11 C
Toronto
Saturday, October 18, 2025
spot_img
Homeਕੈਨੇਡਾਮਹਾਨ ਯੋਧੇ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਦੇ100ਵੇਂ ਸ਼ਹੀਦੀ ਦਿਹਾੜੇ ਨੂੰ...

ਮਹਾਨ ਯੋਧੇ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਦੇ100ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਨਫਰੰਸ ਤੇ ਦਸਤਾਰ ਮੁਕਾਬਲੇ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਬਬਰ ਅਕਾਲੀ ਲਹਿਰ ਦੇ ਮੋਢੀ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਦਾ 100ਵਾਂ ਸ਼ਹੀਦੀ ਵਰ੍ਹਾ ਬੜੇ ਉਤਸ਼ਾਹ ਨਾਲ, ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵੱਲੋਂ ਮਨਾਇਆ, ਜਿਸ ਵਿੱਚ ਅੰਤਰਰਾਸ਼ਟਰੀ ਸ਼ਹੀਦੀ ਕਾਨਫਰੰਸ, ਦਸਤਾਰ ਮੁਕਾਬਲੇ ਹੋਣਹਾਰ ਨੌਜਵਾਨਾਂ ਦੇ ਸਨਮਾਨ ਅਤੇ ਚਿੱਤਰਕਾਰ ਜਰਨੈਲ ਸਿੰਘ ਵਲੋਂ ਪ੍ਰਦਰਸ਼ਨੀ ਲਗਾਈ ਗਈ। ਤਿੰਨ ਸਮਾਗਮਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਅਰੰਭ ਤੋਂ ਲੈ ਕੇ ਕਾਨਫਰੰਸ ਤੱਕ, ਸੰਗਤਾਂ ਦਾ ਭਰਪੂਰ ਸਹਿਯੋਗ ਰਿਹਾ। ਗੁਰਦੁਆਰਾ ਸਾਹਿਬ ਦੇ ਨੌਜਵਾਨ ਸੇਵਾਦਾਰ ਭਾਈ ਮਨਿੰਦਰ ਸਿੰਘ ਨੇ ਸ਼ਹੀਦੀ ਕਾਨਫਰੰਸ ਅਤੇ ਸਮਾਗਮ ਦੇ ਮਨੋਰਥ ਅਤੇ ਨੌਜਵਾਨ ਪੀੜ੍ਹੀ ਨੂੰ ਬਬਰ ਅਕਾਲੀ ਲਹਿਰ ਬਾਰੇ ਜਾਣਕਾਰੀ ਹਾਸਿਲ ਕਰਨ ‘ਤੇ ਜ਼ੋਰ ਦਿੱਤਾ।
ਸਭ ਤੋਂ ਵਿਲਖਣ ਗੱਲ ਇਹ ਸੀ ਕਿ ਐਬਟਸਫੋਰਡ ਦੀਆਂ ਤਿੰਨੇ ਸੁਸਾਈਟੀਆਂ; ਖਾਲਸਾ ਦੀਵਾਨ ਸੁਸਾਇਟੀ, ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਅਤੇ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰਾ ਸੁਸਾਇਟੀ ਨੇ ਮਿਲ-ਜੁਲ ਕੇ ਇਨ੍ਹਾਂ ਸਮਾਗਮਾਂ ਵਿੱਚ ਪੂਰਨ ਸਾਥ ਦਿੱਤਾ।
ਸਮਾਪਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਅਤੇ ਗੁਰਦੁਆਰਾ ਸਾਹਿਬ ਰਾਮਗੜ੍ਹੀਆ ਸੁਸਾਇਟੀ ਸਰੀ ਦੇ ਸੇਵਾਦਾਰਾਂ ਨੇ ਵੀ ਭਰਵੀਂ ਹਾਜ਼ਰੀ ਲਵਾਈ। ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਦੇ 100ਵੇਂ ਸ਼ਹੀਦੀ ਦਿਹਾੜੇ ‘ਤੇ ਅੰਤਰਰਾਸ਼ਟਰੀ ਸ਼ਹੀਦੀ ਕਾਨਫਰੰਸ ਵਿੱਚ ਸਿੱਖ ਵਿਦਵਾਨ ਰਾਜਵਿੰਦਰ ਸਿੰਘ ਰਾਹੀ, ਡਾ. ਸੁਖਪ੍ਰੀਤ ਸਿੰਘ ਉਦੋਕੇ, ਗਿਆਨ ਸਿੰਘ ਸੰਧੂ, ਸੋਹਣ ਸਿੰਘ ਪੂਨੀ, ਡਾ. ਸੁਖਵਿੰਦਰ ਕੌਰ ਬੈਂਸ, ਡਾਕਟਰ ਗੁਰਵਿੰਦਰ ਸਿੰਘ ਅਤੇ ਡਾ. ਸ਼ਰਨਜੀਤ ਕੌਰ ਸਿੰਡਰਾ ਅਤੇ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਦੇ ਵਿਚਾਰ ਸੰਗਤਾਂ ਨੇ ਸਰਵਣ ਕੀਤੇ ਅਤੇ ਬਬਰ ਲਹਿਰ ਦੇ ਇਤਿਹਾਸ ਤੋਂ ਜਾਣੂ ਹੋਏ। ਸਮਾਗਮਾਂ ਦੌਰਾਨ ਹੋਰਨਾਂ ਬੁਲਾਰਿਆਂ ਵਿੱਚ ਡਾ. ਗੋਪਾਲ ਸਿੰਘ ਬੁੱਟਰ ਤੇ ਖਾਲਸਾ ਦੀਵਾਨ ਸੁਸਾਇਟੀ ਵੈਨਕੁਵਰ ਦੇ ਜਰਨਲ ਸਕੱਤਰ ਜੋਗਿੰਦਰ ਸਿੰਘ ਸੁੰਨੜ ਨੇ ਵੀ ਸੰਬੋਧਨ ਕੀਤਾ, ਜਦਕਿ ਸਮਾਗਮਾਂ ਦਾ ਸੰਚਾਲਨ ਗੁਰਦੁਆਰਾ ਸਾਹਿਬ ਸੁਸਾਇਟੀ ਦੇ ਜਰਨਲ ਸਕੱਤਰ ਰਜਿੰਦਰ ਸਿੰਘ ਗਰੇਵਾਲ, ਜਸਕਰਨ ਸਿੰਘ ਧਾਲੀਵਾਲ ਅਤੇ ਕਾਨਫਰੰਸ ਪ੍ਰਬੰਧਕ ਸੁਖਵਿੰਦਰ ਸਿੰਘ ਕਾਹਲੋਂ ਨੇ ਕੀਤਾ।
ਸ਼ਹੀਦੀ ਸ਼ਤਾਬਦੀ ਕਾਨਫਰੰਸ ਦੌਰਾਨ ਸ਼ਹੀਦ ਕਰਮ ਸਿੰਘ ਬਬਰ ਵੱਲੋਂ ਗੁਰਬਾਣੀ ਤੇ ਸਿੱਖ ਇਤਿਹਾਸ ਤੋਂ ਪ੍ਰੇਰਣਾ ਲੈਣ, ਆਪਣੀ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਭੇਟਾ ਕਰਕੇ, ਪੰਜਾਬ ਜਾ ਕੇ ਸ਼ਹੀਦੀ ਪਾਉਣ ਤੋਂ ਲੈ ਕੇ, ਬਬਰ ਅਕਾਲੀ ਲਹਿਰ ਦੇ ਸੁਪਨੇ ਭਾਰਤ ‘ਚੋਂ ਅੰਗਰੇਜ਼ਾਂ ਨੂੰ ਕੱਢ ਕੇ ‘ਪੰਜਾਬ ਵਿੱਚ ਮੁੜ ਖਾਲਸਾ ਰਾਜ’ ਅਤੇ ‘ਭਾਰਤ ਵਿਚ ਸਵਰਾਜ ਦੀ ਸਥਾਪਨਾ’ ਦੇ ਮਕਸਦ ਬਾਰੇ ਇਤਿਹਾਸਕ ਖੋਜਾਂ ਸਾਂਝੀਆਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਬੁਲਾਰਿਆਂ ਨੇ ਮੌਜੂਦਾ ਸਮੇਂ ਭਾਰਤ ਵਿੱਚ ਘੱਟ ਗਿਣਤੀ ਚਿੰਤਾਜਨਕ ਹਾਲਾਤ ਅਤੇ ਬਬਰ ਅਕਾਲੀਆ ਦੀ ਸੋਚ ਦੇ ਉਲਟ ਰਾਜ ਪ੍ਰਬੰਧ ‘ਤੇ ਭਾਰੀ ਚਿੰਤਾ ਦਾ ਪ੍ਰਗਟਾਵਾ ਕੀਤਾ। ਅੰਤਰ ਰਾਸ਼ਟਰੀ ਕਾਨਫਰੰਸ ਦੇ ਅਖੀਰ ਵਿੱਚ ਸਕੂਲ ਬੋਰਡ ਨੂੰ ਅਪੀਲ ਕੀਤੀ ਗਈ ਕਿ ਸ਼ਹੀਦ ਭਾਈ ਕਰਮ ਸਿੰਘ ਬਬਰ ਦਾ ਇਤਿਹਾਸ ਸਿਲੇਬਸ ਵਿੱਚ ਪੜ੍ਹਾਇਆ ਜਾਏ, ਜੋ ਕਿ ਨਸਲਵਾਦ ਅਤੇ ਬਸਤੀਵਾਦ ਦੇ ਖਾਤਮੇ ਲਈ ਇਤਿਹਾਸਿਕ ਇਨਕਲਾਬ ਸੀ।
ਇਸ ਦੌਰਾਨ ਦਸਤਾਰ ਮੁਕਾਬਲੇ ਮੌਕੇ ਵੱਖ ਵੱਖ ਗਰੁੱਪਾਂ ‘ਚੋਂ ਸਿੱਖ ਬੱਚੇ-ਬੱਚੀਆਂ, ਬਜ਼ੁਰਗਾਂ ਤੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਦਸਤਾਰ ਮੁਕਾਬਲੇ ਵਿੱਚ ਸੰਗਤਾਂ ਦੀ ਬੇਮਿਸਾਲ ਹਾਜ਼ਰੀ ਨੇ ਨੌਜਵਾਨ ਪ੍ਰਬੰਧਕਾਂ ਦਾ ਹੌਂਸਲਾ ਭਰਪੂਰ ਕੀਤਾ।

 

RELATED ARTICLES

ਗ਼ਜ਼ਲ

POPULAR POSTS