-11.8 C
Toronto
Wednesday, January 21, 2026
spot_img
Homeਕੈਨੇਡਾਕੈਨੇਡਾ ਜੀ-20 ਮੁਲਕਾਂ 'ਚ ਵੈਕਸੀਨ ਰੋਲਆਊਟ 'ਚ ਪਹਿਲੇ ਸਥਾਨ ਉਤੇ ਰਹਿਣ ਵਾਲਾ...

ਕੈਨੇਡਾ ਜੀ-20 ਮੁਲਕਾਂ ‘ਚ ਵੈਕਸੀਨ ਰੋਲਆਊਟ ‘ਚ ਪਹਿਲੇ ਸਥਾਨ ਉਤੇ ਰਹਿਣ ਵਾਲਾ ਮੁਲਕ ਬਣਿਆ : ਸੋਨੀਆ ਸਿੱਧੂ

ਬਰੈਂਪਟਨ : ਕੋਵਿਡ-19 ਦੌਰਾਨ ਦੇਸ਼ ਭਰ ਦੇ ਖੇਤਰਾਂ ਵਿੱਚ ਪੀਪੀਈ, ਰੈਪਿਡ ਟੈਸਟਾਂ ਅਤੇ ਵੈਕਸੀਨ ਪ੍ਰਦਾਨ ਕਰਨ ਦੀ ਕੈਨਡਾ ਫੈੱਡਰਲ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ, ਸੋਨੀਆ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ, 18 ਮਿਲੀਅਨ ਤੋਂ ਵੱਧ ਖੁਰਾਕਾਂ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ ਦਿੱਤੀਆਂ ਗਈਆਂ ਹਨ, ਅਤੇ 16.2 ਮਿਲੀਅਨ ਤੋਂ ਵੱਧ ਖੁਰਾਕਾਂ ਕੈਨੇਡੀਅਨਾਂ ਨੂੰ ਦਿੱਤੀਆਂ ਗਈਆਂ ਹਨ। ਇਸ ਹਫ਼ਤੇ, ਇਕੱਲੇ ਫਾਈਜ਼ਰ ਤੋਂ ਹੀ 2 ਮਿਲੀਅਨ ਖੁਰਾਕਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ। ਸਤੰਬਰ ਦੇ ਅੰਤ ਤਕ, ਸਾਡੇ ਕੋਲ ਕੈਨੇਡੀਅਨਾਂ ਨੂੰ ਪੂਰੀ ਤਰ੍ਹਾਂ ਟੀਕਾਕਰਣ ਲਈ ਲੋੜੀਂਦੀਆਂ ਖੁਰਾਕਾਂ ਮੌਜੂਦ ਹੋਣਗੀਆਂ। ਉਹਨਾਂ ਨੇ ਕਿਹਾ ਕਿ ਜੇਕਰ ਉਨਟਾਰੀਓ ਸੂਬੇ ਦੀ ਗੱਲ ਕਰੀਏ ਤਾਂ ਹੁਣ ਤੱਕ 6,350,881 ਕੁੱਲ ਖੁਰਾਕਾਂ ਨਾਲ 4 ਲੱਖ ਦੇ ਕਰੀਬ ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਿਆ ਹੈ। ਇਸਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਪੀਲ ਰੀਜਨ ਵਿਚ ਸ਼ਨੀਵਾਰ ਅਤੇ ਐਤਵਾਰ ਨੂੰ ‘ਡੋਸਿਜ਼ ਆਫਟਰ ਡਾਰਕ’ ਕੰਪੇਨ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿੱਥੇ 32 ਘੰਟੇ ਨਾਨ-ਸਟਾਪ ਟੀਕਾਕਰਣ ਮੁਹਿੰਮ ਚਲਾਈ ਜਾਵੇਗੀ। ਇਸ ਤਹਿਤ ਮਈ ਅੰਤ ਤੱਕ ਸਥਾਨਕ ਨਿਵਾਸੀਆਂ ਨੂੰ 75 ਫੀਸਦੀ ਡੋਜ਼ ਕਵਰੇਜ ਦਿੱਤੇ ਜਾਣ ਦੇ ਟੀਚੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੀ ਰਜਿਸਟ੍ਰੇਸ਼ਨ ਲਈ ਪੀਲ ਰੀਜਨ ਦੀ ਵੈਬਸਾਈਟ ‘ਤੇ ਜਾਇਆ ਜਾ ਸਕਦਾ ਹੈ।
ਵੈਕਸੀਨ ਰੋਲਆਊਟ ਨੂੰ ਲੈ ਕੇ ਸੋਨੀਆ ਸਿੱਧੂ ਨੇ ਅਨੀਤਾ ਆਨੰਦ ਨੂੰ ਕੀਤਾ ਸਵਾਲ
ਸੋਨੀਆ ਸਿੱਧੂ ਨੇ ਮਾਣਯੋਗ ਮੰਤਰੀ ਅਨੀਤਾ ਆਨੰਦ ਨੂੰ ਵੈਕਸੀਨੇਸ਼ਨ ਮੁਹਿੰਮ ਅਤੇ ਮਿੱਥੇ ਟੀਚਿਆਂ ਦੀ ਮੌਜੂਦਾ ਸਥਿਤੀ ‘ਤੇ ਸੰਸਦ ਵਿਚ ਸਵਾਲ ਕੀਤਾ। ਇਸ ਦੇ ਜਵਾਬ ਵਿਚ ਆਨੰਦ ਨੇ ਕਿਹਾ ਕਿ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੈਕਸੀਨੇਸ਼ਨ ਨੂੰ ਲੈ ਕੇ ਬਿਲਕੁਲ ਟਰੈਕ ‘ਤੇ ਹੈ ਅਤੇ ਸਤੰਬਰ ਤੱਕ ਹਰ ਕੈਨੇਡੀਅਨ ਜੋ ਵੈਕਸੀਨ ਲਗਵਾਉਣਾ ਚਾਹੁੰਦਾ ਹੈ, ਤੱਕ ਇਸਦੀ ਪਹੁੰਚ ਨੂੰ ਯਕੀਨੀ ਬਣਾਇਆ ਜਾਵੇਗਾ। ਸੋਨੀਆ ਸਿੱਧੂ ਨੇ ਬਰੈਂਪਟਨ ਸਾਊਥ ਦੇ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਅਤੇ ਆਪਣਿਆਂ ਦੀ ਸੁਰੱਖਿਆ ਲਈ ਵੈਕਸੀਨ ਲਗਾਵਉਣ ਲਈ ਰਜਿਸਟਰ ਜਰੂਰ ਕਰਨ। ਇਸਦੇ ਨਾਲ ਹੀ ਉਹਨਾਂ ਨੇ ਸਿਹਤ ਮਾਹਰਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣ ਦੀ ਅਪੀਲ ਵੀ ਕੀਤੀ।

 

RELATED ARTICLES
POPULAR POSTS