-11 C
Toronto
Wednesday, January 21, 2026
spot_img
Homeਕੈਨੇਡਾਬਰੈਂਪਟਨ ਨੌਰਥ ਤੋਂ ਮੁੜ ਚੋਣ ਲੜ ਰਹੀ ਲਿਬਰਲ ਉਮੀਦਵਾਰ ਹਰਿੰਦਰ ਮੱਲ੍ਹੀ ਵੱਲੋਂ...

ਬਰੈਂਪਟਨ ਨੌਰਥ ਤੋਂ ਮੁੜ ਚੋਣ ਲੜ ਰਹੀ ਲਿਬਰਲ ਉਮੀਦਵਾਰ ਹਰਿੰਦਰ ਮੱਲ੍ਹੀ ਵੱਲੋਂ ਆਪਣੇ ਚੋਣ ਦਫ਼ਤਰ ਦਾ ਉਦਘਾਟਨ

ਬਰੈਂਪਟਨ/ਡਾ. ਝੰਡ : ਹਰਿੰਦਰ ਮੱਲ੍ਹੀ ਜੋ ਬਰੈਂਪਟਨ ਨੌਰਥ ਤੋਂ ਐੱਮ.ਪੀ.ਪੀ. ਲਈ ਲਿਬਰਲ ਪਾਰਟੀ ਵੱਲੋਂ ਮੁੜ ਚੋਣ ਲੜ ਰਹੇ ਹਨ, ਵੱਲੋਂ ਆਪਣੇ ਚੋਣ-ਦਫ਼ਤਰ ਦਾ ਸ਼ੁਭ-ਉਦਘਾਟਨ ਕੀਤਾ ਗਿਆ।
ਉਨ੍ਹਾਂ ਦਾ ਇਹ ਚੋਣ-ਦਫ਼ਤਰ 50 ਸਨੀਮੈਡੋ ਮੈਡੀਕਲ ਬਿਲਡਿੰਗ ਦੇ ਯੂਨਿਟ ਨੰਬਰ 100 ਵਿਖੇ ਸਥਿਤ ਹੈ। ਇਸ ਮੌਕੇ ਸੈਂਕੜੇ ਸਮੱਰਥਕਾਂ, ਸ਼ੁਭ-ਚਿੰਤਕਾਂ, ਵਾਲੰਟੀਅਰਾਂ ਅਤੇ ਪਾਰਟੀ ਨੇਤਾਵਾਂ ਦੀ ਮੌਜੂਦਗੀ ਵਿਚ ਉਸ ਅਕਾਲ-ਪੁਰਖ਼ ਦਾ ਓਟ-ਆਸਰਾ ਲੈਣ ਲਈ ਗ੍ਰੰਥੀ ਸਾਹਿਬ ਵੱਲੋਂ ਉਸ ਦੇ ਦਰਬਾਰ ਵਿਚ ਬੀਬੀ ਹਰਿੰਦਰ ਮੱਲ੍ਹੀ ਦੀ ਇਨ੍ਹਾਂ ਚੋਣਾਂ ਵਿਚ ਚੜ੍ਹਦੀ-ਕਲਾ ਲਈ ਅਰਦਾਸ-ਬੇਨਤੀ ਕੀਤੀ ਗਈ ਅਤੇ ਬੁਲਾਰਿਆਂ ਵੱਲੋਂ ਚੋਣਾਂ ਵਿਚ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਗਈ। ਬੁਲਾਰਿਆਂ ਵਿਚ ਮੁੱਖ ਤੌਰ ‘ਤੇ ਵੌਨ੍ਹ ਤੋਂ ਐੱਮ.ਪੀ.ਪੀ. ਸਟੀਵਨ ਡੈੱਲ ਡੁਕਾ ਅਤੇ ਹਰਿੰਦਰ ਮੱਲ੍ਹੀ ਦੇ ਸਤਿਕਾਰਯੋਗ ਪਿਤਾ ਗੁਰਬਖ਼ਸ਼ ਸਿੰਘ ਮੱਲ੍ਹੀ ਸ਼ਾਮਲ ਸਨ।
ਹਰਿੰਦਰ ਮੱਲ੍ਹੀ ਵੱਲੋਂ ਇਸ ਮੌਕੇ ਪਹੁੰਚੀਆਂ ਸਾਰੀਆਂ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਆਉਣ ਵਾਲੀਆਂ ਸੂਬਾਈ ਚੋਣਾਂ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਬੇਨਤੀ ਕੀਤੀ ਗਈ। ਹਾਜ਼ਰੀਨ ਵਿਚ ਸਾਬਕਾ ਓਨਟਾਰੀਓ ਦੇ ਸਾਬਕਾ ਮੰਤਰੀ ਹਰਿੰਦਰ ਤੱਖੜ, ਬਰੈਂਪਟਨ ਸਾਊਥ ਤੋਂ ਚੋਣ ਲੜ ਰਹੇ ਲਿਬਰਲ ਉਮੀਦਵਾਰ ਸੁਖਵੰਤ ਠੇਠੀ, ਉੱਘੇ ਰਿਅਲਟਰ ਪਰਮਜੀਤ ਸਿੰਘ ਬਿਰਦੀ, ਬਰੈਂਪਟਨ ਦੀ ਇਕ ਸੀਨੀਅਰ ਕਲੱਬ ਦੇ ਪ੍ਰਧਾਨ ਡਾ. ਸੋਹਣ ਸਿੰਘ, ਪ੍ਰੋ. ਨਿਰਮਲ ਸਿੰਘ ਧਾਰਨੀ, ਜੰਗੀਰ ਸਿੰਘ ਸੈਂਹਭੀ, ਪ੍ਰੋ. ਜਗੀਰ ਸਿੰਘ ਕਾਹਲੋਂ, ਪਰਮਜੀਤ ਸਿੰਘ ਕਾਹਲੋਂ, ਮਲੂਕ ਸਿੰਘ ਕਾਹਲੋਂ, ਪੱਤਰਕਾਰ ਕੰਵਲਜੀਤ ਕੰਵਲ, ਸੁਖਦੇਵ ਸਿੰਘ ਝੰਡ, ਰਜਿੰਦਰ ਸਿੰਘ ਅਟਵਾਲ ਅਤੇ ਬਰੈਂਪਟਨ ਦੇ ਵਾਰਡ ਨੰਬਰ 1 ਤੇ 5 ਤੋਂ ਸਿਟੀ ਕਾਊਸਲਰ ਵਜੋਂ ਚੋਣ ਲੜ ਰਹੇ ਸੰਦੀਪ ਸਿੰਘ ਸਮੇਤ ਕਈ ਹੋਰ ਸ਼ਾਮਲ ਸਨ। ਇਸ ਮੌਕੇ ਪੂਰੀ-ਛੋਲੇ, ਜਲੇਬੀਆਂ ਤੇ ਚਾਹ ਨਾਲ ਆਏ ਮਹਿਮਾਨਾਂ ਦੀ ਸੇਵਾ ਕੀਤੀ ਗਈ।

RELATED ARTICLES
POPULAR POSTS