-5.8 C
Toronto
Sunday, January 18, 2026
spot_img
Homeਕੈਨੇਡਾ'ਜੀਪ ਲਵਰਜ਼ ਟੋਰਾਂਟੋ' ਵੱਲੋਂ 'ਰਾਈਡ ਐਂਡ ਪਿਕਨਿਕ' ਪ੍ਰੋਗਰਾਮ 24 ਜੁਲਾਈ ਨੂੰ

‘ਜੀਪ ਲਵਰਜ਼ ਟੋਰਾਂਟੋ’ ਵੱਲੋਂ ‘ਰਾਈਡ ਐਂਡ ਪਿਕਨਿਕ’ ਪ੍ਰੋਗਰਾਮ 24 ਜੁਲਾਈ ਨੂੰ

ਬਰੈਂਪਟਨ/ਡਾ. ਝੰਡ : ‘ਜੀਪ ਲਵਰਜ਼ ਟੋਰਾਂਟੋ’ ਵੱਲੋਂ ‘ਰਾਈਡ ਐਂਡ ਪਿਕਨਿਕ’ ਦਾ ਸ਼ਾਨਦਾਰ ਪ੍ਰੋਗਰਾਮ 24 ਜੁਲਾਈ ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ 10150 ਦ ਗੋਰ ਰੋਡ ਸਥਿਤ ‘ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਐਂਡ ਲਾਇਬ੍ਰੇਰੀ’ ਦੀ ਪਾਰਕਿੰਗ ਤੋਂ ਕਾਰਾਂ, ਜੀਪਾਂ ਦੀ ਇਹ ਰਾਈਡ ਸਵੇਰੇ 9.00 ਵਜੇ ਆਰੰਭ ਹੋਵੇਗੀ ਅਤੇ ਇਹ 4998 ਕਨਸੈਸ਼ਨ ਰੋਡ 7, ਅਲਿਸਟਨ ਸਥਿਤ ਅਰਲ ਰੋਵਰ ਪ੍ਰੋਵਿੰਸ਼ੀਅਲ ਪਾਰਕ ਵਿਚ ਜਾ ਕੇ ਸਮਾਪਤ ਹੋਵੇਗੀ। ‘ਅਰਲ ਰੋਵਰ ਪ੍ਰੋਵਿੰਸ਼ੀਅਲ ਪਾਰਕ’ ਵਿਚ ਪਿਕਨਿਕ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਅਤੇ ਉੱਥੇ ਵੱਖ-ਵੱਖ ਪ੍ਰਕਾਰ ਦੇ ਸੁਆਦਲੇ ਖਾਣਿਆਂ ਦਾ ਪ੍ਰਬੰਧ ਹੋਵੇਗਾ। ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਇਸ ਰਾਈਡ ਅਤੇ ਪਿਕਨਿਕ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਰਾਈਡ ਐਂਡ ਪਿਕਨਿਕ ਦਾ ਇਹ ਪ੍ਰੋਗਰਾਮ ਪਹਿਲਾਂ 2 ਅਗਸਤ ਸੋਮਵਾਰ ਵਾਲੇ ਦਿਨ ਰੱਖਿਆ ਗਿਆ ਸੀ ਪਰ ਉੇਸ ਦਿਨ ਬਾਰਸ਼ ਦੀ ਸੰਭਾਵਨਾ ਹੋਣ ਕਾਰਨ ਇਸ ਦੀ ਤਰੀਕ ਤੇ ਦਿਨ ਬਦਲ ਕੇ ਹੁਣ 24 ਜੁਲਾਈ ਦਿਨ ਐਤਵਾਰ ਕਰ ਦਿੱਤਾ ਗਿਆ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਸੰਸਥਾ ‘ਜੀਪ ਲਵਰਜ਼ ਟੋਰਾਂਟੋ’ ਕਮਿਊਨਿਟੀ ਦੇ ਧਾਰਮਿਕ, ਸਮਾਜਿਕ ਤੇ ਸੱਭਿਆਰਕ ਸਮਾਗਮਾਂ ਸਮੇਂ ਖਾਣ-ਪੀਣ ਦੇ ਲੰਗਰ ਲਗਾਉਣ ਦੇ ਨਾਲ-ਨਾਲ ਪੱਗਾਂ ਦੇ ਲੰਗਰ ਦੀ ਵੀ ਸੇਵਾ ਕਰਦੀ ਹੈ। ਪ੍ਰੋਗਰਾਮ ਸਬੰਧੀ ਹੋਰ ਜਾਣਕਾਰੀ ਲਈ ਬੂਟਾ ਸਿੰਘ ਜੌਹਲ ਨੂੰ 647-928-8097 ‘ਤੇ ਜਾਂ ਗੁਰਜਿੰਦਰ ਸਿੰਘ ਦਿਓਲ ਨੂੰ 647-998-5256 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS