Breaking News
Home / ਕੈਨੇਡਾ / ਮੁਸਲਿਮ ਭਾਈਚਾਰੇ ਨੇ ਮਿਲ ਕੇ ‘ਈਦ-ਉਲ-ਅਜ਼ਹਾ’ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ

ਮੁਸਲਿਮ ਭਾਈਚਾਰੇ ਨੇ ਮਿਲ ਕੇ ‘ਈਦ-ਉਲ-ਅਜ਼ਹਾ’ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ

ਬਰੈਂਪਟਨ/ਡਾ. ਝੰਡ : ਟੋਰਾਂਟੋ ਅਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ਵਿਚ ਵੱਸਦੇ ਮੁਸਲਿਮ ਭਾਈਚਾਰੇ ਨੇ ਮਿਲ ਕੇ ਈਦ-ਉਲ-ਅਜ਼ਹਾ ਦਾ ਤਿਉਹਾਰ ਬੜੇ ਜੋਸ਼ ‘ਤੇ ਉਤਸ਼ਾਹ ਨਾਲ ਮਨਾਇਆ।
ਇਸ ਮੌਕੇ ਉਨ੍ਹਾਂ ਵੱਲੋਂ ਨੇੜਲੀਆਂ ਮਸਜਿਦਾਂ ਵਿਚ ਜਾ ਕੇ ਨਮਾਜ਼ ਅਦਾ ਕੀਤੀ ਗਈ ਅਤੇ ਇਸ ਪਵਿੱਤਰ ਦਿਨ ਨਾਲ ਸਬੰਧਿਤ ਤਿਆਰ ਕੀਤੀਆਂ ਗਈਆਂ। ਖਾਣ-ਪੀਣ ਦੀਆਂ ਵਸਤਾਂ ਤੇ ਪਦਾਰਥਾਂ ਨੂੰ ਇਕ ਦੂਸਰੇ ਨਾਲ ਸਾਂਝੇ ਕਰਦਿਆਂ ਹੋਇਆਂ ਧਾਰਮਿਕ ਅਤੇ ਸਮਾਜਿਕ ਏਕਤਾ ਦਾ ਸ਼ਾਨਦਾਰ ਸਬੂਤ ਦਿੱਤਾ। ਇਸ ਮੌਕੇ ਅਹਿਮਦੀਆ ਜਮਾਤ ਵੱਲੋਂ ਮਿਸੀਸਾਗਾ ਦੇ ਇੰਟਰਨੈਸ਼ਨਲ ਸੈਂਟਰ ਦੇ ਹਾਲ ਨੰਬਰ 5 ਵਿਚ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਇਹ ਪਵਿੱਤਰ ਦਿਹਾੜਾ ਮਨਾਇਆ ਗਿਆ। ਜਨਾਬ ਅਬਦੁਲ ਹਲੀਮ ਤਈਅਬ, ਜਨਾਬ ਮਕਸੂਦ ਚੌਧਰੀ, ਡਾ. ਮੁਹੰਮਦ ਅਯੂਬ, ਜਨਾਬ ਮੁਖਤਾਰ ਚੀਮਾ, ਮੁਨੀਰ ਖ਼ੁਰਸ਼ੀਦ, ਮੀਆਂ ਸੱਜਾਦ ਸ਼ਕੀਲ ਤੇ ਕਈ ਹੋਰਨਾਂ ਵੱਲੋਂ ਇਸ ਸਮਾਗ਼ਮ ਵਿਚ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਗਈ। ਮੁਸਲਿਮ ਭਾਈਚਾਰੇ ਦੇ ਸਾਰੇ ਹੀ ਲੋਕਾਂ ਵੱਲੋਂ ਮਿਲ ਕੇ ਇਹ ਤਿਉਹਾਰ ਬੜੇ ਹੀ ਚਾਵਾਂ ਨਾਲ ਮਨਾਇਆ ਗਿਆ।

Check Also

ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …