14.8 C
Toronto
Tuesday, September 16, 2025
spot_img
Homeਕੈਨੇਡਾਮੋਗਾ ਕਲਚਰਲ ਕਲੱਬ ਵਲੋਂ ਮੋਗਾ ਨਾਈਟ ਮਨਾਈ ਗਈ

ਮੋਗਾ ਕਲਚਰਲ ਕਲੱਬ ਵਲੋਂ ਮੋਗਾ ਨਾਈਟ ਮਨਾਈ ਗਈ

ਬਰੈਂਪਟਨ/ਬਿਊਰੋ ਨਿਊਜ਼
ਲੰਘੇ ਸ਼ਨੀਵਾਰ ਨੂੰ ਮੋਗਾ ਕਲਚਰਲ ਕਲੱਬ ઠਬਰੈਂਪਟਨ ਵਲੋਂ ਆਪਣੀ ਸਲਾਨਾ ਗਾਲਾ ਨਾਈਟ ਸ਼ਿੰਗਾਰ ਬੈਂਕੁਇਟ ਹਾਲ ਵਿਚ ਬੜੇ ਹੀ ਸ਼ਾਨਦਾਰ ਢੰਗ ਨਾਲ ਮਨਾਈ ਗਈ। ઠਜਿਸ ਵਿਚ ਭਾਰੀ ਗਿਣਤੀ ਵਿਚ ਮੋਗਾ ਹਲਕੇ ਦੇ ਪਰਿਵਾਰ ਸ਼ਾਮਲ ਹੋਏ। ઠਹਾਲ ਵਿਚ ਭਾਰੀ ਰੌਣਕ ਸੀ ਖਚਾਖਚ ਹਾਲ ਭਰਿਆ ਹੋਇਆ ਸੀ। ਸਟੇਜ ਦੀ ਭੂਮਿਕਾ ਪ੍ਰਧਾਨ ਜਤਿੰਦਰ ਸਿੰਘ ਗਿੱਲ ਨੇ ਬੜੀ ਬਾਖੂਬੀ ਨਾਲ ਨਿਭਾਈ ਅਤੇ ਮੱਖਣ ਬਰਾੜ ਨੇ ਵੀ ਆਪਣੇ ਨਵੇਂ ਅੰਦਾਜ਼ ਵਿੱਚ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਚੇਅਰਮੈਨ ਮਿੱਠੂ ਗਿੱਲ ਨੇ ਆਪਣੀ ਸੂਝ ਬੂਝ ਨਾਲ ਨਾਈਟ ਨੂੰ ਬਹੁਤ ਵਧੀਆ ਬਣਾਇਆ । ਚਾਹ, ਪਾਣੀ, ਸਨੈਕਸ ਆਦਿ ਦਾ ਵਧੀਆ ਪ੍ਰਬੰਧ ਸੀ। ਬੱਚਿਆਂ ਵਾਸਤੇ ਇਕ ਜਾਦੂਗਰ ਦਾ ਪ੍ਰਬੰਧ ਕੀਤਾ ਗਿਆ ਸੀ। ਜਿਸ ਨੇ ਛੋਟੇ ਬੱਚਿਆਂ ਦਾ ਆਪਣੇ ਜਾਦੂ ਦੇ ਟਰੀਕਾਂ ਨਾਲ ਭਰਪੂਰ ਮਨੋਰੰਜਨ ਕੀਤਾ ਗਿਆ। ਕਲੱਬ ਦੇ ਸਾਰੇ ਮੈਬਰਾਂ ਦੀ ਜਾਣ ਪਛਾਣ ਕਰਵਾਈ ਗਈ ਅਤੇ ਸਟੇਜ ਤੇ ਬੁਲਾਇਆ ਗਿਆ।ઠਔਜਲਾ ਬਰਦਰ ਨੇ ਆਪਣੀ ਸਾਫ ਸੁਥਰੀ ਗਾਇਕੀ ਨਾਲ ਪਰਿਵਾਰ ਦਾ ਭਰਪੂਰ ਮਨੋਰੰਜਨ ਕੀਤਾ। ਇਸ ਫੰਕਸ਼ਨ ਦੀ ਸਭ ਤੋਂ ਵਧੀਆ ਗੱਲ ਇਹ ਸੀ ਕਿ ਪਰਿਵਾਰ ਦੀ ਹਰ ਇਕ ਟੇਬਲ ‘ਤੇ ਜਾ ਕੇ ਜਾਨ ਪਛਾਣ ਕਰਵਾਈ ਗਈ, ਦਲਜੀਤ ਸਿੰਘ ਗੈਦੂ ਨੇ ਆਪਣੇ ਪਿੰਡ ਜੈ ਸਿੰਘ ਵਾਲੇ ਬਾਰੇ ਵੀ ਦੱਸਿਆ ਤੇ ਕਿਹਾ ਮੋਗਾ ਪਿਕਨਿਕ ਅਤੇ ਮੋਗਾ ਨਾਈਟ ਤੇ ਜਾ ਕੇ ਸਾਨੂੰ ਸਾਡੇ ਪਿੰਡਾਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ઠਬੱਚਿਆਂ ਤੇ ਪਰਿਵਾਰਾਂ ਨੇ ਭਰਪੂਰ ਆਨੰਦ ਲਿਆ। ਚਾਹ, ਪਕੌੜੇ, ਕੋਲਡ ਡਰਿੰਕਸ ਵਗੈਰਾ ਸਾਰਾ ਸਮਾਂ ਚਲਦੇ ਰਹੇ। ਬੱਚਿਆਂ ਲਈ ਅਤੇ ਪਰਿਵਾਰਾਂ ਲਈ ਲੱਕੀ ਡਰਾਅ ਕੱਢੇ ਗਏ। ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਪਰਿਵਾਰ ਲਈ ਸਟੇਜ ਤੇ ਡਾਂਸ ਦਾ ਪ੍ਰਬੰਧ ਕੀਤਾ ਗਿਆ। ਜਿਸ ਦਾ ਸਾਰਿਆਂ ਨੇ ਭਰਪੂਰ ਆਨੰਦ ਲਿਆ। ઠਉਪਰੰਤ ਲੰਗਰ ਦਾ ਵਿਸ਼ੇਸ਼ ਪ੍ਰਬੰਧ ਸੀ। ਵਧੀਆ ਖਾਣਾ ਦੇਣ ਲਈ ਪਰਿਵਾਰਾਂ ਨੇ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਪ੍ਰਬੰਧਕਾਂ ਨੇ ਵੀ ਆਏ ਪਰਿਵਾਰਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਪ੍ਰੋਗਰਾਮਾਂ ਵਿੱਚ ਵੀ ਵੱਧ ਤੋਂ ਵੱਧ ਸਹਿਯੋਗ ਮੰਗਿਆ।

 

RELATED ARTICLES
POPULAR POSTS