22.1 C
Toronto
Saturday, September 13, 2025
spot_img
Homeਕੈਨੇਡਾਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਇਸ ਮਹੀਨੇ ਦਾ ਸਮਾਗਮ 20 ਜੁਲਾਈ...

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਇਸ ਮਹੀਨੇ ਦਾ ਸਮਾਗਮ 20 ਜੁਲਾਈ ਨੂੰ ਓਕਵਿਲ ਵਿਚ ਹੋਵੇਗਾ

ਬਰੈਂਪਟਨ/ਡਾ. ਝੰਡ : ਡਾ. ਪਰਗਟ ਸਿੰਘ ਬੱਗਾ, ਉਨ੍ਹਾਂ ਦੇ ਸਹਿਯੋਗੀ ਸਾਥੀਆਂ ਅਤੇ ਓਕਵਿਲ ਸ਼ਹਿਰ ਦੇ ਵਾਸੀਆਂ ਦੇ ਮੋਹ-ਭਿੱਜੇ ਸੱਦੇ ‘ਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗ਼ਮ 20 ਜੁਲਾਈ ਦਿਨ ਸ਼ਨੀਵਾਰ ਨੂੰ ਓਕਵਿਲ ਦੇ ‘ਰਿਵਰ ਓਕਸ ਕਮਿਊਨਿਟੀ ਸੈਂਟਰ’ ਦੇ ਰੂਮ-‘ਏ’ ਵਿਚ ਸ਼ਾਮ ਦੇ 5.00 ਵਜੇ ਤੋਂ ਰਾਤ ਦੇ 9.00 ਵਜੇ ਤੱਕ ਰੱਖਿਆ ਗਿਆ ਹੈ। ਇਹ ਕਮਿਊਨਿਟੀ ਸੈਂਟਰ 2400 ਸਿਕਸਥ ਓਕਵਿਲ ਉੱਪਰ ਸਥਿਤ ਹੈ। ਇਹ ਸਮਾਗ਼ਮ ਬ੍ਰਹਿਮੰਡੀ-ਸ਼ਾਇਰ ਗੁਰੂ ਨਾਨਕ ਦੇਵ ਜੀ ਦੇ 550਼ਵੇਂ ਪ੍ਰਕਾਸ਼-ਦਿਹਾੜੇ ਨੂੰ ਸਮਰਪਿਤ ਹੋਵੇਗਾ ਅਤੇ ਇਸ ਵਿਚ ਹੋਣ ਵਾਲੇ ਸਾਂਝੇ ਕਵੀ-ਦਰਬਾਰ ਵਿਚ ਭਾਰਤ ਤੇ ਪਾਕਿਸਤਾਨ ਤੋਂ ਪੰਜਾਬੀ, ਹਿੰਦੀ ਤੇ ਉਰਦੂ ਦੇ ਕਵੀ ਤੇ ਗਾਇਕ ਆਪਣੀਆਂ ਰਚਨਾਵਾਂ ਸਾਂਝੀਆਂ ਕਰਨਗੇ। ਇਸ ਸਮਾਗ਼ਮ ਦੀ ਕੋਈ ਐਂਟਰੀ-ਟਿਕਟ ਨਹੀਂ ਹੈ ਅਤੇ ਸਮਾਗ਼ਮ ਦੇ ਪ੍ਰਬੰਧਕਾਂ ਵੱਲੋਂ ਇਸ ਦੌਰਾਨ ਹਾਜ਼ਰੀਨ ਲਈ ਚਾਹ-ਪਾਣੀ, ਸਨੈਕਸ ਅਤੇ ਰਾਤ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮੂਹ ਮੈਂਬਰ ਸ਼ਾਮ ਦੇ 3.30 ਵਜੇ ਟੌਰਬਰੱਮ ਰੋਡ ਅਤੇ ਸਟੀਲਜ਼ ਐਵੀਨਿਊ ਦੇ ਪਲਾਜ਼ੇ ਵਿਚ ‘ਸ਼ੇਰਗਿੱਲ ਲਾੱਅ ਆਫ਼ਿਸ’ ਦੇ ਸਾਹਮਣੇ ਪਾਰਕਿੰਗ ਵਿਚ ਇਕੱਤਰ ਹੋਣਗੇ ਅਤੇ ਉੱਥੋਂ ਕਾਰਾਂ ਦਾ ਕਾਫ਼ਲਾ 3.45 ਵਜੇ ਓਕਵਿਲ ਵੱਲ ਰਵਾਨਾ ਹੋਵੇਗਾ। ਜਿਨ੍ਹਾਂ ਮੈਂਬਰਾਂ ਤੇ ਹੋਰ ਸਾਹਿਤ-ਪ੍ਰੇਮੀਆਂ ਕੋਲ ਜਾਣ ਦਾ ਆਪਣਾ ਪ੍ਰਬੰਧ ਨਹੀਂ ਹੈ, ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਠੀਕ 3.30 ਵਜੇ ਉਪਰੋਕਤ ਪਲਾਜ਼ੇ ਵਿਚ ਪਹੁੰਚ ਜਾਣ ਅਤੇ ਉੱਥੋਂ ਸਾਰਿਆਂ ਨੂੰ ਕਾਰਾਂ ਵਿਚ ਓਕਵਿਲ ਲਿਜਾਣ ਅਤੇ ਵਾਪਸੀ ‘ਤੇ ਘਰੀਂ ਪਹੁੰਚਾਉਣ ਦਾ ਪ੍ਰਬੰਧ ਸਭਾ ਵੱਲੋਂ ਕੀਤਾ ਜਾਏਗਾ। ਪ੍ਰੋਗਰਾਮ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਡਾ. ਪਰਗਟ ਸਿੰਘ ਬੱਗਾ (905-531-8901), ਪਰਮਜੀਤ ਸਿੰਘ ਢਿੱਲੋਂ (519-709-8586), ਮਲੂਕ ਸਿੰਘ ਕਾਹਲੋਂ (905-497-1216), ਸੁਖਦੇਵ ਸਿੰਘ ਝੰਡ (647-567-9128) ਜਾਂ ਤਲਵਿੰਦਰ ਸਿੰਘ ਮੰਡ (416-904-3500) ਵਿੱਚੋਂ ਕਿਸੇ ਨੂੰ ਵੀ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS