Breaking News
Home / ਕੈਨੇਡਾ / ਮਾਤਾ ਹਰਦਿਆਲ ਕੌਰ ਗੈਦੂ ਦੀ ਬਰਸੀ ਰਾਮਗੜ੍ਹੀਆ ਭਵਨ ਵਿਖੇ ਮਨਾਈ

ਮਾਤਾ ਹਰਦਿਆਲ ਕੌਰ ਗੈਦੂ ਦੀ ਬਰਸੀ ਰਾਮਗੜ੍ਹੀਆ ਭਵਨ ਵਿਖੇ ਮਨਾਈ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਐਤਵਾਰ ਨੂੰ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ઠਗੈਦੂ ਪਰਿਵਾਰ ਵੱਲੋਂ ਆਪਣੀ ਮਾਤਾ ਹਰਦਿਆਲ ਕੌਰ ਗੈਦੂ ਦੀ ਦੂਸਰੀ ਸਾਲਾਨਾ ਬਰਸੀ ਅਤੇ ਨਿੱਘੀ ਯਾਦ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਦੇ ਸਮੂਹ ਮੈਂਬਰ ਸਹਿਬਾਨ, ਪਰਿਵਾਰਕ ਮਿੱਤਰ ਅਤੇ ਰਿਸ਼ਤੇਦਾਰਾਂ ਨੇ ਮਿਲ ਕੇ ਸੰਗਤੀ ਰੂਪ ਵਿੱਚ ਬਹੁਤ ਹੀ ਸ਼ਰਧਾ ਪੂਰਵਕ ਕੀਤੇ ਗਏ।
ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਅਮਰੀਕ ਸਿੰਘ ਆਹਲੂਵਾਲੀਆ, ਨਸੀਬ ਸਿੰਘ ਸੰਧਾਵਾਲੀਆ, ਗੁਰਪ੍ਰੀਤ ਸਿੰਘ ਢਿੱਲੋਂ ਐਮ ਸੀ, ਹਰਿੰਦਰ ਮੱਲੀ ਐਮ ਪੀ ਪੀ, ਪ੍ਰਦੂਮਨ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਸਵੇਰ ਤੋਂ ਹੀ ਚਾਹ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਗੇਦੂ ਪਰਿਵਾਰ ਵਲੋਂ ਬਹੁਤ ਹੀ ਸੁਆਦਲਾ ਲੰਗਰ ਵੀ ਬੜੀ ਹੀ ਸ਼ਰਧਾ ਤੇ ਸੇਵਾ ਭਾਵਨਾ ਨਾਲ ਤਿਆਰ ਕੀਤਾ ਗਿਆ ਸੀ। ਪਾਠ ਦੀ ਸਮਾਪਤੀ ਉਪਰੰਤ, ਅਰਦਾਸ ਮਾਤਾ ਜੀ ਦੀ ਯਾਦ ਵਿੱਚ ਕੀਤੀ ਗਈ। ਭਾਈ ਗੁਰਪ੍ਰੀਤ ਸਿੰਘ ਗੰਗਾਨਗਰ ਵਾਲੇ ਦੇ ਰਾਗੀ ਜਥੇ ਨੇ ਬਹੁਤ ਹੀ ਭਾਵਪੂਰਕ ਗੁਰਬਾਣੀ ਕੀਰਤਨ ਕੀਤਾ ਅਤੇ ਗੁਰਬਾਣੀ ਅਨੁਸਾਰ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਰਣਜੀਤ ਸਿੰਘ ਲਾਲ ਨੇ ਮਾਤਾ ਜੀ ਸਬੰਧੀ ਗੀਤ ਗਾਇਨ ਕਰਕੇ ਮਾਤਾ ਜੀ ਨੂੰ ਸ਼ਰਧਾਂਜ਼ਲੀ ਭੇਟ ਕੀਤੀ। ਬੀਬੀ ਸੁੰਦਰਪਾਲ ਰਾਜਾ ਸਾਂਸੀ, ਪੂਰਨ ਸਿੰਘ ਪਾਂਧੀ, ਹਰਿੰਦਰ ਕੌਰ ਚੀਮਾ, ਭੁਪਿੰਦਰ ਸਿੰਘ ਉਭੀ ਨੇ ਵੀ ਮਾਤਾ ਜੀ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ। ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਕੁਲਦੀਪ ਸਿੰਘ ਮੁੰਡੇ, ਸਮੇਤ ਪਰਿਵਾਰ ਪਹੁੰਚੇ ਹੋਏ ਸਨ। ਗੁਰਦੀਪ ਸਿੰਘ ਮੁੰਡੇ, ਮਹਿੰਦਰ ਸਿੰਘ ਘੜਿਆਲ, ਬਲਜਿੰਦਰ ਸਿੰਘ ਘੜਿਆਲ, ਦਰਸ਼ਨ ਸਿੰਘ ਕਲਸੀ ਮੋਗਾ, ਸ਼ਮਸ਼ੇਰ ਸਿੰਘ ਖੁਰਲ ਦਿੱਲੀ ਤੋਂ ਪਹੁੰਚੇ ਹੋਏ ਸਨ। ਬੀਬੀ ਅਰੋੜਾ ਨੇ ਵੀ ਸ਼ਬਦ ਗਾਇਨ ਕਰਕੇ ਆਪਣੀ ਹਾਜ਼ਰੀ ਲਵਾਈ।
ਰਾਮਗੜ੍ਹੀਆ ਭਵਨ ਵਿਖੇ ਗੁਰਬਾਣੀ ਕੀਰਤਨ ਸਿੱਖ ਰਹੇ ਬੱਚਿਆਂ ਨੇ ਪ੍ਰਕ੍ਰਿਤੀ ਖੂਰਲ਼, ਸਬਰੀਨ ਗੈਦੂ ਅਤੇ ਹੋਰ ਬੱਚਿਆਂ ਨੇ ਆਪਣਾ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਦਲਜੀਤ ਸਿੰਘ ਗੈਦੂ, ਕੁਲਵੰਤ ਕੌਰ ਗੈਦੂ, ਹਰਮੀਤ ਸਿੰਘ ਗੈਦੂ, ਸਤਨਾਮ ਸਿੰਘ ਗੈਦੂ, ਇੰਦਰਜੀਤ ਗੈਦੂ, ਇੰਦਰ ਪਾਲ ਗੈਦੂ, ਸਤਬੀਰ ਸਿੰਘ ਗੈਦੂ ਅਤੇ ਪਰਿਵਾਰ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ ਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਭਾਈ ਮਨਜੀਤ ਸਿੰਘ ਭੱਚੂ ਨੇ ਬਖੂਬੀ ਨਿਭਾਈ।
ਫਾਊਂਡੇਸ਼ਨ ਵੱਲੋਂ ਗੇਦੂ ਪਰਿਵਾਰ ਨੂੰ ਗੁਰੂ ਜੀ ਦੀ ਬਖਸ਼ਿਸ ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ। ਅੰਤ ਵਿੱਚ ਜਰਨੈਲ ਸਿੰਘ ਮਠਾੜੂ ਅਤੇ ਫਾਊਂਡੇਸ਼ਨ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਸੈਂਬੀ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬਾਕੀ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਜਾਂ ਹੋਰ ਜਾਣਕਾਰੀ ਲਈ 416 305 9878 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …