Breaking News
Home / ਕੈਨੇਡਾ / ਹਾਇਡਰੋ ਵੰਨ ਦਾ ਨਿੱਜੀਕਰਨ ਲੋਕ ਵਿਰੋਧੀ ਫੈਸਲਾ : ਕਾਮਰੇਡ ਡੇਵ ਮਕੀਅ

ਹਾਇਡਰੋ ਵੰਨ ਦਾ ਨਿੱਜੀਕਰਨ ਲੋਕ ਵਿਰੋਧੀ ਫੈਸਲਾ : ਕਾਮਰੇਡ ਡੇਵ ਮਕੀਅ

logo-2-1-300x105ਬਰੈਂਪਟਨ : ਉਨਟਾਰੀਓ ਦੀ ਲਿਬਰਲ ਸਰਕਾਰ ਵੱਲੋਂ ਹਾਇਡਰੋ ਵੰਨ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦਾ ਫੈਸਲਾ ਲੋਕ ਵਿਰੋਧੀ ਫੈਸਲਾ ਹੈ ਜਿਸ ਨਾਲ ਬਿਜਲੀ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਵੇਗਾ ਅਤੇ ਇਸ ਨਾਲ ਲੋਕਾਂ ਉਪਰ ਹੋਰ ਨਵਾਂ ਆਰਥਿਕ ਬੋਝ ਪਵੇਗਾ ਅਤੇ ਵੱਡੀ ਗਿਣਤੀ ਵਿੱਚ ਛੋਟੀਆਂ ਵਪਾਰਿਕ ਇਕਾਈਆਂ ਬੰਦ ਹੋ ਜਾਣਗੀਆਂ। ਇਹ ਵਿਚਾਰ ਬੀਤੇ ਐਤਵਾਰ ਕਮਿਊਨਿਸਟ ਪਾਰਟੀ ਕਨੇਡਾ(ਉਨਟਾਰਿਓ) ਦੇ ਸੂਬਾ ਆਗੂ ਕਾਮਰੇਡ ਡੇਵ ਮਕੀਅ ਨੇ ਬਰੈਂਪਟਨ ਸਥਿੱਤ ਹਾਇਡਰੋ ਵੰਨ ਦੇ ਮੁੱਖ ਦਫਤਰ ਸਾਹਮਣੇ ਕਮਿਊਨਿਸਟ ਪਾਰਟੀ ਦੁਆਰਾ ਹਾਇਡਰੋ ਵੰਨ ਦੇ ਨਿੱਜੀਕਰਨ ਖਿਲਾਫ ਆਯੋਜਿਤ ਕੀਤੇ ਮੁਜ਼ਾਹਰੇ ਦੋਰਾਨ ਪ੍ਰਗਟ ਕੀਤੇ। ਉਹਨਾਂ ਕਿਹਾ ਉਨਟਾਰੀਓ ਦੀਆਂ 250 ਤੋ ਵੱਧ ਕਮਿਊਨਿਟੀਜ਼ ਅਤੇ 85% ਤੋ ਵੱਧ ਲੋਕ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ ਪਰ ਸਰਕਾਰ ਫਿਰ ਵੀ ਹਾਇਡਰੋ ਵੰਨ ਦਾ ਨਿਜੀਕਰਨ ਕਰਨ ਰਹੀ ਹੈ। ਹਾਇਡਰੋ ਵੰਨ ਤੋਂ ਸਰਕਾਰ ਨੂੰ ਸਲਾਨਾਂ ਇਕ ਅਰਬ ਦੀ ਆਮਦਨ ਹੋ ਰਹੀ ਹੈ। ਸਰਕਾਰ ਹਾਇਡਰੋ ਵੰਨ ਦਾ 60% ਹਿੱਸਾ ਵੇਚ ਰਹੀ ਹੇ ਜਿਸ ਤੋਂ ਕਰਜੇ ਦੀ ਅਦਾਇਗੀ ਕਰਨ ਤੋ ਬਾਅਦ ਸਰਕਾਰ ਨੂੰ ਚਾਰ ਅਰਬ ਬਚੇਗਾ ਜੋ ਇਸ ਅਦਾਰੇ ਦੀ ਚਾਰ ਸਾਲ ਦੀ ਕਮਾਈ ਬਰਾਬਰ ਹੋਵੇਗਾ। ਇਹ ਅਦਾਰਾ ਪਿਛਲੇ 100 ਸਾਲ ਤੋਂ ਪਬਲਿਕ ਸੇਵਾਵਾਂ ਅਧੀਨ ਕੰਮ ਕਰ ਰਿਹਾ ਹੈ ਅਤੇ ਲੋਕਾਂ ਦੇ ਪੈਸੇ ਨਾਲ ਬੇਹੱਦ ਵਿਸ਼ਾਲ ਪ੍ਰਬੰਧ ਉਸਾਰ ਸਕਿਆ ਹੈ ਅਤੇ ਇਸ ਦੀ ਵਿਕਰੀ ਨਾਲ ਸਰਕਾਰ ਜਿੱਥੇ ਵੱਡੀ ਆਮਦਨ ਤੋਂ ਵਿਰਵੀ ਹੋ ਜਾਵੇਗੀ ਉਥੇ ਲੋਕ ਅਤੇ ਬਿਜਨਸ ਇਕਾਈਆਂ ਪਹਿਲਾਂ ਨਾਲੋ ਵੱਧ ਕੀਮਤਾਂ ਅਦਾ ਕਰਨਗੀਆਂ।
ਕਾਮਰੇਡ ਡੇਵ ਨੇ ਕਿਹਾ ਜਨਤਕ ਦਬਾਅ ਪਾ ਕੇ ਸਾਨੂੰ ਸਰਕਾਰ ਦੀ ਨਿਜੀਕਰਨ ਦੀ ਇਸ ਪ੍ਰਕਿਰਿਆ ਨੂੰ ਰੋਕਣਾ ਹੈ ਵਰਨਾ ਜੇਕਰ ਸਰਕਾਰ ਹਾਇਡਰੋ ਵੰਨ ਦਾ ਨਿਜੀਕਰਨ ਕਰਨ ਵਿੱਚ ਸਫਲ ਹੋ ਜਾਂਦੀ ਹੈ ਤਾਂ ਇਸ ਤੋਂ ਅੱਗੇ ਹੋਰ ਬਹੁਤ ਸਾਰੇ ਸਰਕਾਰੀ ਅਦਾਰੇ ਵੀ ਪ੍ਰਾਇਵੇਟ ਹੋ ਜਾਣਗੇ। ਉਹਨਾਂ ਕਿਹਾ ਬਿਜਲੀ ਦੀ ਪੈਦਾਵਾਰ, ਸੰਚਾਰ ਅਤੇ ਵੰਡ ਦੀ ਪ੍ਰਕਿਰਿਆ ਨੂੰ ਜਨਤਕ ਹੱਥਾਂ ਵਿਚ ਰੱਖ ਕੇ ਹੀ ਇਹ ਬੇਹੱਦ ਜਰੂਰੀ ਸੇਵਾਵਾਂ ਨੂੰ ਲੋਕਾਂ ਨੂੰ ਸਸਤੇ ਰੇਟਾਂ ਤੇ ਮੁਹੱਇਆ ਕਰਵਾਇਆ ਜਾ ਸਕਦਾ ਹੈ। ਅਖੀਰ ਵਿੱਚ ਕਾਮਰੇਡ ਡੇਵ ਮਕੀਅ ਨੇ ਸ਼ਾਮਲ ਲੋਕਾਂ ਦਾ ਆਉਣ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਕਮਿਊਨਿਸਟ ਪਾਰਟੀ ਹਾਇਡਰੋ ਵੰਨ ਦੇ ਹੱਕ ਵਿੱਚ ਲੋਕ ਲਹਿਰ ਉਸਾਰਨ ਲਈ ਸਰਗਰਮ ਹੈ ਅਤੇ ਉਹਨਾਂ ਸਭ ਧਿਰਾਂ ਨਾਲ ਸਾਝੇਂ ਸੰਘਰਸ਼ਾਂ ਵਿੱਚ ਸ਼ਾਮਲ ਹੈ ਜੋ ਇਸ ਸਮੇ ਹਾਇਡਰੋ ਵੰਨ ਦੇ ਨਿਜੀਕਰਨ ਖਿਲਾਫ ਸੰਘਰਸ਼ੀਲ ਹਨ। ਮੁਜਾਹਰੇ ਦਾ ਲੰਘ ਰਹੇ ਵਾਹਨਾਂ ਨੇ ਹਾਰਨ ਵਜਾ ਕੇ ਅਤੇ ਹੱਥ ਹਿਲਾ ਕੇ ਬੇਹੱਦ ਸਮਰਥਨ ਕੀਤਾ। ਹੋਰ ਜਾਣਕਾਰੀ ਲਈ keephydropublic.ca ਤੇ ਜਾਇਆ ਜਾ ਸਕਦਾ ਹੈ ਜਾਂ 647 818 6880 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …