20.8 C
Toronto
Thursday, September 18, 2025
spot_img
Homeਕੈਨੇਡਾਲਿਬਰਲ ਸਰਕਾਰ ਵੱਲੋਂ ਕੈਨੇਡੀਅਨਾਂ ਲਈ ਸਾਰਥਿਕ ਤਬਦੀਲੀ ਲਿਆਉਣ ਲਈ ਕੀਤੇ ਗਏ ਕੰਮਾਂ...

ਲਿਬਰਲ ਸਰਕਾਰ ਵੱਲੋਂ ਕੈਨੇਡੀਅਨਾਂ ਲਈ ਸਾਰਥਿਕ ਤਬਦੀਲੀ ਲਿਆਉਣ ਲਈ ਕੀਤੇ ਗਏ ਕੰਮਾਂ ‘ਤੇ ਮਾਣ : ਰੂਬੀ ਸਹੋਤਾ

ਬਰੈਂਪਟਨ : ਲੰਘੇ ਹਫ਼ਤੇ ਲਿਬਰਲ ਸਰਕਾਰ ਦੀ 2015 ਤੋਂ 2019 ਦੀ ਟੱਰਮ ਦੇ ਹਾਊਸ ਆਫ਼ ਕਾਮਨਜ਼ ਦੇ ਆਖ਼ਰੀ ਸੈਸ਼ਨ ਦੇ ਸੰਪੰਨ ਹੋਣ ‘ਤੇ ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਸਰਕਾਰ ਵੱਲੋਂ ਕੈਨੇਡੀਅਨਾਂ ਲਈ ਕੀਤੇ ਗਏ ਲੈਜਿਸਲੇਟਿਵ ਕੰਮਾਂ-ਕਾਜਾਂ ਦੀ ਲੰਮੀ ਲਿਸਟ ‘ਤੇ ‘ਪੰਛੀ-ਝਾਤ’ ਪੁਆਈ ਹੈ। 42ਵੀਂ ਕੈਨੇਡੀਅਨ ਪਾਰਲੀਮੈਂਟ ਵਿਚ ਫ਼ੈੱਡਰਲ ਲਿਬਰਲ ਸਰਕਾਰ ਵੱਲੋਂ ਲੋਕਾਂ ਦੇ ਜੀਵਨ ਵਿਚ ਸਾਰਥਿਕ ਤਬਦੀਲੀ ਲਿਆਉਣ ਲਈ ਕੁੱਲ 89 ਬਿੱਲ ਪਾਸ ਕੀਤੇ ਗਏ। ਰੂਬੀ ਸਹੋਤਾ ਵੱਲੋਂ ਪ੍ਰਮੁੱਖ ਬਿੱਲਾਂ ਬਾਰੇ ਬੜੇ ਫਖ਼ਰ ਨਾਲ ਆਪਣਾ ਪ੍ਰਤੀਕ੍ਰਮ ਦੱਸਿਆ ਗਿਆ:
ੲ ਦੇਸ਼ ਦੇ ਅਮੀਰ-ਵਰਗ ਉੱਪਰ 1 ਫੀਸਦੀ ਟੈਕਸ ਵਧਾ ਕੇ ਮੱਧ-ਵਰਗ ਉੱਪਰ ਟੈਕਸ ਨੂੰ ਘੱਟ ਕੀਤਾ ਗਿਆ। ਇਸ ਦੇ ਨਾਲ ਹੀ ‘ਕੈਨੇਡਾ ਚਾਈਲਡ ਬੈਨੀਫ਼ਿਟ’ ਪ੍ਰੋਗਰਾਮ ਰਾਹੀਂ ਕੈਨੇਡੀਅਨ ਪਰਿਵਾਰਾਂ ਨੂੰ ਹੋਰ ਟੈਕਸ-ਫ਼ਰੀ ਡਾਲਰਾਂ ਦੀ ਸੁਵਿਧਾ ਦਿੱਤੀ ਗਈ।
ੲ ਸਾਲ 2015 ਤੋਂ ਲੈ ਕੇ ਹੁਣ ਤੀਕ ਕੈਨੇਡਾ-ਵਾਸੀਆਂ ਲਈ ਇਕ ਮਿਲੀਅਨ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਗਈਆਂ ਅਤੇ ਅਜੋਕੀਆਂ ਤੇ ਭਵਿੱਖ-ਮਈ ਨੌਕਰੀਆਂ ਲਈ ਨੌਜੁਆਨਾਂ ਨੂੰ ਟ੍ਰੇਨਿੰਗ ਅਤੇ ਲੋੜੀਂਦੇ ਸਕਿੱਲ ਪ੍ਰਾਪਤ ਕਰਨ ਲਈ ਕਈ ਪ੍ਰੋਗਰਾਮ ਬਣਾਏ ਗਏ।
ੲ ਕੈਨੇਡਾ ਵਿਚ ਗ਼ਰੀਬੀ ਨੂੰ ਘਟਾਇਆ ਗਿਆ ਹੈ ਜਿਸ ਵਿਚ 300,000 ਬੱਚਿਆਂ ਨੂੰ ਗ਼ਰੀਬੀ ਵਿੱਚੋਂ ਬਾਹਰ ਕੱਢਿਆ ਗਿਆ ਹੈ। ਨੈਸ਼ਨਲ ਹਾਊਸਿੰਗ ਸਟਰੈਟਿਜੀ ਐਕਟ ਅਧੀਨ ਕੈਨੇਡਾ-ਵਾਸੀਆਂ ਨੂੰ ਘਰ ਬਨਾਉਣ ਲਈ ਕਈ ਬਿਲੀਅਨ ਡਾਲਰਾਂ ਦੀ ਫ਼ੰਡਿੰਗ ਕਰਕੇ ਲੋਕਾਂ ਦੀ ਸਹਾਇਤਾ ਕੀਤੀ ਗਈ।
ੲ ਕੈਨੇਡਾ ਦੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਨਿਯਮਾਂ ਵਿਚ ਸੁਧਾਰ ਕੀਤੇ ਗਏ ਹਨ। ਇਸ ਦੇ ਲਈ ਕਾਫ਼ੀ ਪੂੰਜੀ ਨਿਵੇਸ਼ ਕਰਕੇ ਲੋਕਾਂ ਵਿਚ ਭਰੋਸੇਯੋਗਤਾ ਕਾਇਮ ਕੀਤੀ ਗਈ ਹੈ।
ੲਕੈਨੇਡਾ-ਵਾਸੀਆਂ ਦੀਆਂ ਵਰਕਪਲੇਸ ਪੈਨਸ਼ਨਾਂ ਵਿਚ ਸੁਧਾਰ ਕੀਤਾ ਗਿਆ ਹੈ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਉਹ ਕੈਨੇਡਾ ਪੈੱਨਸ਼ਨ ਪਲੈਨ ਲਾਭਾਂ ਦਾ ਯੋਗ ਫ਼ਾਇਦਾ ਉਠਾ ਸਕਣ।
ੲ ਕਮਿਊਨਿਟੀਆਂ ਦੀ ਸੁਰੱਖਿਆ ਲਈ ਅਗਨੀ-ਹਥਿਆਰਾਂ ਸਬੰਧੀ ਕਾਨੂੰਨਾਂ ਵਿਚ ਸੋਧ ਕੀਤੀ ਗਈ ਹੈ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਸਜ਼ਾ ਦੇਣ ਲਈ ਸ਼ਖਤ ਕਾਨੂੰਨ ਬਣਾਏ ਗਏ ਹਨ ਤਾਂ ਜੋ ਕੈਨੇਡਾ-ਵਾਸੀ ਸੁਰੱਖਿਅਤ ਰਹਿ ਸਕਣ।
ੲ ਕਮਿਊਨਿਟੀ ਇਨਫ਼ਰਾਸਟਰੱਕਚਰ, ਪਬਲਿਕ ਟਰਾਂਜ਼ਿਟ ਅਤੇ ਕਮਿਊਨਿਟੀ ਦੇ ਮਨੋਰੰਜਨ ਦੇ ਸਾਧਨਾਂ ਲਈ ਪੂੰਜੀ ਨਿਵੇਸ਼ ਕੀਤੀ ਗਈ ਹੈ।
ਇਨ੍ਹਾਂ ਬਾਰੇ ਆਪਣੀ ਪ੍ਰਤੀਕਿਰਿਆ ਜਾਰੀ ਕਰਦਿਆਂ ਹੋਇਆਂ ਰੂਬੀ ਸਹੋਤਾ ਨੇ ਕਿਹਾ,”ਪਿਛਲੇ ਚਾਰ ਸਾਲਾਂ ਵਿਚ ਹਾਊਸ ਆਫ਼ ਕਾਮਨਜ਼ ਵੱਲੋਂ 89 ਬਿੱਲ ਪਾਸ ਕੀਤੇ ਗਏ, ਕਮਿਊਨਿਟੀ ਕੰਮਾਂ ਲਈ ਕਾਫ਼ੀ ਪੂੰਜੀ ਨਿਵੇਸ਼ ਕੀਤੀ ਗਈ, ਮਿਡਲ-ਕਲਾਸ, ਛੋਟੇ ਬਿਜ਼ਨਿਸਾਂ ਲਈ ਟੈਕਸ ਦੀ ਕਟੌਤੀ ਕੀਤੀ ਗਈ ਅਤੇ ਵਿਉਪਾਰ ਨੂੰ ਵਧਾਇਆ ਗਿਆ।

RELATED ARTICLES
POPULAR POSTS