ਬਰੈਂਪਟਨ : ਵਿੱਕ ਢਿੱਲੋਂ ਨੇ ਵਾਰਡ 9 ਅਤੇ 10 ਤੋਂ ਰੀਜ਼ਨਲ ਕਾਊਂਸਲਰ ਲਈ ਕੰਪੇਨ ਲਾਂਚ ਕਰਨ ਦਾ ਐਲਾਨ ਕੀਤਾ ਹੈ। ਉਹ ਬਰੈਂਪਟਨ ਦੀਆਂ ਆਉਣ ਵਾਲੀਆਂ ਮਿਊਂਸਪਲ ਚੋਣਾਂ ਵਿਚ ਮੈਦਾਨ ‘ਚ ਉਤਰੇ ਹਨ। ਕੰਪੇਨ ਲਾਂਚ ਦੇ ਮੌਕੇ ‘ਤੇ ਉਹ ਵਾਰਡ ਦੇ ਵੋਟਰਾਂ ਅਤੇ ਆਪਣੀ ਟੀਮ ਨਾਲ ਮਿਲਣਗੇ ਅਤੇ ਵਾਰਡ ਨੂੰ ਲੈ ਕੇ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕਰਨਗੇ। ਕੰਪੇਨ ਨੂੰ 16 ਸਤੰਬਰ 2018 ਨੂੰ ਡਿਊਸਾਈਡ ਡਰਾਈਵ ਯੂਨਿਟ 107, ਬਰੈਂਪਟਨ ਵਿਚ ਦੁਪਹਿਰ 1 ਤੋਂ 3 ਵਜੇ ਲਾਂਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਰੈਂਪਟਨ ਨਿਵਾਸੀਆਂ ਲਈ ਚੋਣਾਂ ਮਹੱਤਵਪੂਰਨ ਹਨ ਅਤੇ ਲੋਕਾਂ ਨੂੰ ਇਕ ਦੂਜੇ ਨਾਲ ਮਿਲਣ ਦਾ ਮੌਕਾ ਮਿਲੇਗਾ। ਵਿੱਕ ਢਿੱਲੋਂ 25 ਸਾਲਾਂ ਤੋਂ ਬਰੈਂਪਟਨ ਨਿਵਾਸੀ ਹਨ ਅਤੇ ਦੋ ਵਾਰ ਲਗਾਤਾਰ ਕਾਊਂਸਲਰ ਰਹਿ ਚੁੱਕੇ ਹਨ ਅਤੇ ਕਾਫੀ ਚੰਗਾ ਕੰਮ ਕਰ ਚੁੱਕੇ ਹਨ।
ਵਿੱਕ ਢਿੱਲੋਂ ਵੀ ਕੰਪੇਨ ਸ਼ੁਰੂ ਕਰਨਗੇ
RELATED ARTICLES

