Breaking News
Home / ਕੈਨੇਡਾ / ਬਰੈਂਪਟਨ ‘ਚ ਸਮਰ ਫਨ ਦੀਆਂ ਝਲਕੀਆਂ ਜਲਦੀ ਸ਼ੁਰੂ ਹੋਣਗੀਆਂ

ਬਰੈਂਪਟਨ ‘ਚ ਸਮਰ ਫਨ ਦੀਆਂ ਝਲਕੀਆਂ ਜਲਦੀ ਸ਼ੁਰੂ ਹੋਣਗੀਆਂ

ਬਰੈਂਪਟਨ, ਉਨਟਾਰੀਓ : ਆਪਣਾ ਸਵਿਮਸੂਟ, ਪਿਕਨਿਕ ਕੰਬਲ ਅਤੇ ਪਾਣੀ ਦੀ ਬੋਤਲ ਤਿਆਰ ਕਰ ਲਓ – ਕਿਉਂਕਿ ਗਰਮੀ ਆ ਗਈ ਹੈ ਅਤੇ ਬਰੈਂਪਟਨ ਵਿਚ ਕੁਝ ਮਜ਼ੇਦਾਰ ਚੀਜ਼ਾਂ ਦਾ ਸਮਾਂ ਹੈ!
ਜਲਦੀ ਹੀ ਕਈ ਤਰ੍ਹਾਂ ਦੀਆਂ ਆਊਟਡੋਰ ਸਹੂਲਤਾਂ ਸ਼ੁਰੂ ਹੋਣ ਵਾਲੀਆਂ ਹਨ ਅਤੇ ਪੂਰੀ ਗਰਮੀ ਕਈ ਗਤੀਵਿਧੀਆਂ ਹੋਣਗੀਆਂ।
ਸਮਰ ਮੂਵੀਜ਼ ਅੰਡਰ ਦ ਸਟਾਰਸ (Summer Movies under the Stars)। 5 ਜੁਲਾਈ ਤੋਂ 30 ਅਗਸਤ ਤੱਕ
ਪੂਰੇ ਸ਼ਹਿਰ ਵਿਚ ਵੱਖ-ਵੱਖ ਸਥਾਨਾਂ ਤੋਂ ਮੁਫਤ, ਪਰਿਵਾਰ-ਅਨੁਕੂਲਿਤ ਆਊਟਡੋਰ ਮੂਵੀ ਸਕ੍ਰੀਨਿੰਗਸ ਲਈ ਆਪਣਾ ਕੰਬਲ, ਲਾਅਨ ਚੇਅਰ ਅਤੇ ਸਨੈਕਸ ਨਾਲ ਲੈ ਕੇ ਆਓ।
ਪੂਰੀ ਮੂਵੀ ਸਮਾਂ ਸਾਰਨੀ ਲਈ ਬਰੈਂਪਟਨ ਸਿਟੀ ਦੀ ਵੈਬਸਾਈਟ ‘ਤੇ ਜਾਓ।
ਸਮਰ ਕੈਂਪਸ (Summer Camps)। 3 ਜੁਲਾਈ ਤੋਂ 1 ਸਤੰਬਰ ਤੱਕ
ਬੱਚੇ ਅਤੇ ਨੌਜਵਾਨ ਕਈ ਤਰ੍ਹਾਂ ਦੇ ਡੇ ਕੈਂਪਸ ਦੇ ਨਾਲ ਪੂਰੀ ਗਰਮੀ ਕਿਰਿਆਸ਼ੀਲ ਰਹਿ ਸਕਦੇ ਹਨ ਅਤੇ ਨਵੀਆਂ ਚੀਜ਼ਾਂ ਸਿੱਖ ਸਕਦੇ ਹਨ। 2019 ਲਈ ਨਵੇਂ ਕੈਂਪ ਸ਼ਾਮਲ ਕੀਤੇ ਗਏ ਹਨ। ਪਹਿਲਾਂ ਅਤੇ ਬਾਅਦ ਵੀ ਦੇਖਭਾਲ ਵਾਧੂ ਫੀਸ ਦੇਣ ਤੋਂ ਉਪਲਬਧ ਹੈ। ਚੋਣਵੇਂ ਸਥਾਨਾਂ ਤੋਂ ਇਕ ਕੈਂਪ ਲੰਚ ਪ੍ਰੋਗਰਾਮ ਉਪਲਬਧ ਹੈ।
ਸਮਰ ਕੈਂਪਸ ਬਾਰੇ ਪੂਰੇ ਵੇਰਵੇ ਬਰੈਂਪਟਨ ਸਿਟੀ ਦੀ ਵੈਬਸਾਈਟ ‘ਤੇ ਉਪਲਬਧ ਹਨ।
ਪਲੇ ਇਨ ਦਾ ਪਾਰਕ (Play in the Park)। 1 ਜੁਲਾਈ ਤੋਂ 31 ਅਗਸਤ ਤੱਕ
6 ਤੋਂ 13 ਸਾਲ ਦੀ ਉਮਰ ਦੇ ਬੱਚੇ, ਚੋਣਵੇਂ ਸਥਾਨਾਂ ਤੋਂ ਕਾਰਜ ਦਿਨਾਂ ਨੂੰ ਸਵੇਰੇ 9.30 ਵਜੇ ਤੋਂ 11.30 ਵਜੇ ਤੱਕ, ਸਥਾਨਕ ਪਾਰਕ ਵਿਚ ਜਾ ਕੇ ਸਿਟੀ ਆਫ ਬਰੈਂਪਟਨ ਪ੍ਰੋਗਰਾਮ ਲੀਡਰਾਂ ਦੇ ਨਾਲ ਮੁਫਤ ਵਿਚ ਆਯੋਜਿਤ ਗੇਮਸ ਤੇ ਸਪੋਰਟਸ ਖੇਡ ਸਕਦੇ ਹਨ।
ਸਥਾਨਾਂ ਦੀ ਸੂਚੀ ਲਈ ਬਰੈਂਪਟਨ ਸਿਟੀ ਦੀ ਵੈਬਸਾਈਟ ‘ਤੇ ਜਾਓ।
ਪ੍ਰੋਫੈਸਰਸ ਲੇਕ (Professor’s Lake) ਬੀਚ ਅਤੇ ਬੋਟਹਾਊਸ। 29 ਜੂਨ ਤੋਂ 3 ਸਤੰਬਰ ਤੱਕ ਰੋਜ਼ਾਨਾ ਖੁੱਲ੍ਹੇਗਾ
ਬਰੈਂਪਟਨ ਦੀ ਆਪਣੀ 65 ਏਕੜ, ਸਪ੍ਰਿੰਗ-ਫੈਡ (ਬਸੰਤ ਵਿਚ ਵਹਿਣ ਵਾਲੀ) ਝੀਲ ਦੇ ਕਿਨਾਰੇ ਮਜ਼ੇਦਾਰ ਦਿਨ ਬਿਤਾਓ। ਨਿਗਰਾਨੀ ਵਾਲਾ ਸਵਿਮਿੰਗ ਏਰੀਆ, ਵਾਟਰ ਸਲਾਈਡ ਅਤੇ ਕਿਸ਼ਤੀ ਕਿਰਾਏ ‘ਤੇ ਉਪਲਬਧ ਹਨ ਅਤੇ ਇਹ ਮੌਸਮ ਅਤੇ ਸਥਿਤੀਆਂ ਦੇ ਮੁਤਾਬਕ ਖੁੱਲ੍ਹਦੇ ਹਨ। ਕਿਰਾਏ ਤੇ ਬੋਟਹਾਉਸ ਹੁਣ ਉਪਲਬਧ ਹੈ।
ਪ੍ਰੋਫੈਸਰਸ ਲੇਕ ਬਾਰੇ ਪੂਰੇ ਵੇਰਵੇ ਬਰੈਂਪਟਨ ਸਿਟੀ ਦੀ ਵੈਬਸਾਈਟ ‘ਤੇ ਉਪਲਬਧ ਹਨ।

ਚਿੰਗਕੂਜ਼ੀ ਪਾਰਕ (Chinguacousy Park) ਵਿਚ ਗਰਮੀ ਲਈ ਸਹੂਲਤਾਂ। 24 ਜੂਨ ਤੋਂ 3 ਸਤੰਬਰ ਤੱਕ ਰੋਜ਼ਾਨਾ ਖੁੱਲ੍ਹੇਗਾ
ਬਰੈਂਪਟਨ ਦਾ ਡੈਸਟੀਨੇਸ਼ਨ ਪਾਰਕ ਕਈ ਤਰ੍ਹਾਂ ਦੀਆਂ ਸਮਰ ਫਨ ਗਤੀਵਿਧੀਆਂ ਪੇਸ਼ ਕਰਦਾ ਹੈ, ਜਿਨ੍ਹਾਂ ਵਿਚ ਸ਼ਾਮਲ ਹਨ, ਚਿੜੀਆਘਰ, ਪੋਨੀਰਾਈਡਸ, ਮਿੰਨੀ ਗੋਲਫ, ਕੈਰਸੇਲ (ਹਿੰਡੋਲਾ) ਅਤੇ ਟ੍ਰੇਨ ਹਾਈਡ, ਸਪ੍ਰੈ ਪੈਡ ਅਤੇ ਪਲੇਗਰਾਊਂਡ।
ਚਿੰਗਕੂਜ਼ੀ ਪਾਰਕ ਬਾਰੇ ਪੂਰੇ ਵੇਰਵੇ ਵੈਬਸਾਈਟ ‘ਤੇ ਉਪਲਬਧ ਹਨ।
ਐਲਡੋਰਾਡੋ ਪਾਰਕ ਆਊਟਡੋਰ ਪੂਲ (Eldorado Park Outdoor Pool)। 29 ਜੂਨ ਤੋਂ 3 ਸਤੰਬਰ ਤੱਕ ਰੋਜ਼ਾਨਾ ਖੁੱਲ੍ਹੇਗਾ
ਕ੍ਰੈਡਿਟ ਰਿਵਰ (Credit River) ਦੇ ਕਿਨਾਰਿਆਂ ‘ਤੇ ਕੁਦਰਤੀ ਜੰਗਲ ਨਾਲ ਘਿਰੇ, ਬਰੈਂਪਟਨ ਦੇ ਇਕਮਾਤਰ ਆਊਟਡੋਰ ਪੂਲ ਵਿਚ ਦੁਪਹਿਰ ਤੋਂ ਬਾਅਦ ਦਾ ਸਮਾਂ ਬਿਤਾਓ।
ਐਲਡੋਰਾਡੋ ਪਾਰਕ ਬਾਰੇ ਪੂਰੇ ਵੇਰਵੇ ਬਰੈਂਪਟਨ ਸਿਟੀ ਦੀ ਵੈਬਸਾਈਟ ‘ਤੇ ਉਪਲਬਧ ਹਨ।
ਸਪ੍ਰੇ ਪੈਡਸ (Spray Pads)
ਪੂਰੇ ਸ਼ਹਿਰ ਵਿਚ 14 ਸਪ੍ਰੇ ਪੈਡਸ ਅਤੇ ਵੈਡਿੰਗ ਪੂਲਸ (ਬੱਚਿਆਂ ਲਈ ਘੱਟ ਡੂੰਘੇ ਬਣਾਉਟੀ ਪੂਲ) ਵਿਚ ਠੰਡੇ ਰਹੋ।
ਸਪ੍ਰੇ ਪੈਡ ਵਾਲੇ ਸਥਾਨਾਂ ਦੀ ਸੂਚੀ ਲਈ ਬਰੈਂਪਟਨ ਸਿਟੀ ਦੀ ਵੈਬਸਾਈਟ ‘ਤੇ ਜਾਓ।
ਫੀਸਾਂ, ਸਥਾਨਾਂ, ਪ੍ਰੋਗਰਾਮ ਦੇ ਵੇਰਵਿਆਂ ਅਤੇ ਸੰਚਾਲਨ ਦੇ ਸਮੇਂ ਸਮੇਤ, ਗਰਮੀ ਦੀਆਂ ਇਨ੍ਹਾਂ ਗਤੀਵਿਧੀਆਂ ਵਿਚੋਂ ਕਿਸੇ ਬਾਰੇ ਵੀ ਹੋਰ ਜਾਣਕਾਰੀ ਲਈ www.brampton.ca/recreation ‘ਤੇ ਜਾਓ ਜਾਂ ਕਿਸੇ ਵੀ ਰੈਕ੍ਰੀਏਸ਼ਨ ਕੇਂਦਰ ਵਿਖੇ ਸਮਰ ਫਨ (Summer Fun) ਬ੍ਰੋਸ਼ਰ ਦੀ ਆਪਣੀ ਕਾਪੀ ਲਓ।
ਹਰ-ਭਰੇ ਸ਼ਹਿਰ (Greet City) ਦੇ ਤੌਰ ‘ਤੇ, ਅਸੀਂ ਨਿਵਾਸੀਆਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਜਿੱਥੇ ਵੀ ਸੰਭਵ ਹੋਵੇ, ਉਹ ਸਫਰ ਲਈ ਬਰੈਂਪਟਨ ਟ੍ਰਾਂਜ਼ਿਟ (Brampton Transit) ਦੀ ਵਰਤੋਂ ਕਰਨ। ਆਪਣੀ ਟ੍ਰਿਪ ਦੀ ਯੋਜਨਾ ਬਣਾਉਣ ਲਈ www.bramptontransit.com ‘ਤੇ ਜਾਓ।
ਹਵਾਲਾ
”ਗਰਮੀ ਬਰੈਂਪਟਨ ਵਿਚ ਰੋਮਾਂਚਕ ਸੀਜ਼ਨ ਹੈ। ਬਰੈਂਪਟਨ ਸਿਹਤਮੰਦ ਅਤੇ ਸੁਰੱਖਿਅਤ ਸ਼ਹਿਰ ਹੈ ਅਤੇ ਮੈਂ ਨਿਵਾਸੀਆਂ ਨੂੰ ਉਤਸ਼ਾਹਿਤ ਕਰਦਾ ਹਾਂ ਕਿ ਉਹ ਪੂਰੇ ਸ਼ਹਿਰ ਵਿਚ ਆਊਟਡੋਰ ਮੂਵੀਜ਼ ਦੇਖਣ, ਪ੍ਰਫੈਸਰਸ ਲੇਕ ਵਿਖੇ ਖੁੱਲ੍ਹੇ ਮੌਸਮ ਦਾ ਮਜ਼ਾ ਲੈਣ, ਐਲਡੋਰਾਡੋ ਪਾਰਕ ਦੇ ਆਊਟਡੋਰ ਪੂਲ ਵਿਚ ਗੋਤੇ ਲਗਾਉਣ ਅਤੇ ਸਾਲ ਦੇ ਇਸ ਸਮੇਂ ਵਿਚ ਸਾਡੇ ਲਹਿਰ ਵਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਸ਼ਾਨਦਾਰ ਸਹੂਲਤਾਂ ਦਾ ਲਾਭ ਲੈਣ।

ਮੇਅਰ ਪੈਟਰਿਕ ਬਰਾਊਨ

ਕੈਨੇਡਾ ਵਿਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿਚੋਂ ਇਕ ਦੇ ਤੌਰ ‘ਤੇ, ਬਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ‘ਤੇ ਹਾਂ।
ਅਸੀਂ ਇਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿਚ ਉਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ Twitter, Facebook, ਅਤੇ Instagram ‘ਤੇ ਜੁੜੋ। www.brampton.ca ‘ਤੇ ਹੋਰ ਜਾਣੋ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …