਦਿੱਤੀ ਕਿ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਲਾਈਵ ਸਰਟੀਫ਼ਿਕੇਟ ਬਣਾਉਣ ਲਈ ਗੁਰਦਵਾਰਾ ਦਸ਼ਮੇਸ਼ ਦਰਬਾਰ ਐਬਨੇਜਰ ਰੋਡ ਵਿਖੇ ਕੈਂਪ ਲਾਇਆ ਜਾਵੇਗਾ। ਜੇ ਕੋਈ ਪੈਨਸ਼ਨਰ ਚਾਹੇ ਤਾਂ ਉਹ ਈ ਮੇਲ ਰਾਹੀਂ ਲਾਈਵ ਸਰਟੀਫ਼ਿਕੇਟ ਸਿੱਧਾ ਸਬੰਧਤ ਬੈਂਕ ਨੂੰ ਭੇਜ ਸਕਦਾ ਹੈ ।
ਕੈਪਟਨ ਰਣਜੀਤ ਸਿੰਘ ਧਾਲੀਵਾਲ ਨੇ ਪਿਛਲੀ ਮੀਟਿੰਗ ਦੇ ਮਿਨਟਸ ਅਤੇ ਬੈਲੈਂਸ ਸ਼ੀਟ ਪੜ ਕੇ ਸੁਣਾਈ। ਲੰਚ ਕਰਨ ਬਾਅਦ ਸਭਾ ਦੀ ਸਮਾਪਤੀ ਹੋਈ ।ਕਿਸੇ ਵੀ ਜਾਣਕਾਰੀ ਲਈ ਟੈਲੀਫ਼ੋਨ ਨੰਬਰ 647 878 7644 ਅਤੇ 647 760 9001 ਤੇ ਸੰਪਰਕ ਕੀਤਾ ਜਾ ਸਕਦਾ ਹੈ ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …