ਬਰੈਪਟਨ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਮੋਗਾ ਦੇ ਆਗੂ ਸਾਹਿਬਾਨ ਨਾਲ ਮੁਲਾਕਾਤ ਲਈ ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ ਪੰਜਾਬ ਸਿਹਤ ਨਿਗਮ,ਇੰਚਰਾਜ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਜੁਲਾਈ ਮਹੀਨੇ ਦੌਰਾਨ ਟੋਰਾਂਟੋ ਫੇਰੀ ‘ਤੇ ਆ ਰਹੇ ਹਨ। ਇਹ ਜਾਣਕਾਰੀ ਬਚਿੱਤਰ ਸਿੰਘ ਘੋਲੀਆ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਨੇ ਪ੍ਰੈਸ ਨਾਲ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਮੱਖਣ ਬਰਾੜ ਜੀ ਟੋਰਾਂਟੋ ਫੇਰੀ ਦੌਰਾਨ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਨਗੇ ਅਤੇ ਕੁਝ ਪ੍ਰੋਗਰਾਮ ਵੀ ਉਲੀਕੇ ਜਾਣਗੇ। ਜ਼ਿਆਦਾ ਜਾਣਕਾਰੀ ਲਈ ਕੈਨੇਡਾ ਨੰਬਰ +1-647-216-6324,ਭਾਰਤ ਨੰਬਰ +91-98552-00007 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਬਰਜਿੰਦਰ ਸਿੰਘ ਮੱਖਣ ਬਰਾੜ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੀ ਟੋਰਾਂਟੋ ਫੇਰੀ ਜੁਲਾਈ ‘ਚ
RELATED ARTICLES

