-8.3 C
Toronto
Wednesday, January 21, 2026
spot_img
Homeਕੈਨੇਡਾਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਵੱਲੋਂ ਕੈਨੇਡਾ ਦੇ 150ਵੇਂ ਜਨਮ ਦਿਨ ਦੇ ਜਸ਼ਨ...

ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਵੱਲੋਂ ਕੈਨੇਡਾ ਦੇ 150ਵੇਂ ਜਨਮ ਦਿਨ ਦੇ ਜਸ਼ਨ ਅਤੇ ਤੀਆਂ ਦਾ ਮੇਲਾ 29 ਜੁਲਾਈ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਵਲੋਂ ਕਨੇਡਾ ਦੇ 150ਵੇਂ ਜਨਮ ਦਿਨ ਜਸ਼ਨ ਅਤੇ ਤੀਆਂ ਦਾ ਮੇਲਾ 29 ਜੁਲਾਈ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ 6 ਵਜੇ ਤੱਕ, ਸੰਡਲਵੁੱਡ ਅਤੇ ਮਾਉਂਟੇਨਐਸ਼ ਦੇ ਕਾਰਨਰ ਤੇ ਮਾਉਂਟੇਨਐਸ਼ ਪਾਰਕ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਗਿੱਧਾ, ਭੰਗੜਾ, ਮਿਊਜੀਕਲ ਚੇਅਰ ਅਤੇ ਰੱਸਾ-ਕਸੀ ਸਮੇਤ ਬਜੁਰਗਾਂ, ਬੱਚਿਆਂ ਅਤੇ ਔਰਤਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ।
ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਜੇਤੂਆਂ ਨੂੰ ਸਪੈਸ਼ਲ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਕੈਨੇਡਾ ਦੇ 150ਵੇਂ ਜਨਮ ਦਿਨ ਤੇ ਸਪੈਸ਼ਲ ਕੇਕ ਵੀ ਕੱਟਿਆ ਜਾਵੇਗਾ। ਇਸ ਕਲੱਬ ਵਲੋਂ ਕੈਨੇਡਾ ਡੇ ਪਿਛਲੇ 10 ਸਾਲਾਂ ਤੋਂ ਮਨਾਇਆ ਜਾਂਦਾ ਹੈ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੂਸਰੇ ਸੀਨੀਅਰ ਕਲੱਬ ਇਸ ਮੇਲੇ ਵਿੱਚ ਹਿੱਸਾ ਲੈਣਗੇ। ਸਾਊਥ ਏਸ਼ੀਅਨ, ਇੰਡੋ-ਕਨੇਡੀਅਨ ਸਮੇਤ ਸਾਰੇ ਧਰਮਾਂ, ਵਰਗਾਂ ਅਤੇ ਕਮਿਊਨਿਟੀਆਂ ਨੂੰ ਸੱਦਾ ਦਿੱਤਾ ਗਿਆ ਹੈ। ਚਾਹ-ਪਾਣੀ ਦੇ ਨਾਲ-ਨਾਲ ਤਾਜਾ ਪਕੋੜੇ, ਜਲੇਬੀਆਂ, ਛੋਲੇ-ਭਟੂਰੇ, ਕੋਲਡ ਡ੍ਰਿਕੰਜ਼ ਅਤੇ ਬੱਚਿਆਂ ਲਈ ਫ੍ਰੈਂਚ-ਫ੍ਰਾਈਆਂ ਦਾ ਵੀ ਇੰਤਜਾਮ ਕੀਤਾ ਗਿਆ ਹੈ। ਸਾਰੇ ਐਮ ਪੀ, ਐਮ ਪੀ ਪੀ, ਕੌਂਸਲਰਾਂ, ਰੀਜਨਲ ਕੌਂਸਲਰਾਂ ਅਤੇ ਐਕਸ ਲੀਡਰਾਂ ਸਮੇਤ ਬਰੈਂਪਟਨ ਦੀ ਮੇਅਰ ਮਾਨਯੋਗ ਲਿੰਡਾ ਜਾਫਰੀ ਵੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨਗੇ।
ਇਸ ਪ੍ਰੋਗਰਾਮ ਦੀ ਰੇਡੀਉ, ਟੀ ਵੀ ਅਤੇ ਪ੍ਰਿੰਟ ਮੀਡੀਆ ਦੁਆਰਾ ਕਵਰੇਜ ਕੀਤੀ ਜਾਵੇਗੀ। ਜ਼ਿਆਦਾ ਜਾਣਕਾਰੀ ਲਈ ਨਿਰਮਲ ਸਿੰਘ ਸੀਰਾ ਨਾਲ 416-451-7895 ਅਤੇ ਪਰਮਜੀਤ ਸਿੰਘ ਬੈਂਸ ਨਾਲ 647-688-0481 ਫੋਨ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। (ਰਿਪੋਰਟ: ਦੇਵ ਝੱਮਟ)

RELATED ARTICLES
POPULAR POSTS